ਰਾਮਵਿਲਾਸ ਪਾਸਵਾਨ ਦੇ ਦਿਹਾਂਤ ‘ਤੇ ਰਣਦੀਪ ਹੁੱਡਾ ਨੇ ਜਤਾਇਆ ਦੁੱਖ
ਕੇਂਦਰੀ ਮੰਤਰੀ ਅਤੇ ਲੋਕ ਜਨ ਸ਼ਕਤੀ ਪਾਰਟੀ ਦੇ ਉੱਘੇ ਆਗੂ ਰਾਮਵਿਲਾਸ ਪਾਸਵਾਨ ਦਾ ਦਿਹਾਂਤ ਹੋ ਗਿਆ ਹੈ । ਜਿਸ ਤੋਂ ਬਾਅਦ ਬਾਲੀਵੁੱਡ ਹਸਤੀਆਂ ਨੇ ਵੀ ਉਨ੍ਹਾਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਰਾਮਵਿਲਾਸ ਪਾਸਵਾਨ ਇੱਕ ਅਜਿਹੇ ਨੇਤਾ ਸਨ ਜੋ ਆਮ ਲੋਕਾਂ ਦੀ ਗੱਲ ਸੁਣਦੇ ਸਨ ਅਤੇ ਹਰ ਆਮ ਇਨਸਾਨ ਲਈ ਉਹ ਹਮੇਸ਼ਾ ਉਪਲਬਧ ਰਹਿੰਦੇ ਸਨ ।ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ।
ramvilas paswan
ਹਾਲ ਹੀ ‘ਚ ਉਨ੍ਹਾਂ ਦੇ ਹਾਰਟ ਦੀ ਵੀ ਸਰਜਰੀ ਹੋਈ ਸੀ ।ਉਹ ਅਜਿਹੇ ਨੇਤਾ ਸਨ ਜਿਨ੍ਹਾਂ ਦੇ ਵਿਰੋਧੀ ਵਿਚਾਰਧਾਰਾ ਦੀਆਂ ਪਾਰਟੀਆਂ ਦੇ ਨਾਲ ਸਬੰਧ ਵੀ ਬਹੁਤ ਹੀ ਸੁਖਾਵੇਂ ਰਹੇ ਹਨ । ਉਨ੍ਹਾਂ ਦੇ ਦਿਹਾਂਤ ‘ਤੇ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਰਣਦੀਪ ਹੁੱਡਾ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।
ਹੋਰ ਪੜ੍ਹੋ : ਰਣਦੀਪ ਹੁੱਡਾ ਸਰਜਰੀ ਕਰਵਾਉਣ ਤੋਂ ਬਾਅਦ ਹਸਪਤਾਲ ਤੋਂ ਕੰਮ ‘ਤੇ ਪਰਤੇ, ਤਸਵੀਰ ਸਾਂਝੀ ਕਰਕੇ ਦਿੱਤੀ ਜਾਣਕਾਰੀ
Chirag-Paswan
ਉਨ੍ਹਾਂ ਨੇ ਟਵੀਟ ਕੀਤਾ ‘ਬਹੁਤ ਵੱਡਾ ਨੁਕਸਾਨ….ਓਮ ਸ਼ਾਂਤੀ’ ।
randeep
ਦੱਸ ਦਈਏ ਕਿ ਰਾਮਵਿਲਾਸ ਪਾਸਵਾਨ ਦੇ ਬੇਟੇ ਚਿਰਾਗ ਪਾਸਵਾਨ ਨੇ ਟਵੀਟ ਕਰਕੇ ਪਿਤਾ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ ਸੀ ।
https://twitter.com/RandeepHooda/status/1314236497680371712
ਉਨ੍ਹਾਂ ਨੇ ਲਿਖਿਆ ਕਿ ‘ਪਾਪਾ ਤੁਸੀਂ ਇਸ ਦੁਨੀਆ ‘ਚ ਨਹੀਂ ਹੋ, ਪਰ ਮੈਨੂੰ ਪਤਾ ਹੈ ਤੁਸੀਂ ਜਿੱਥੇ ਵੀ ਹੋ ਹਮੇਸ਼ਾ ਮੇਰੇ ਨਾਲ ਹੋ, ਤੁਹਾਡੀ ਬਹੁਤ ਯਾਦ ਆਏਗੀ ਪਾਪਾ’।