ਰਣਦੀਪ ਹੁੱਡਾ ਨੇ ਸਿੱਖਾਂ ਨੂੰ ਲੈ ਕੇ ਦਿੱਤਾ ਬਿਆਨ, ਕਿਹਾ ਫ਼ਿਲਮਾਂ ‘ਚ ‘ਸਿੱਖਾਂ ਨੂੰ ਕਾਮੇਡੀ ਰੋਲ ਹੀ ਦਿੱਤੇ ਜਾਂਦੇ ਹਨ’

written by Shaminder | January 04, 2023 10:19am

ਅਦਾਕਾਰ ਰਣਦੀਪ ਹੁੱਡਾ (Randeep Hooda) ਇਨ੍ਹੀੰ ਦਿਨੀਂ ‘ਕੈਟ’ ਨੂੰ ਲੈ ਕੇ ਚਰਚਾ ‘ਚ ਹਨ । ਇਸ ‘ਚ ਉਨ੍ਹਾਂ ਨੇ ਇੱਕ ਸਿੱਖ ਦਾ ਕਿਰਦਾਰ ਨਿਭਾਇਆ ਹੈ ।ਇਸ ਤੋਂ ਇਲਾਵਾ ਉਹ ਹੋਰ ਵੀ ਕਈ ਫ਼ਿਲਮਾਂ ‘ਚ ਸਿੱਖ ਦੀ ਭੂਮਿਕਾ ਨਿਭਾ ਚੁੱਕੇ ਹਨ । ਹੁਣ ਉਨ੍ਹਾਂ ਨੇ ਸਿੱਖਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ । ਉਨ੍ਹਾਂ ਦਾ ਇੱਕ ਵੀਡੀਓ ਬ੍ਰਿਟ ਏਸ਼ੀਆ ਟੀਵੀ ਦੇ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ ।

ਹੋਰ ਪੜ੍ਹੋ : ਕਰਣ ਔਜਲਾ ਸਿਰ ‘ਤੇ ਦਸਤਾਰ ਸਜਾਈ ਆਏ ਨਜ਼ਰ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਗਾਇਕ ਦਾ ਨਵਾਂ ਅੰਦਾਜ਼

ਇਸ ‘ਚ ਉਹ ਸਿੱਖਾਂ ਨੂੰ ਲੈ ਕੇ ਕੀਤੇ ਜਾਣ ਵਾਲੇ ਜੋਕਸ ਨੂੰ ਲੈ ਕੇ ਬੋਲਦੇ ਹੋਏ ਨਜ਼ਰ ਆ ਰਹੇ ਹਨ । ਇਸ ਦੇ ਨਾਲ ਹੀ ਉਨ੍ਹਾਂ ਨੇ ਵੀਡੀਓ ‘ਚ ਸਿੱਖਾਂ ਵੱਲੋਂ ਦੇਸ਼ ਦੇ ਲਈ ਕੀਤੀਆਂ ਕੁਰਬਾਨੀਆਂ ਨੂੰ ਵੀ ਯਾਦ ਕੀਤਾ । ਇਸ ਵੀਡੀਓ ‘ਚ ਉਹ ਦੱਸ ਰਹੇ ਹਨ ਕਿ ਕਿਸ ਤਰ੍ਹਾਂ ਸਿੱਖਾਂ ਨੂੰ ਫ਼ਿਲਮਾਂ ‘ਚ ਬਤੌਰ ਕਾਮੇਡੀਅਨ ਹੀ ਪੇਸ਼ ਕੀਤਾ ਜਾਂਦਾ ਹੈ।

Randeep Hooda Image Source : Instagram

ਹੋਰ ਪੜ੍ਹੋ : ਪਾਕਿਸਤਾਨ ‘ਚ ਗਿਆਰਵੀਂ ਜਮਾਤ ਦੇ ਵਿਦਿਆਰਥੀ ਨੇ ਉੱਤਰ ਕਾਪੀ ‘ਚ ਲਿਖਿਆ ਗੀਤ, ਅਧਿਆਪਕ ਨੇ ਕਿਹਾ ‘ਵਿਦਿਆਰਥੀ ਸੋਚਦੇ ਹਨ ਅਧਿਆਪਕ ਅੰਨ੍ਹੇ’ ਹਨ’

ਅਤੇ ਉਨ੍ਹਾਂ ‘ਤੇ ਜੋਕਸ ਬਣਾਏ ਜਾਂਦੇ ਹਨ । ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਫ਼ਿਲਮ ‘ਬੈਟਲ ਆਫ ਸਾਰਾਗੜ੍ਹੀ’ ਦੀ ਸ਼ੂਟਿੰਗ ਦੇ ਦੌਰਾਨ ਸਿੱਖੀ ਸਰੂਪ ਧਾਰਨ ਕੀਤਾ ਸੀ ਅਤੇ ਇਸ ਦੌਰਾਨ ਉਨ੍ਹਾਂ ਨੇ ਸਿੱਖੀ ਅਤੇ ਸਿੱਖ ਧਰਮ ਨੂੰ ਬਹੁਤ ਨਜ਼ਦੀਕ ਤੋਂ ਜਾਣਿਆ ।

image source: instagram

ਰਣਦੀਪ ਹੁੱਡਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਅਨੇਕਾਂ ਹੀ ਫ਼ਿਲਮਾਂ ‘ਚ ਸਿੱਖਾਂ ਦਾ ਕਿਰਦਾਰ ਨਿਭਾਇਆ ਹੈ ਤੇ ਉਨ੍ਹਾਂ ਦੇ ਕਿਰਦਾਰਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।

 

View this post on Instagram

 

A post shared by BritAsia TV (@britasiatv)

You may also like