ਕਿਸਾਨਾਂ ਦੇ ਸਮਰਥਨ ‘ਚ ਰਾਣਾ ਰਣਬੀਰ ਨੇ ਪਾਈ ਪੋਸਟ

written by Shaminder | February 04, 2021

ਕਿਸਾਨਾਂ ਦਾ ਅੰਦੋਲਨ ਪਿਛਲੇ 70 ਦਿਨਾਂ ਤੋਂ ਜਾਰੀ ਹੈ । ਇਸ ਅੰਦੋਲਨ ਨੂੰ ਪੰਜਾਬੀ ਸਟਾਰਸ ਲਗਾਤਾਰ ਸਮਰਥਨ ਦਿੰਦੇ ਆ ਰਹੇ ਹਨ । ਪੰਜਾਬੀ ਗਾਇਕ ਜਿੱਥੇ ਇਸ ਅੰਦੋਲਨ ‘ਚ ਸ਼ਾਮਿਲ ਹਨ, ਉੱਥੇ ਹੀ ਕੁਝ ਸਟਾਰਸ ਇਸ ਅੰਦੋਲਨ ਨੂੰ ਆਪਣੀਆਂ ਪੋਸਟਾਂ ਰਾਹੀਂ ਸਮਰਥਨ ਦੇ ਰਹੇ ਹਨ । ਅਦਾਕਾਰ ਅਤੇ ਲੇਖਕ ਰਾਣਾ ਰਣਬੀਰ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ।

farmer protest pic

ਇਸ ਤਸਵੀਰ ‘ਚ ਇੱਕ ਪਾਸੇ ਜਿੱਥੇ ਕਿਸਾਨਾਂ ਨੂੰ ਰੋਕਣ ਲਈ ਲਗਾਏ ਜਾ ਰਹੇ ਨੁਕੀਲੇ ਸਰੀਆਂ ਨੂੰ ਵਿਖਾਇਆ ਗਿਆ ਹੈ, ਜਦੋਂ ਕਿ ਦੂਜੇ ਪਾਸੇ ਤਸਵੀਰ ‘ਚ ਦੇਸ਼ ਦੇ ਅੰਨਦਾਤਾ ਕਿਸਾਨ ਨੂੰ ਵਿਖਾਇਆ ਗਿਆ ਹੈ।

ਹੋਰ ਪੜ੍ਹੋ : ਅਦਾਕਾਰ ਦਰਸ਼ਨ ਔਲਖ ਨੇ ਲਈ ਨਵੀਂ ਥਾਰ ਗੱਡੀ, ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਪਹੁੰਚੇ ਨਾਢਾ ਸਾਹਿਬ

farmer

ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਦੇਸ਼ ਦਾ ਫਿਕਰ ਕਰਨ ਵਾਲਿਓ ਦੇਸ਼ਵਾਸੀਆਂ ਬਾਰੇ ਵੀ ਸੋਚ ਲਵੋ। ਦੇਸ਼ ਦਾ ਕਿਸਾਨ ਹੱਕ ਮੰਗ ਰਿਹਾ ਹੈ। ਧੱਕੇਸ਼ਾਹੀ ਤੇ ਹੈਂਕੜ ਨਾਲ ਆਪਣੀ ਜਨਤਾ ਨੂੰ ਦੱਬਣ ਵਾਲੇ ਦੇਸ਼ ਵਿਰੋਧੀ ਹਨ। ਦੇਸ਼ ਦੇ ਹੋ ਤਾਂ ਦੇਸ਼ਵਾਸੀਆਂ ਦੀ ਸੁਣੋ' ।

farmer
ਕਿ ਦੱਸ ਦਈਏ ਕਿ ਕਿਸਾਨਾਂ ਦੇ ਇਸ ਅੰਦੋਲਨ ਨੂੰ ਦਬਾਉਣ ਲਈ ਸਰਕਾਰ ਵੱਲੋਂ ਭਰਪੂਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ । ਪਰ ਅੰਦੋਲਨ ਨੂੰ ਕੌਮਾਂਤਰੀ ਪੱਧਰ ‘ਤੇ ਵੀ ਸਮਰਥਨ ਮਿਲ ਰਿਹਾ ਹੈ । ਕੌਮਾਂਤਰੀ ਪੱਧਰ ਦੀ ਪੌਪ ਸਟਾਰ ਦੇ ਟਵੀਟ ਤੋਂ ਬਾਅਦ ਕਈ ਸਟਾਰਸ ਦੇ ਰਿਐਕਸ਼ਨ ਆ ਰਹੇ ਹਨ ।

0 Comments
0

You may also like