ਬਾਲੀਵੁੱਡ ਵਿੱਚ ਆਉਣ ਤੋਂ ਪਹਿਲਾਂ ਰਣਦੀਪ ਹੁੱਡਾ ਕਰਦੇ ਸਨ ਇਹ ਕੰਮ, ਜਾਣਕੇ ਹੋ ਜਾਓਗੇ ਹੈਰਾਨ 

Written by  Rupinder Kaler   |  August 20th 2019 02:16 PM  |  Updated: August 20th 2019 03:14 PM

ਬਾਲੀਵੁੱਡ ਵਿੱਚ ਆਉਣ ਤੋਂ ਪਹਿਲਾਂ ਰਣਦੀਪ ਹੁੱਡਾ ਕਰਦੇ ਸਨ ਇਹ ਕੰਮ, ਜਾਣਕੇ ਹੋ ਜਾਓਗੇ ਹੈਰਾਨ 

ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਨੇ ਆਪਣੀ ਅਦਾਕਾਰੀ ਨਾਲ ਬਾਲੀਵੁੱਡ ਵਿੱਚ ਵੱਖਰੀ ਪਹਿਚਾਣ ਬਣਾਈ ਹੈ । ਉਹਨਾਂ ਦਾ ਜਨਮ 20 ਅਗਸਤ 1976 ਵਿੱਚ ਰੋਹਤਕ ਵਿੱਚ ਹੋਇਆ ਸੀ । ਹੁੱਡਾ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਫ਼ਿਲਮ 'ਮਾਨਸੂਨ ਵੈਡਿੰਗ' ਤੋਂ ਕੀਤੀ ਸੀ । ਰਣਦੀਪ ਹੁੱਡਾ ਆਪਣੀ ਅਦਾਕਾਰੀ ਕਰਕੇ ਹਮੇਸ਼ਾ ਚਰਚਾ ਵਿੱਚ ਰਹੇ ਹਨ । ਜਿਸਮ-2, ਸਰਬਜੀਤ ਵਰਗੀਆਂ ਫ਼ਿਲਮਾਂ ਹੁੱਡਾ ਦੀ ਅਦਾਕਾਰੀ ਦਾ ਹੁਨਰ ਦਿਖਾ ਚੁੱਕੀਆਂ ਹਨ ।

https://www.instagram.com/p/B1L2yDfBhuM/

ਇਸ ਆਰਟੀਕਲ ਵਿੱਚ ਤੁਹਾਨੂੰ ਰਣਦੀਪ ਹੁੱਡਾ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ ।ਹੁੱਡਾ ਆਪਣੇ ਸਕੂਲ ਦੇ ਦਿਨਾਂ ਵਿੱਚ ਬਹੁਤ ਹੀ ਸ਼ਰਾਰਤੀ ਸਨ ਇਸ ਲਈ ਉਹਨਾਂ ਨੂੰ ਪੂਰੀ ਕਲਾਸ ਡੌਨ ਕਹਿ ਕੇ ਬੁਲਾਉਂਦੀ ਸੀ । ਹੁੱਡਾ ਨੇ ਆਪਣੀ ਸਕੂਲ ਦੀ ਪੜ੍ਹਾਈ ਸੋਨੀਪਤ ਤੋਂ ਕੀਤੀ ਸੀ ਜਦੋਂ ਕਿ ਪੋਸਟ ਗ੍ਰੈਜੂਏਸ਼ਨ ਲਈ ਉਹ ਆਸਟ੍ਰੇਲੀਆਂ ਚਲੇ ਗਏ ਸਨ ।

ਇੱਥੇ ਰਹਿ ਕੇ ਉਹਨਾਂ ਦੇ ਸੰਘਰਸ਼ ਦੀ ਕਹਾਣੀ ਸ਼ੁਰੂ ਹੋਈ ਸੀ । ਇੱਥੇ ਗੁਜ਼ਾਰੇ ਲਈ ਉਹਨਾਂ ਨੂੰ ਇੱਕ ਹੋਟਲ ਵਿੱਚ ਵੇਟਰ ਦਾ ਕੰਮ ਕਰਨਾ ਪਿਆ ਸੀ, ਉਹਨਾਂ ਨੇ ਭਾਂਡੇ ਤੱਕ ਮਾਂਜੇ ਤੇ ਟੈਕਸੀ ਵੀ ਚਲਾਉਣੀ ਪਈ । ਸਾਲ 2੦੦੦ ਵਿੱਚ ਉਹ ਵਾਪਿਸ ਭਾਰਤ ਆ ਗਏ । ਇੱਥੇ ਉਹਨਾਂ ਨੇ ਇੱਕ ਏਅਰਲਾਈਨ ਕੰਪਨੀ ਵਿੱਚ ਕੰਮ ਕੀਤਾ । ਇਸ ਦੇ ਨਾਲ ਹੀ ਉਹ ਮਾਡਲਿੰਗ ਤੇ ਥਿਏਟਰ ਵਿੱਚ ਵੀ ਸਰਗਰਮ ਹੋ ਗਏ ।

https://www.instagram.com/p/B0YcO-FBCgH/

ਇੱਕ ਨਾਟਕ ਦੌਰਾਨ ਹੁੱਡਾ 'ਤੇ ਮੀਰਾ ਨਈਅਰ ਦੀ ਨਜ਼ਰ ਪਈ ਤਾਂ ਉਹਨਾਂ ਨੇ ਹੁੱਡਾ ਨੂੰ ਆਪਣੀ ਫ਼ਿਲਮ ਮਾਨਸੂਨ ਵੈਡਿੰਗ ਵਿੱਚ ਕਾਸਟ ਕਰ ਲਿਆ । ਫ਼ਿਲਮ ਨੇ ਬਾਕਸ ਆਫ਼ਿਸ ਤੇ ਚੰਗੀ ਕਮਾਈ ਕੀਤੀ ਪਰ ਇਸ ਦੇ ਬਾਵਜੂਦ ਹੁੱਡਾ ਨੂੰ ਬਾਲੀਵੁੱਡ ਵਿੱਚ ਅਸਾਨੀ ਨਾਲ ਕੰਮ ਨਹੀਂ ਮਿਲਿਆ । ਪਰ ਇਸ ਸਭ ਦੇ ਚਲਦੇ ਉਹਨਾਂ ਨੂੰ ਕੁਝ ਚੰਗੀਆਂ ਫ਼ਿਲਮਾਂ ਮਿਲੀਆਂ ਜਿਨ੍ਹਾਂ ਨਾਲ ਉਹਨਾਂ ਦੀ ਵੱਖਰੀ ਪਹਿਚਾਣ ਬਣ ਗਈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network