
Kanwalpreet Singh, lady love Rampreet celebrate one year together: ‘ਚੰਨਾ ਮੇਰਿਆ’ ਫੇਮ ਐਕਟਰ ਕੰਵਲਪ੍ਰੀਤ ਸਿੰਘ ਜੋ ਕਿ ਪਿਛਲੇ ਸਾਲ 12 ਦਸੰਬਰ ਯਾਨੀਕਿ ਅੱਜ ਦੇ ਦਿਨ ਆਪਣੀ ਲੇਡੀ ਲਵ ਦੇ ਨਾਲ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਸੋ ਅੱਜ ਇਹ ਜੋੜਾ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾ ਰਿਹਾ ਹੈ। ਇੱਕ-ਦੂਜੇ ਲਈ ਪਿਆਰ ਦਾ ਇਜ਼ਹਾਰ ਕਰਦੇ ਹੋਏ ਦੋਵਾਂ ਨੇ ਸੋਸ਼ਲ ਮੀਡੀਆ ਉੱਤੇ ਖ਼ਾਸ ਪੋਸਟ ਪਾ ਕੇ ਇੱਕ-ਦੂਜੇ ਨੂੰ ਵਿਸ਼ ਕੀਤਾ ਹੈ।
ਹੋਰ ਪੜ੍ਹੋ : ਆਪਣੀ ਮੰਮੀ ਕਰੀਨਾ ਕਪੂਰ ਨਾਲ ਯੋਗਾ ਕਰਦਾ ਨਜ਼ਰ ਆਇਆ ਨੰਨ੍ਹਾ ਜੇਹ, ਵੀਡੀਓ ‘ਤੇ ਫੈਨਜ਼ ਲੁੱਟਾ ਰਹੇ ਨੇ ਪਿਆਰ

ਚੰਡੀਗੜ੍ਹ ਦੇ ਰਹਿਣ ਵਾਲੇ ਐਕਟਰ ਕੰਵਲਪ੍ਰੀਤ ਸਿੰਘ ਇਸ ਸਮੇਂ ਮੁੰਬਈ ਵਿੱਚ ਕੁਝ ਪ੍ਰੋਜੈਕਟਾਂ ਵਿੱਚ ਕੰਮ ਕਰ ਰਹੇ ਹਨ । ਪਰ ਫਿਰ ਉਨ੍ਹਾਂ ਨੇ ਆਪਣੇ ਖ਼ਾਸ ਦਿਨ ਲਈ ਸਮਾਂ ਕੱਢਿਆ ਤੇ ਰਾਮਪ੍ਰੀਤ ਲਈ ਖ਼ਾਸ ਸੁਨੇਹਾ ਦਿੱਤਾ ਹੈ- "ਸਾਡੇ ਵਿਚਕਾਰ ਸਮਝਦਾਰੀ ਦੀ ਕਮਿਸਟਰੀ ਹੈ ਜੋ ਕਿ ਸਾਨੂੰ ਇੱਕ-ਦੂਜੇ ਨਾਲ ਜੋੜੀ ਰੱਖਦੀ ਹੈ।"

ਇੰਟਰਨੈਸ਼ਨਲ ਐਂਕਰ ਰਾਮਪ੍ਰੀਤ ਕੌਰ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਬਹੁਤ ਹੀ ਪਿਆਰੀ ਜਿਹੀ ਪੋਸਟ ਪਾ ਕੇ ਆਪਣੇ ਪਤੀ ਕੰਵਲ ਨੂੰ ਵਿਸ਼ ਕੀਤਾ ਹੈ। ਉਹ ਆਪਣੀ ਫਰਸਟ ਵੈਂਡਿੰਗ ਐਨੀਵਰਸਰੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਰਾਮਪ੍ਰੀਤ ਨੇ ਕਿਹਾ, ‘ਸਾਨੂੰ ਇਕੱਠੇ ਰਹਿੰਦੇ ਹੋਏ ਇੱਕ ਸਾਲ ਪੂਰਾ ਹੋ ਗਿਆ...ਹਰ ਪਤਨੀ ਚਾਹੁੰਦੀ ਹੈ ਕਿ ਉਸਦਾ ਪਤੀ ਖੂਬ ਤਰੱਕੀ ਕਰੇ ਤੇ ਕਾਮਯਾਬੀ ਦੇ ਆਸਮਾਨ ਛੂਏ...ਇਸ ਲਈ ਮੈਂ ਇਹ ਵੀ ਚਾਹੁੰਦੀ ਹਾਂ ਕਿ ਮੇਰੇ ਪਤੀ ਕੰਵਲ ਜ਼ਿੰਦਗੀ ਵਿੱਚ ਸਫਲਤਾ, ਖੁਸ਼ਹਾਲੀ, ਚੰਗੀ ਸਿਹਤ ਅਤੇ ਮਾਣ-ਸਨਮਾਨ ਹਾਸਿਲ ਕਰਨ...ਜਿਸ ਕਰਕੇ ਮੈਂ ਉਨ੍ਹਾਂ ਨੂੰ ਇੱਕ ਫਿਸ਼ ਪੈਂਡੈਂਟ ਗਿਫਟ ਕੀਤਾ ਕਿਉਂਕਿ ਇਹ ਸਫਲਤਾ ਦੀ ਨਿਸ਼ਾਨੀ ਹੈ’।

ਉੱਧਰ ਐਕਟਰ ਕੰਵਲਪ੍ਰੀਤ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਤਨੀ ਨੂੰ ਅੰਗੂਠੀਆਂ ਦਾ ਬਹੁਤ ਹੀ ਜ਼ਿਆਦਾ ਸ਼ੌਕ ਹੈ, ਜਿਸ ਕਰਕੇ ਉਨ੍ਹਾਂ ਨੇ ਪਹਿਲੀ ਵਰ੍ਹੇਗੰਢ 'ਤੇ ਇੱਕ ਸੁੰਦਰ ਡਾਇਮੰਡ ਰਿੰਗ ਤੋਹਫ਼ੇ ਵਿੱਚ ਦਿੱਤੀ ਹੈ।
ਜੋੜੇ ਦਾ ਕਹਿਣਾ ਹੈ ਕਿ ਉਹ ਇਕੱਠੇ ਬਹੁਤ ਸਾਰੀਆਂ ਖੱਟੀਆਂ-ਮਿੱਠੀਆਂ ਯਾਦਾਂ ਨੂੰ ਇਕੱਠਾ ਕਰਨਾ ਚਾਹੁੰਦੇ ਨੇ ਤੇ ਇਸੇ ਤਰ੍ਹਾਂ ਹਰ ਸੁੱਖ-ਦੁੱਖ ਵਿੱਚ ਹਮੇਸ਼ਾ ਇਕੱਠੇ ਰਹਿਣਾ ਚਾਹੁੰਦੇ ਹਨ।
View this post on Instagram
View this post on Instagram