ਅੱਜ ਹੈ ਰਾਣਾ ਰਣਬੀਰ ਦੇ ਪੁੱਤਰ ਦਾ ਜਨਮਦਿਨ, ਪਿਆਰੀ ਜਿਹੀ ਪੋਸਟ ਪਾ ਕੇ ਕੀਤਾ ਵਿਸ਼

written by Lajwinder kaur | November 20, 2022 08:30pm

Rana Ranbir shares cute pic of his son: ਪੰਜਾਬੀ ਐਕਟਰ ਰਾਣਾ ਰਣਬੀਰ ਜੋ ਕਿ ਇੰਨ੍ਹੀ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ਸਨੋਅਮੈਨ ਨੂੰ ਲੈ ਕੇ ਸੁਰਖੀਆਂ ਵਿੱਚ ਬਣੇ ਹੋਏ ਹਨ। ਹਾਲ ਚ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਰਾਣਾ ਰਣਬੀਰ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਅੱਜ ਉਨ੍ਹਾਂ ਦੇ ਪੁੱਤਰ ਦਾ ਜਨਮਦਿਨ ਹੈ। ਜਿਸ ਕਰਕੇ ਉਨ੍ਹਾਂ ਨੇ ਪਿਆਰੀ ਜਿਹੀ ਪੋਸਟ ਪਾ ਕੇ ਆਪਣੇ ਪੁੱਤਰ ਨੂੰ ਬਰਥਡੇਅ ਵਿਸ਼ ਕੀਤਾ ਹੈ।

ਹੋਰ ਪੜ੍ਹੋ : ਫ਼ਿਲਮ ‘Govinda Naam Mera’ ਦਾ ਮਜ਼ੇਦਾਰ ਟ੍ਰੇਲਰ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਿਹਾ ਹੈ ਵਿੱਕੀ-ਕਿਆਰਾ ਅਤੇ ਭੂਮੀ ਦਾ ਕਾਮੇਡੀ ਅਵਤਾਰ

actor rana ranbir image source: Instagram 

ਐਕਟਰ ਰਾਣਾ ਰਣਬੀਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਪੁੱਤਰ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਨੇ ਨਾਲ ਹੀ ਕੈਪਸ਼ਨ ਵਿੱਚ ਲਿਖਿਆ ਹੈ- ‘ਹੈਪੀ ਬਰਥਡੇਅ ਵਾਰਿਸ ਪੁੱਤ... ਸਾਨੂੰ ਤੇਰੇ ‘ਤੇ ਮਾਣ ਹੈ...ਸੋਹਣਾ ਸੁਥਰਾ ਸਨਮਾਨ ਭਰਿਆ ਤੰਦਰੁਸਤ ਤਰੱਕੀ ਵਾਲਾ ਹਲੀਮੀ ਨਾਲ ਲੰਬਾ ਜੀਵਨ ਜੀਓ...we love you gianjot bablo laadi sohni puttri. @warisranaa’। ਇਸ ਪੋਸਟ ਉੱਤੇ ਕਲਾਕਾਰ ਅਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਵਾਰਿਸ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।

inside image of rana ranbir's son birthday image source: Instagram

ਜੇ ਗੱਲ ਕਰੀਏ ਰਾਣਾ ਰਣਬੀਰ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ਦੇ ਨਾਮੀ ਕਲਾਕਾਰ ਨੇ ਜਿਨ੍ਹਾਂ ਨੇ ਬਤੌਰ ਐਕਟਰ ਤੇ ਲੇਖਕ ਕਈ ਸੁਪਰ ਹਿੱਟ ਫ਼ਿਲਮਾਂ ਦਿੱਤੀਆਂ ਹਨ। ਇੱਕ ਬਿਹਤਰੀਨ ਅਦਾਕਾਰ ਹੋਣ ਦੇ ਨਾਲ-ਨਾਲ ਹੁਣ ਤੱਕ ਉਹ ਕਈ ਕਿਤਾਬਾਂ ਵੀ ਲਿਖ ਚੁੱਕੇ ਹਨ । ਇਸ ਤੋਂ ਇਲਾਵਾ ਉਹ ਖੁਦ ਮੋਟੀਵੇਸ਼ਨਲ ਸਪੀਚ ਦੇ ਨਾਲ ਲੋਕਾਂ ਦਾ ਹੌਸਲਾ ਵਧਾਉਂਦੇ ਨਜ਼ਰ ਆਉਂਦੇ ਹਨ। ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ਸਨੋਅਮੈਨ ਜੋ ਕਿ 2 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

waris birthday image source: Instagram

You may also like