ਸਿੱਖੀ ਸਰੂਪ ਨੇ ਅਦਾਕਾਰ ਰਣਦੀਪ ਹੁੱਡਾ ਨੂੰ ਅੰਦਰੋਂ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ !

Written by  Rupinder Kaler   |  July 09th 2019 04:53 PM  |  Updated: August 20th 2019 05:47 PM

ਸਿੱਖੀ ਸਰੂਪ ਨੇ ਅਦਾਕਾਰ ਰਣਦੀਪ ਹੁੱਡਾ ਨੂੰ ਅੰਦਰੋਂ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ !

ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਉਹ ਅਦਾਕਾਰ ਹੈ ਜਿਹੜਾ ਕਿਸੇ ਫ਼ਿਲਮ ਦੇ ਕਿਰਦਾਰ ਨੂੰ ਜਿਉਂਦੇ ਹਨ । ਜਿਸ ਦੀਆਂ ਕਈ ਉਦਾਹਰਨਾਂ ਹਨ । ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਫ਼ਿਲਮ ਸਰਬਜੀਤ ਦੀ ਇਸ ਫ਼ਿਲਮ ਲਈ ਰਣਦੀਪ ਹੁੱਡਾ ਨੇ ਸਰਬਜੀਤ ਦਾ ਕਿਰਦਾਰ ਨਿਭਾਉਣ ਲਈ ਕਈ ਕਿਲੋ ਭਾਰ ਘਟਾਇਆ ਸੀ । ਇਸ ਤਰ੍ਹਾਂ ਉਸ ਨੇ ਮਸ਼ਹੂਰ ਚਿੱਤਰਕਾਰ ਰਾਜਾ ਰਵੀ ਵਰਮਾ ਦਾ ਕਿਰਦਾਰ ਰੰਗ ਰਸੀਆ ਵਿੱਚ ਬਾਖੂਬੀ ਨਿਭਾਇਆ ਸੀ ।

https://www.instagram.com/p/BxrghbjhyWi/

ਪਰ ਰਣਦੀਪ ਹੁੱਡਾ ਨੇ ਆਪਣੇ ਆਪ ਨੂੰ ਉਦੋਂ ਪੂਰੀ ਤਰ੍ਹਾਂ ਬਦਲ ਲਿਆ ਜਦੋਂ ਉਸ ਨੇ ਇੱਕ ਸਿੱਖ ਦਾ ਕਿਰਦਾਰ ਨਿਭਾਉਣਾ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ 2016 ਵਿੱਚ ਰਾਜ ਕੁਮਾਰ ਸੰਤੋਸ਼ੀ ਨੇ ਇਤਿਹਾਸਕ ਲੜਾਈ ਸਾਰਾਗੜ੍ਹੀ ਤੇ ਫ਼ਿਲਮ ਬਨਾਉਣ ਦਾ ਮਨ ਬਣਾਇਆ ਸੀ । ਇਸ ਫ਼ਿਲਮ ਵਿੱਚ ਰਣਦੀਪ ਹੁੱਡਾ ਨੇ ਹਵਲਦਾਰ ਈਸ਼ਰ ਸਿੰਘ ਦਾ ਕਿਰਦਾਰ ਨਿਭਾਉਣਾ ਸੀ । ਪਰ ਕਿਸੇ ਕਾਰਨ ਕਰਕੇ ਇਹ ਫ਼ਿਲਮ ਨਹੀਂ ਬਣ ਸਕੀ ਕਿਉਂਕਿ ਹੋਰ ਬਹੁਤ ਸਾਰੇ ਫ਼ਿਲਮਕਾਰਾਂ ਨੇ ਇਸ ਕਹਾਣੀ ਤੇ ਫ਼ਿਲਮ ਬਨਾਉਣ ਦਾ ਐਲਾਨ ਕਰ ਦਿੱਤਾ ਸੀ ।

