ਕੋਰੋਨਾ ਵਾਇਰਸ ਨਾਲ ਗ੍ਰਸਤ ਮਰੀਜ਼ਾਂ ਦੀ ਮਦਦ ਕਰ ਰਹੇ ਹਨ ਰਣਦੀਪ ਹੁੱਡਾ 

written by Rupinder Kaler | May 05, 2021

ਅਦਾਕਾਰ ਰਣਦੀਪ ਹੁੱਡਾ ਕੋਰੋਨਾ ਵਾਇਰਸ ਨਾ ਗ੍ਰਸਤ ਮਰੀਜ਼ਾਂ ਦੀ ਮਦਦ ਲਈ ਅੱਗੇ ਆਏ ਹਨ । ਜਿਸ ਦੀ ਜਾਣਕਾਰੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਦਿੱਤੀ ਹੈ ।ਰਣਦੀਪ ਹੁੱਡਾ ਖਾਲਸਾ ਏਡ ਨਾਲ ਮਿਲ ਕੇ ਮਰੀਜ਼ਾਂ ਨੂੰ ਆਕਸੀਜ਼ਨ ਮੁਹੱਈਆ ਕਰਵਾਉਣਗੇ ।ਰਣਦੀਪ ਹੁੱਡਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਇਕ ਵੀਡੀਓ ਸਾਂਝਾ ਕੀਤਾ ਹੈ ।

Pic Courtesy: Instagram

ਹੋਰ ਪੜ੍ਹੋ :

ਅਨੀਤਾ ਹਸਨੰਦਾਨੀ ਨੇ ਆਪਣੇ ਬੇਟੇ ਦੇ ਨਾਲ ਕਿਊਟ ਵੀਡੀਓ ਕੀਤਾ ਸਾਂਝਾ

Pic Courtesy: Instagram

ਇਸ ਵੀਡੀਓ ਦੇ ਨਾਲ ਕੈਪਸ਼ਨ ਵਿੱਚ ਉਸਨੇ ਲਿਖਿਆ, ‘ਭਾਰਤ ਮਹਾਂਮਾਰੀ ਦਾ ਸਾਹਮਣਾ ਕਰ ਰਿਹਾ ਹੈ। ਆਕਸੀਜਨ ਦੀ ਘਾਟ ਕਾਰਨ ਲੋਕ ਮਰ ਰਹੇ ਹਨ । ਆਓ ਇਕੱਠੇ ਹੋ ਕੇ ਦੇਸ਼ ਨੂੰ #COVID ਨਾਲ ਲੜਨ ਅਤੇ ਜਾਨਾਂ ਬਚਾਉਣ ਵਿੱਚ ਸਹਾਇਤਾ ਕਰਨ ਲਈ ਖਾਲਸਾ ਏਡ ਇੰਡੀਆ ਆਕਸੀਜਨ ਪ੍ਰਦਾਨ ਕਰ ਰਿਹਾ ਹੈ ।

randeep hooda Pic Courtesy: Instagram

ਅਸੀਂ ਤੁਹਾਨੂੰ ਅੱਗੇ ਆਉਣ ਅਤੇ ਭਾਰਤ ਨੂੰ ਸਾਹ ਲੈਣ ਵਿੱਚ ਸਹਾਇਤਾ ਕਰਨ ਦੀ ਅਪੀਲ ਕਰਦੇ ਹਾਂ। ਰਣਦੀਪ ਹੁੱਡਾ ਇਸ ਤੋਂ ਪਹਿਲਾਂ ਵੀ ਖ਼ਾਲਸਾ ਏਡ ਨਾਲ ਮਿਲ ਕੇ ਕਈ ਸਮਾਜ ਭਲਾਈ ਦੇ ਕੰਮਾਂ ਵਿੱਚ ਹਿੱਸਾ ਲੈ ਚੁੱਕੇ ਹਨ ।

 

View this post on Instagram

 

A post shared by Randeep Hooda (@randeephooda)

You may also like