ਰਾਣਾ ਰਣਬੀਰ ਨੇ ‘ਘਰ’ ਦਾ ਦੱਸਿਆ ਮਹੱਤਵ, ਵੇਖੋ ਵੀਡੀਓ

written by Shaminder | September 07, 2022

ਘਰ ਸਿਰਫ ਇੱਟਾਂ ਵੱਟਿਆਂ ਨਾਲ ਖੜੀ ਕੀਤੀ ਗਈ ਇਮਾਰਤ ਹੀ ਨਹੀਂ । ਇਸ ‘ਚ ਇਨਸਾਨ ਦੀਆਂ ਸੱਧਰਾਂ ਪਲਦੀਆਂ ਨੇ । ਘਰ ਬਨਾਉਣ ਦੇ ਲਈ ਕਈ ਵਾਰ ਲੋਕਾਂ ਨੂੰ ਆਪਣੀ ਪੂਰੀ ਜ਼ਿੰਦਗੀ ਲੱਗ ਜਾਂਦੀ ਹੈ । ਘਰ ਇੱਕ ਅਜਿਹਾ ਸਥਾਨ ਹੈ, ਜਿੱਥੇ ਆ ਕੇ ਇਨਸਾਨ ਸਕੂਨ ਦੇ ਪਲ ਬਿਤਾਉਂਦਾ ਹੈ । ਦੁਨੀਆ ਦੇ ਕਿਸੇ ਵੀ ਕੋਨੇ ‘ਚ ਚਲੇ ਜਾਈਏ, ਪਰ ਜੋ ਸਕੂਨ ਆਪਣੇ ਘਰ ‘ਚ ਆ ਕੇ ਮਿਲਦਾ ਹੈ ਉਹ ਦੁਨੀਆ ਦੇ ਕਿਸੇ ਵੀ ਕੋਨੇ ‘ਚ ਚਲੇ ਜਾਈਏ, ੳੇੁੱਥੇ ਨਹੀਂ ਮਿਲ ਸਕਦਾ ।ਰਾਣਾ ਰਣਬੀਰ (Rana Ranbir) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।

inside image of rana ranbir Image Source : Instagram

ਹੋਰ ਪੜ੍ਹੋ : ਜੈਸਮੀਨ ਸੈਂਡਲਾਸ ਇੱਕ ਤੋਂ ਬਾਅਦ ਇੱਕ ਨਵੇਂ ਗੀਤ ਕਰ ਰਹੀ ਰਿਲੀਜ਼, ‘ਕਹਿੰਦਾ ਹੀ ਨਹੀਂ’ ਗੀਤ ਸੋਸ਼ਲ ਮੀਡੀਆ ‘ਤੇ ਛਾਇਆ

ਜਿਸ ‘ਚ ਉਨ੍ਹਾਂ ਨੇ ਘਰ ਦਾ ਮਹੱਤਵ ਦੱਸਿਆ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਤੇ ਪ੍ਰਸ਼ੰਸਕਾਂ ਵੱਲੋਂ ਵੀ ਇਸ ‘ਤੇ ਕਮੈਂਟਸ ਕੀਤੇ ਜਾ ਰਹੇ ਹਨ ।ਰਾਣਾ ਰਣਬੀਰ ਅਕਸਰ ਆਪਣੀ ਲੇਖਣੀ ਦੇ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਨ ।

rana ranbir Image Source : Instagram

ਹੋਰ ਪੜ੍ਹੋ : ਗਾਇਕ ਸਤਵਿੰਦਰ ਬੁੱਗਾ ਇਟਲੀ ‘ਚ ਗਾਇਕਾ ਰਣਜੀਤ ਕੌਰ ਦੇ ਘਰ ਪਹੁੰਚੇ, ਤਸਵੀਰਾਂ ਕੀਤੀਆਂ ਸਾਂਝੀਆਂ

ਉਨ੍ਹਾਂ ਨੇ ਹੁਣ ਤੱਕ ਕਈ ਫ਼ਿਲਮਾਂ ਲਿਖੀਆਂ ਹਨ ਅਤੇ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਵੀ ਕੀਤਾ ਗਿਆ ਹੈ । ਇੱਕ ਬਿਹਤਰੀਨ ਅਦਾਕਾਰ ਹੋਣ ਦੇ ਨਾਲ –ਨਾਲ ਹੁਣ ਤੱਕ ਉਹ ਕਈ ਕਿਤਾਬਾਂ ਵੀ ਲਿਖ ਚੁੱਕੇ ਹਨ । ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ ।

Rana Ranbir with Wife Image Source :Instagram

ਕੋਈ ਸਮਾਂ ਸੀ ਉਨ੍ਹਾਂ ਨੂੰ ਆਪਣੇ ਛੋਟੇ ਕੱਦ ਦੇ ਕਾਰਨ ਕਈ ਗੱਲਾਂ ਸੁਣਨੀਆਂ ਪਈਆਂ ਸਨ । ਪਰ ਹੁਣ ਉਹ ਖੁਦ ਮੋਟੀਵੇਸ਼ਨਲ ਸਪੀਚ ਦੇ ਨਾਲ ਲੋਕਾਂ ਦਾ ਹੌਸਲਾ ਵਧਾਉਂਦੇ ਨਜ਼ਰ ਆਉਂਦੇ ਹਨ ।

You may also like