https://www.instagram.com/p/BzDK2nsBoH8/

ਪਰ ਇਸ ਦੇ ਬਾਵਜੂਦ ਰਣਦੀਪ ਹੁੱਡਾ ਨੂੰ ਆਸ ਸੀ ਕਿ ਉਹਨਾਂ ਦੀ ਫ਼ਿਲਮ ਸਭ ਤੋਂ ਪਹਿਲਾਂ ਬਣ ਜਾਵੇਗੀ । ਉਹਨਾਂ ਨੇ ਆਪਣੇ ਆਪ ਨੂੰ ਇੱਕ ਸਿੱਖ ਦੇ ਰੂਪ ਵਿੱਚ ਪੂਰੀ ਤਰ੍ਹਾਂ ਬਦਲ ਲਿਆ ਸੀ । ਉਹ ਰੋਜ਼ ਇੱਕ ਸਿੱਖ ਵਾਂਗ ਹੀ ਗੁਰਬਾਣੀ ਦਾ ਪਾਠ ਕਰਨ ਲੱਗ ਗਏ ਸਨ । ਇੱਥੋਂ ਤੱਕ ਕਿ ਉਹਨਾਂ ਨੇ ਗਤਕਾ ਵੀ ਸਿੱਖ ਲਿਆ ਸੀ ।ਇਸ ਦੌਰਾਨ ਉਹਨਾਂ ਨੂੰ ਕਈ ਫ਼ਿਲਮਾਂ ਦੇ ਆਫਰ ਵੀ ਆਏ ਪਰ ਉਹਨਾਂ ਨੂੰ ਇਹ ਫ਼ਿਲਮਾਂ ਕਲੀਨ ਸ਼ੇਵ ਵਿੱਚ ਕਰਨੀਆਂ ਸਨ ਪਰ ਉਹਨਾਂ ਨੇ ਇਹ ਆਫਰ ਗਵਾ ਦਿੱਤੇ ਕਿਉਂਕਿ ਉਹ ਆਪਣੇ ਸਿੱਖ ਦੇ ਰੂਪ ਨੂੰ ਨਹੀਂ ਸਨ ਬਦਲਣਾ ਚਾਹੁੰਦੇ ।

ਸਲਮਾਨ ਖ਼ਾਨ ਨੇ ਵੀ ਉਹਨਾਂ ਨੂੰ ਸਲਾਹ ਦਿੱਤੀ ਸੀ ਕਿ ਉਹ ਆਪਣੀ ਪੁਰਾਣੀ ਲੁੱਕ ਵਿੱਚ ਵਾਪਿਸ ਆ ਜਾਣ ਕਿਉਂਕਿ ਇਸ ਨਾਲ ਰਣਦੀਪ ਹੁੱਡਾ ਦਾ ਕੰਮ ਕਾਫੀ ਪ੍ਰਭਾਵਿਤ ਹੁੰਦਾ ਸੀ । ਪਰ ਸਿੱਖ ਦੇ ਭੇਸ ਵਿੱਚ ਰਣਦੀਪ ਹੁੱਡਾ ਆਪਣੇ ਆਪ ਨੂੰ ਇੱਕ ਸਿੱਖ ਹੀ ਮਹਿਸੂਸ ਕਰਨ ਲੱਗੇ ਸਨ । ਉਹ ਸਿੱਖ ਇਤਿਹਾਸ ਦੀਆਂ ਕਿਤਾਬਾ ਪੜ੍ਹਨ ਲੱਗੇ ਸਨ । ਪਾਠ ਕਰਦੇ ਸਨ ਇੱਥੋਂ ਤੱਕ ਕਿ ਉਹ ਖਾਲਸਾ ਏਡ ਵਰਗੀ ਸੰਸਥਾ ਨਾਲ ਵੀ ਜੁੜ ਗਏ ਹਨ ।

ਰਣਦੀਪ ਹੁੱਡਾ ਨੇ ਦੋ-ਢਾਈ ਸਾਲ ਆਪਣੇ ਸਰੀਰ ਦਾ ਇੱਕ ਵੀ ਵਾਲ ਨਹੀਂ ਸੀ ਕਟਵਾਇਆ । ਪਰ ਇਸ ਸਭ ਦੇ ਚਲਦੇ ਉਹਨਾਂ ਤੇ ਫਿਲਮਕਾਰਾਂ ਵੱਲੋਂ ਦਬਾਅ ਬਣਾਇਆ ਗਿਆ ਕਿ ਉਹਨਾਂ ਨੂੰ ਕੰਮ ਤਾਂ ਹੀ ਮਿਲ ਸਕਦਾ ਹੈ ਜੇਕਰ ਉਹ ਪੁਰਾਣੀ ਲੁੱਕ ਵਿੱਚ ਆਉਣਗੇ । ਇਸ ਤੋਂ ਬਾਅਦ ਰਣਦੀਪ ਹੁੱਡਾ ਨੇ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਆਪਣੀ ਭੁੱਲ ਬਖਸ਼ਾਈ ਤੇ ਬਾਅਦ ਵਿੱਚ ਉਹ ਆਪਣੀ ਪੁਰਾਣੀ ਲੁੱਕ ਵਿੱਚ ਆਏ ।ਰਣਦੀਪ ਹੁੱਡਾ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਸੀ ਕਿ ਸਿੱਖੀ ਰੂਪ ਨੇ ਉਹਨਾਂ ਨੂੰ ਅੰਦਰੋਂ ਪੂਰੀ ਤਰ੍ਹਾਂ ਬਦਲ ਦਿੱਤਾ ਹੈ ।

https://www.instagram.com/p/ByfJEzZBOUZ/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network