ਨਿਤੇਸ਼ ਤਿਵਾਰੀ ਦੀ ਫਿਲਮ 'ਰਮਾਇਣ' 'ਚ ਇੱਕਠੇ ਨਜ਼ਰ ਆਉਣਗੇ ਇਹ ਦੋ ਬਾਲੀਵੁੱਡ ਸਿਤਾਰੇ, ਪੜ੍ਹੋ ਪੂਰੀ ਖ਼ਬਰ
Ranbir Kapoor and Hrithik Roshan seen together: ਦੰਗਲ ਵਰਗੀਆਂ ਫਿਲਮਾਂ 'ਚ ਆਪਣੇ ਦਮਦਾਰ ਨਿਰਦੇਸ਼ਨ ਵਾਲੇ ਨਿਰਦੇਸ਼ਕ ਨਿਤੇਸ਼ ਤਿਵਾਰੀ ਇਨ੍ਹੀਂ ਦਿਨੀਂ ਆਪਣੀ ਮੋਸਟ ਅਵੇਟਿਡ ਫਿਲਮ 'ਰਾਮਾਇਣ' ਨੂੰ ਲੈ ਕੇ ਚਰਚਾ 'ਚ ਹਨ। ਛੋਟੇ ਪਰਦੇ 'ਤੇ ਉਹ ਰਮਾਇਣ 'ਤੇ ਅਧਾਰਿਤ ਕਈ ਸੀਰੀਅਲ ਬਣਾ ਚੁੱਕੇ ਹਨ, ਪਰ ਹੁਣ ਇਹ ਖਬਰਾਂ ਹਨ ਕਿ ਨਿਤੇਸ਼ ਤਿਵਾਰੀ ਦੀ ਨਵੀਂ ਫਿਲਮ 'ਰਮਾਇਣ' 'ਚ ਦੋ ਬਾਲੀਵੁੱਡ ਸਿਤਾਰੇ ਨਜ਼ਰ ਆਉਣ ਵਾਲੇ ਹਨ।
ਮੀਡੀਆ ਰਿਪੋਰਟਸ ਦੇ ਮੁਤਾਬਕ ਇਸ ਵਾਰ ਨਿਤੇਸ਼ ਰਾਮਾਇਣ ਦੀ ਕਹਾਣੀ ਨੂੰ ਵੱਡੇ ਪਰਦੇ 'ਤੇ ਲਿਆ ਰਹੇ ਹਨ। ਦਰਸ਼ਕਾਂ ਲਈ ਇੱਕ ਹੋਰ ਵੱਡੀ ਖਬਰ ਇਹ ਹੈ ਕਿ ਫਿਲਮ ਵਿੱਚ ਰਿਤਿਕ ਰੋਸ਼ਨ ਅਤੇ ਰਣਬੀਰ ਕਪੂਰ ਨੂੰ ਕਾਸਟ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਰਾਮਾਨੰਦ ਸਾਗਰ ਦੀ ਰਾਮਾਇਣ ਹੁਣ ਤੱਕ ਸਭ ਤੋਂ ਜ਼ਿਆਦਾ ਸੁਰਖੀਆਂ 'ਚ ਰਹੀ ਹੈ।
ਜੇਕਰ ਬਜਟ ਦੀ ਗੱਲ ਕਰੀਏ ਤਾਂ ਫਿਲਮ ਦਾ ਬਜਟ 400 ਜਾਂ 500 ਕਰੋੜ ਰੁਪਏ ਨਹੀਂ ਬਲਕਿ ਇਹ ਫਿਲਮ ਇੱਕ ਮੈਗਾ-ਬਜਟ ਵਿੱਚ ਤਿਆਰ ਕੀਤੀ ਜਾਵੇਗੀ। ਪਰ ਮੀਡੀਆ ਮੁਤਾਬਕ ਫਿਲਮ ਦਾ ਬਜਟ 700 ਕਰੋੜ ਰੁਪਏ ਤੋਂ ਵੱਧ ਦੱਸਿਆ ਜਾ ਰਿਹਾ ਹੈ।
ਇਹ ਪਹਿਲੀ ਵਾਰ ਹੋਵੇਗਾ ਜਦੋਂ ਡੈਸ਼ਿੰਗ ਅਭਿਨੇਤਾ ਰਿਤਿਕ ਰੋਸ਼ਨ ਅਤੇ ਹੈਂਡਸਮ ਰਣਬੀਰ ਕਪੂਰ ਵਰਗੇ ਦੋਵੇਂ ਕਲਾਕਾਰ ਕਿਸੇ ਫਿਲਮ ਵਿੱਚ ਇਕੱਠੇ ਨਜ਼ਰ ਆਉਣਗੇ। ਇਸ ਫਿਲਮ 'ਚ ਰਣਬੀਰ ਨੂੰ ਰਾਮ ਦਾ ਰੋਲ ਦਿੱਤਾ ਗਿਆ ਹੈ, ਜਦੋਂ ਕਿ ਰਿਤਿਕ ਰੌਸ਼ਨ ਨੂੰ ਰਾਵਣ ਦਾ ਰੋਲ ਦਿੱਤਾ ਗਿਆ ਹੈ। ਹਾਲਾਂਕਿ ਇਸ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ ।
ਹੁਣ ਫਿਲਮ 'ਚ ਸੀਤਾ ਦੇ ਕਿਰਦਾਰ ਦੀ ਤਲਾਸ਼ ਜਾਰੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਫਿਲਮ 'ਚ ਸੀਤਾ ਦੀ ਭੂਮਿਕਾ ਲਈ ਅਦਾਕਾਰਾ ਦੀਪਿਕਾ ਪਾਦੂਕੋਣ ਨੂੰ ਅਪ੍ਰੋਚ ਕੀਤਾ ਗਿਆ ਹੈ। ਹਾਲਾਂਕਿ ਇਸ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਹੋਈ ਹੈ।
ਹੋਰ ਪੜ੍ਹੋ: ਜਾਣੋ OTT Platform 'ਤੇ ਇਸ ਸਾਲ ਸਭ ਤੋਂ ਵੱਧ ਵੇਖਿਆਂ ਗਈਆਂ ਫਿਲਮਾਂ ਬਾਰੇ, ਜਾਨਣ ਲਈ ਪੜ੍ਹੋ ਪੂਰੀ ਖ਼ਬਰ
ਜੇਕਰ ਰਣਬੀਰ ਕਪੂਰ ਅਤੇ ਰਿਤਿਕ ਰੌਸ਼ਨ ਦੇ ਵਰਕਫ੍ਰੰਟ ਦੀ ਗੱਲ ਕਰੀਏ ਤਾਂ ਰਿਤਿਕ ਰੌਸ਼ਨ ਇਨ੍ਹੀਂ ਦਿਨੀਂ ਫਿਲਮ ਵਿਕਰਮ ਵੇਧਾ ਵਿੱਚ ਰੁੱਝੇ ਹੋਏ ਹਨ। ਇਸ ਦੇ ਨਾਲ ਹੀ ਰਣਬੀਰ ਕਪੂਰ ਆਪਣੀ ਫਿਲਮ 'ਸ਼ਮਸ਼ੇਰਾ' ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਹਨ। ਫਿਲਮ ਸ਼ਮਸ਼ੇਰਾ ਭਲਕੇ (22 ਜੁਲਾਈ) ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।