ਬਜ਼ਾਰਾਂ ‘ਚ ਆਈਆਂ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੀਆਂ ਰੱਖੜੀਆਂ

written by Lajwinder kaur | August 07, 2022

Raksha Bandhan 2022: ਭੈਣ ਭਰਾ ਦੇ ਪਿਆਰ ਨੂੰ ਬਿਆਨ ਕਰਦਾ ਤਿਉਹਾਰ ਰੱਖੜੀ ਆਉਣ ਵਾਲਾ ਹੈ। ਜਿਸ ਨੂੰ ਲੈ ਕੇ ਬਾਜ਼ਾਰਾਂ 'ਚ ਕਾਫੀ ਚਹਿਲ- ਪਹਿਲ ਨਜ਼ਰ ਆ ਰਹੀ ਹੈ। ਬਾਜ਼ਾਰਾਂ 'ਚ ਰੱਖੜੀ ਦੇ ਤਿਉਹਾਰ ਨੂੰ ਲੈ ਕੇ ਰੌਣਕਾਂ ਲੱਗੀਆਂ ਹੋਈਆਂ ਹਨ।

ਬਾਜ਼ਾਰਾਂ 'ਚ ਰੰਗ -ਬਿਰੰਗੀਆਂ ਰੱਖੜੀਆਂ ਵਿੱਕਣ ਨੂੰ ਆਈਆਂ ਹੋਈਆਂ ਹਨ। ਪਰ ਲੋਕਾਂ ਦੇ ਧਿਆਨ ਨੂੰ ਖਿੱਚ ਰਹੀਆਂ ਨੇ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੀਆਂ ਰੱਖੀਆਂ ਨੇ। ਜੀ ਹਾਂ ਬਾਜ਼ਾਰਾਂ 'ਚ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੀ ਰੱਖੜੀਆਂ ਦੇਖਣ ਨੂੰ ਮਿਲ ਰਹੀਆਂ ਹਨ। ਜਿਸ ਨੂੰ ਪ੍ਰਸ਼ੰਸਕ ਬਹੁਤ ਹੀ ਉਤਸ਼ਾਹ ਦੇ ਨਾਲ ਲੈ ਰਹੇ ਨੇ ਤੇ ਗਾਇਕ ਨੂੰ ਯਾਦ ਕਰ ਰਹੇ ਹਨ।

ਹੋਰ ਪੜ੍ਹੋ : ਜਾਣੋ ਕੌਣ ਹੈ 'ਹਰ ਹਰ ਸ਼ੰਭੂ' ਦੀ ਅਸਲੀ ਗਾਇਕਾ, ਫਰਮਾਨੀ ਨਾਜ਼ ਨੇ ਨਹੀਂ ਸਗੋਂ ਇਸ 18 ਸਾਲ ਦੀ ਕੁੜੀ ਨੇ ਗਾਇਆ ਸੀ ਗੀਤ

image of sidhu's rakhri image source: Instagram

ਹੁਣ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੀ ਰੱਖੜੀ ਭਰਾਵਾਂ ਦੇ ਗੁੱਟ 'ਤੇ ਵੀ ਸਜੇਗੀ। ਸੋਸ਼ਲ ਮੀਡੀਆ ਉੱਤੇ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੀ ਰੱਖੜੀਆਂ ਤਸਵੀਰਾਂ ਵੀ ਖੂਬ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵਾਇਰਲ ਹੋ ਰਹੀਆਂ ਤਸਵੀਰਾਂ ‘ਚ ਦੇਖ ਸਕਦੇ ਹੋ ਕੁਝ ਰੱਖੜੀਆਂ ਉੱਤੇ ਸਿੱਧੂ ਮੂਸੇਵਾਲਾ ਦੇ ਟਰੈਕਟਰ ਦੇ ਨਾਲ ਖਿੱਚੀ ਹੋਈ ਤਸਵੀਰ ਨਜ਼ਰ ਆ ਰਹੀ ਹੈ।

sidhu's image rakhri image source: Instagram

ਦੱਸ ਦਈਏ ਬਹੁਤ ਸਾਰੀਆਂ ਮੁਟਿਆਰਾਂ ਪਹਿਲਾਂ ਹੀ ਸਿੱਧੂ ਮੂਸੇਵਾਲਾ ਦੀ ਸਮਾਧ 'ਤੇ ਪਹੁੰਚ ਕੇ ਸਿੱਧੂ ਮੂਸੇਵਾਲਾ ਦੇ ਬੁੱਤ ਨੂੰ ਰੱਖੜੀਆਂ ਬੰਨ ਕੇ ਆਪਣਾ ਪਿਆਰ ਤੇ ਸਤਿਕਾਰ ਜਤਾ ਚੁੱਕੀਆਂ ਹਨ। ਗਾਇਕ ਸਿੱਧੂ ਮੂਸੇਵਾਲਾ ਨੂੰ ਉਨ੍ਹਾਂ ਨੇ ਪ੍ਰਸ਼ੰਸਕ ਦਿਲੋਂ ਯਾਦ ਕਰ ਰਹੇ ਹਨ। ਹਾਲ ਹੀ ‘ਚ ਨਾਮੀ ਰੈਪਰ ਡਰੇਕ ਨੇ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੀ ਟੀ-ਸ਼ਰਟ ਲਾਂਚ ਕੀਤੀ ਹੈ। ਖੁਦ ਡਰੇਕ ਵੀ ਆਪਣੇ ਸ਼ੋਅ ‘ਚ ਸਿੱਧੂ ਮੂਸੇਵਾਲਾ ਦੀ ਤਸਵੀਰ ਛਪੀ ਹੋਈ ਟੀ-ਸ਼ਰਟ ਪਾ ਕੇ ਪਹੁੰਚੇ ਸਨ। ਆਮ ਜਨਤ ਤੋਂ ਲੈ ਕੇ ਕਲਾਕਾਰ ਆਪੋ  ਆਪਣੇ ਅੰਦਾਜ਼ ਦੇ ਨਾਲ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦੇ ਰਹਿੰਦੇ ਹਨ।

Image Source: Instagram

You may also like