
ਰਣਬੀਰ ਕਪੂਰ (Ranbir Kapoor ) ਅਤੇ ਆਲੀਆ ਭੱਟ (Alia Bhatt) ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ।ਆਲੀਆ ਅਤੇ ਰਣਬੀਰ ਕਪੂਰ ਦੀ ਵਰ ਮਾਲਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਆਲੀਆ ਭੱਟ ਜਦੋਂ ਵਰ ਮਾਲਾ ਦੀ ਵਾਰੀ ਆਈ ਤਾਂ ਲਾੜੇ ਰਣਬੀਰ ਨੂੰ ਬਰਾਤੀਆਂ ਨੇ ਆਪਣੇ ਮੋਢਿਆਂ ‘ਤੇ ਚੁੱਕ ਲਿਆ ਅਤੇ ਆਲੀਆ ਨੂੰ ਰਣਬੀਰ ਨੇ ਉੱਤੋਂ ਹੀ ਵਰ ਮਾਲਾ ਪਹਿਨਾਈ ।
![Ranbir Kapoor-Alia Bhatt Wedding: Lovebirds dance to SRK's 'Chhaiya Chhaiya' [Watch Video]](https://wp.ptcpunjabi.co.in/wp-content/uploads/2022/04/Ranbir-Kapoor-and-Alia-Bhatts-Wedding-1.jpg)
ਹੋਰ ਪੜ੍ਹੋ : ਰਣਬੀਰ ਕਪੂਰ ਅਤੇ ਆਲੀਆ ਨੂੰ ਰਣਬੀਰ ਦੀ ਸਾਬਕਾ ਗਰਲ ਫ੍ਰੈਂਡ ਦੀਪਿਕਾ ਪਾਦੂਕੋਣ ਨੇ ਦਿੱਤੀ ਵਧਾਈ
ਜਿਸ ਤੋਂ ਬਾਅਦ ਜਦੋਂ ਆਲੀਆ ਭੱਟ ਦੀ ਵਾਰੀ ਆਈ ਤਾਂ ਰਣਬੀਰ ਥੱਲੇ ਉਤਰ ਕੇ ਗੋਢਿਆਂ ਭਾਰ ਬੈਠ ਗਏ ਅਤੇ ਆਲੀਆ ਨੇ ਰਣਬੀਰ ਨੂੰ ਵਰ ਮਾਲਾ ਪਹਿਨਾ ਦਿੱਤੀ । ਇਸ ਵੀਡੀਓ ਨੂੰ ਹਰ ਕੋਈ ਪਸੰਦ ਕਰ ਰਿਹਾ ਹੈ ਅਤੇ ਰਣਬੀਰ ਕਪੂਰ ਦੇ ਇਸ ਵੀਡੀਓ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਲਗਾਤਾਰ ਕਮੈਂਟਸ ਕੀਤੇ ਜਾ ਰਹੇ ਹਨ।ਤੁਹਾਨੂੰ ਦੱਸ ਦੇਈਏ ਕਿ ਆਲੀਆ ਅਤੇ ਰਣਬੀਰ ਦੇ ਵਿਆਹ ਦੀਆਂ ਰਸਮਾਂ 13 ਅਪ੍ਰੈਲ ਨੂੰ ਸ਼ੁਰੂ ਹੋਈਆਂ ਸਨ। ਮਹਿੰਦੀ ਫੰਕਸ਼ਨ 'ਚ ਪਹੁੰਚੇ ਸੈਲੇਬਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਹਨ।

ਵਿਆਹ ਤੋ ਬਾਅਦ ਰਣਬੀਰ ਅਤੇ ਆਲੀਆ ਨੂੰ ਹਰ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ ।ਦੀਪਿਕਾ ਪਾਦੂਕੋਣ ਜੋ ਕਿ ਕਿਸੇ ਸਮੇਂ ਰਣਬੀਰ ਦੀ ਗਰਲ ਫ੍ਰੈਂਡ ਸੀ, ਉਸ ਨੇ ਵੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਦੇ ਲਈ ਵਧਾਈ ਦਿੱਤੀ ਹੈ ।ਦੀਪਿਕਾ ਪਾਦੂਕੋਣ ਨੇ ਕਮੈਂਟ ਕੀਤਾ ਅਤੇ ਦੋਵਾਂ ਨੂੰ ਇਸ ਨਵੀਂ ਪਾਰੀ ਲਈ ਵਧਾਈ ਦਿੱਤੀ। ਉਸਨੇ ਦਿਲ ਦੇ ਇਮੋਜੀ ਨਾਲ ਲਿਖਿਆ- 'ਮੈਂ ਚਾਹੁੰਦਾ ਹਾਂ ਕਿ ਤੁਹਾਡੀ ਜ਼ਿੰਦਗੀ ਵਿਚ ਅਜਿਹਾ ਪਿਆਰ, ਖੁਸ਼ੀ ਅਤੇ ਹਾਸਾ ਬਣਿਆ ਰਹੇ।'ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਦੀਆਂ ਖ਼ਬਰਾਂ ਕਈ ਮਹੀਨਿਆਂ ਤੋਂ ਚੱਲ ਰਹੀਆਂ ਸਨ । ਪਰ ਦੋਵਾਂ ਨੇ ਕਦੇ ਵੀ ਆਪਣੇ ਵਿਆਹ ਦੀ ਤਰੀਕ ਦਾ ਐਲਾਨ ਨਹੀਂ ਸੀ ਕੀਤਾ ।
View this post on Instagram