ਰਣਬੀਰ ਕਪੂਰ ਤੇ ਨੀਤੂ ਕਪੂਰ ਨੇ ਇਕੱਠੇ ਡਾਂਸ ਕੀਤਾ, ਮਾਂ-ਪੁੱਤ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਆਇਆ ਖੂਬ ਪਸੰਦ

written by Lajwinder kaur | July 14, 2022

ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਫਿਲਮ ਸ਼ਮਸ਼ੇਰਾ ਨੂੰ ਲੈ ਕੇ ਸੁਰਖੀਆਂ 'ਚ ਹਨ। ਉਨ੍ਹਾਂ ਦੀ ਇਹ ਫਿਲਮ ਜਲਦ ਹੀ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਜਿਸ ਕਰਕੇ ਉਹ ਇਨ੍ਹੀਂ ਦਿਨੀਂ ਆਪਣੀ ਫਿਲਮ ਸ਼ਮਸ਼ੇਰਾ ਦਾ ਜ਼ੋਰਦਾਰ ਪ੍ਰਮੋਸ਼ਨ ਕਰ ਰਹੇ ਹਨ।

ਉਹ ਹਾਲ ਹੀ ਵਿੱਚ ਆਪਣੀ ਫਿਲਮ ਨੂੰ ਪ੍ਰਮੋਟ ਕਰਨ ਲਈ ਮਾਂ ਨੀਤੂ ਕਪੂਰ ਦੇ ਸ਼ੋਅ ਡਾਂਸ ਦੀਵਾਨੇ ਜੂਨੀਅਰ ਦੇ ਸੈਮੀਫਾਈਨਲ ਵਿੱਚ ਪਹੁੰਚਿਆ । ਇੱਥੇ ਉਨ੍ਹਾਂ ਨਾਲ ਬਾਲੀਵੁੱਡ ਅਦਾਕਾਰਾ ਵਾਣੀ ਕਪੂਰ ਵੀ ਮੌਜੂਦ ਸੀ। ਸ਼ੋਅ 'ਚ ਪਹੁੰਚਣ ਤੋਂ ਬਾਅਦ ਰਣਬੀਰ ਕਪੂਰ ਨੇ ਮਾਂ ਨੀਤੂ ਕਪੂਰ ਨਾਲ ਖੂਬ ਡਾਂਸ ਕੀਤਾ।

ranbir and neetu inside image

ਹੋਰ ਪੜ੍ਹੋ :Darlings Teaser: 'ਡਾਰਲਿੰਗ' ਆਲੀਆ ਭੱਟ ਖਤਰਨਾਕ ਖੇਡ ਖੇਡਦੀ ਆਈ ਨਜ਼ਰ, ਸਸਪੈਂਸ ਤੇ ਕਾਮੇਡੀ ਦੇ ਨਾਲ ਭਰਿਆ ਟੀਜ਼ਰ ਦਰਸ਼ਕਾਂ ਨੂੰ ਆ ਰਿਹਾ ਹੈ ਪਸੰਦ

inside image of neetu and ranbir

ਉਨ੍ਹਾਂ ਦੇ ਡਾਂਸ ਦੀ ਵੀਡੀਓ ਖੁਦ ਨੀਤੂ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਵੀਡੀਓ 'ਚ ਨੀਤੂ ਕਪੂਰ ਨੂੰ ਹਰੇ ਅਤੇ ਕਾਲੇ ਰੰਗ ਦੀ ਸਾੜ੍ਹੀ 'ਚ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਬੇਟਾ ਰਣਬੀਰ ਕਪੂਰ ਬਲੈਕ ਡਰੈੱਸ 'ਚ ਨਜ਼ਰ ਆ ਰਿਹਾ ਹੈ। ਮਾਂ-ਪੁੱਤ ਦੀ ਜੋੜੀ ਡਾਂਸ ਦੀਵਾਨੇ ਜੂਨੀਅਰ ਦੇ ਸੈੱਟ 'ਤੇ ਰੈਪਰ ਬਾਦਸ਼ਾਹ ਦੇ ਗੀਤ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ।

neetu and ranbir kapoor dance video

ਰਣਬੀਰ ਅਤੇ ਨੀਤੂ ਕਪੂਰ ਦੇ ਡਾਂਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਮਾਂ-ਪੁੱਤ ਦਾ ਇਹ ਕੂਲ ਅੰਦਾਜ਼ ਪ੍ਰਸ਼ੰਸਕ ਨੂੰ ਖੂਬ ਪਸੰਦ ਆ ਰਿਹਾ ਹੈ। ਇਸ ਦੇ ਨਾਲ ਹੀ ਰਣਬੀਰ ਅਤੇ ਨੀਤੂ ਕਪੂਰ ਦੇ ਡਾਂਸ ਦੀ ਵੀ ਤਾਰੀਫ ਹੋ ਰਹੀ ਹੈ। ਫਿਲਮ ਸ਼ਮਸ਼ੇਰਾ ਦੀ ਗੱਲ ਕਰੀਏ ਤਾਂ ਇਸ ਫਿਲਮ ਵਿੱਚ ਰਣਬੀਰ ਕਪੂਰ ਦੇ ਨਾਲ ਵਾਣੀ ਕਪੂਰ ਅਤੇ ਸੰਜੇ ਦੱਤ ਸਮੇਤ ਕਈ ਦਿੱਗਜ ਕਲਾਕਾਰ ਮੁੱਖ ਭੂਮਿਕਾਵਾਂ ਵਿੱਚ ਹਨ। ਇਸ ਤੋਂ ਇਲਾਵਾ ਰਣਬੀਰ ਕਪੂਰ ਪਾਪਾ ਬਣਨ ਵਾਲੀ ਖਬਰ ਕਰਕੇ ਵੀ ਖ਼ੂਬ ਸੁਰਖੀਆਂ ਬਟੋਰ ਰਹੇ ਹਨ।

 

 

View this post on Instagram

 

A post shared by neetu Kapoor. Fightingfyt (@neetu54)

 

You may also like