'ਅਰਦਾਸ ਕਰਾਂ' ਫ਼ਿਲਮ ਰਾਹੀਂ ਰਾਣਾ ਰਣਬੀਰ ਦੀ ਬੇਟੀ ਸੀਰਤ ਰਾਣਾ ਫ਼ਿਲਮੀ ਦੁਨੀਆਂ 'ਚ ਰੱਖ ਰਹੀ ਹੈ ਕਦਮ 

written by Rupinder Kaler | July 04, 2019

ਗਿੱਪੀ ਗਰੇਵਾਲ ਦੀ ਫ਼ਿਲਮ ਅਰਦਾਸ ਕਰਾਂ 2016 ਵਿੱਚ ਆਈ ਫ਼ਿਲਮ ਅਰਦਾਸ ਦਾ ਸੀਕਵਲ ਹੈ । ਬਾਕਸ ਆਫ਼ਿਸ ਤੇ ਇਹ ਫ਼ਿਲਮ ਸੁਪਰਹਿੱਟ ਰਹੀ ਸੀ । ਗਿੱਪੀ ਗਰੇਵਾਲ ਨੇ ਇਸੇ ਫ਼ਿਲਮ ਦੇ ਨਾਲ ਹੀ ਨਿਰਦੇਸ਼ਨ ਦੇ ਖੇਤਰ ਵਿੱਚ ਵੀ ਕਦਮ ਰੱਖਿਆ ਸੀ ਤੇ ਹੁਣ ਅਰਦਾਸ ਕਰਾਂ ਫ਼ਿਲਮ ਦੇ ਜ਼ਰੀਏ ਉਹਨਾਂ ਦਾ ਬੇਟਾ ਗੁਰਫ਼ਤਿਹ ਗਰੇਵਾਲ ਉਰਫ ਸ਼ਿੰਦਾ ਵੀ ਫ਼ਿਲਮਾਂ ਵਿੱਚ ਕਦਮ ਰੱਖਣ ਜਾ ਰਿਹਾ ਹੈ । https://www.instagram.com/p/Bzcc9qQAHdG/ ਇੱਥੇ ਹੀ ਬਸ ਨਹੀਂ ਇਸ ਫ਼ਿਲਮ ਦੇ ਜਰੀਏ ਮਸਹੂਰ ਕਮੇਡੀਅਨ ਤੇ ਅਦਾਕਾਰ ਰਾਣਾ ਰਣਵੀਰ ਦੀ ਬੇਟੀ ਸੀਰਤ ਰਾਣਾ ਵੀ ਫ਼ਿਲਮੀ ਦੁਨੀਆਂ ਵਿੱਚ ਕਦਮ ਰੱਖਣ ਜਾ ਰਹੀ ਹੈ । ਰਾਣਾ ਨੇ ਫ਼ਿਲਮ ਦਾ ਪੋਸਟਰ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ । ਰਾਣਾ ਵੱਲੋਂ ਸ਼ੇਅਰ ਕੀਤੇ ਪੋਸਟਰ ਵਿੱਚ ਸੀਰਤ ਰਾਣਾ ਦਿਖਾਈ ਦੇ ਰਹੀ ਹੈ । https://twitter.com/ArdaasKaraan/status/1146701238420963328 ਤੁਹਾਨੂੰ ਦੱਸ ਦਿੰਦੇ ਹਾਂ ਕਿ ਰਾਣਾ ਰਣਬੀਰ ਥਿਏਟਰ ਆਰਟਿਸਟ ਹਨ । ਉਹਨਾਂ ਨੇ ਆਪਣੀ ਕਰੀਅਰ ਵਿੱਚ ਬਹੁਤ ਸਾਰੇ ਕਮੇਡੀ ਤੇ ਗੰਭੀਰ ਰੋਲ ਕੀਤੇ ਹਨ । ਉਹਨਾ ਦੀ ਅਦਾਕਾਰੀ ਨੂੰ ਹਰ ਕੋਈ ਪਸੰਦ ਕਰਦਾ ਹੈ । ਹੁਣ ਇਹ ਦੇਖਣਾ ਹੋਵੇਗਾ ਕਿ ਰਾਣਾ ਰਣਬੀਰ ਦੀ ਬੇਟੀ ਅਦਾਕਾਰੀ ਦੇ ਖੇਤਰ ਵਿੱਚ ਕੀ ਮੁਕਾਮ ਹਾਸਲ ਕਰਦੀ ਹੈ । https://www.instagram.com/p/BzemA_7gDzp/

0 Comments
0

You may also like