ਜਿਸ ਕੁੜੀ ਦੇ ਇਸ਼ਕ ਵਿੱਚ ਪਾਗਲ ਸਨ ਰਣਜੀਤ, ਉਸੇ ਕੁੜੀ ਦੀ ਵਜ੍ਹਾ ਕਰਕੇ ਟੁੱਟ ਗਿਆ ਏਅਰਫੋਰਸ ’ਚ ਕੰਮ ਕਰਨ ਦਾ ਸੁਫਨਾ

written by Rupinder Kaler | April 27, 2020

ਕੋਰੋਨਾ ਵਾਇਰਸ ਕਰਕੇ ਦੁਨੀਆ ਭਰ ਵਿੱਚ ਲਾਕਡਾਊਨ ਹੈ, ਹਰ ਕੋਈ ਆਪਣੇ ਘਰ ਵਿੱਚ ਰਹਿਣ ਲਈ ਮਜ਼ਬੂਰ ਹੈ । ਅਜਿਹੇ ਵਿੱਚ ਬਾਲੀਵੁੱਡ ਨਾਲ ਸਿਤਾਰਿਆਂ ਦੇ ਕਈ ਕਿੱਸੇ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੇ ਹਨ । ਇੱਕ ਕਿੱਸਾ ਬਾਲੀਵੁੱਡ ਦੇ ਵਿਲੇਨ ਰਣਜੀਤ ਨਾਲ ਜੁੜਿਆ ਵੀ ਖੂਬ ਵਾਇਰਲ ਹੋ ਰਿਹਾ ਹੈ । ਰਣਜੀਤ ਨੇ 300 ਤੋਂ ਜ਼ਿਆਦਾ ਫ਼ਿਲਮਾਂ ਵਿੱਚ ਰੇਪ ਸੀਨ ਕੀਤੇ ਹਨ । ਰਣਜੀਤ ਨੂੰ ਆਖਰੀ ਵਾਰ ਹਾਊਸਫੁੱਲ-4 ਵਿੱਚ ਦੇਖਿਆ ਗਿਆ ਸੀ । ਇਸ ਤੋਂ ਪਹਿਲਾਂ ਉਹਨਾਂ ਨੇ ਹਾਊਸਫੁੱਲ-2 ਵਿੱਚ ਪਾਪਾ ਰਣਜੀਤ ਦਾ ਕਿਰਦਾਰ ਨਿਭਾਇਆ ਸੀ । ਉਹ ਅੱਜ ਵੀ ਖਲਨਾਇਕ ਦਾ ਕਿਰਦਾਰ ਨਿਭਾਉਂਦੇ ਹਨ ਪਰ ਹੁਣ ਉਹ ਰੇਪ ਸੀਨ ਨਹੀਂ ਕਰਦੇ । ਪਰ ਕਿਹਾ ਜਾਂਦਾ ਹੈ ਕਿ ਇੱਕ ਜ਼ਮਾਨਾ ਅਜਿਹਾ ਸੀ ਜਦੋਂ ਉਹਨਾਂ ਨੂੰ ਦੇਖ ਕੇ ਕੁੜੀਆਂ ਡਰ ਜਾਂਦੀਆਂ ਸਨ । ਰੇਪ ਸੀਨ ਨੂੰ ਲੈ ਕੇ ਉਹਨਾਂ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ‘ਮੈਂ ਇੱਕ ਵਾਰ ਖੁਸ਼ ਹੋ ਕੇ ਆਪਣੇ ਪਰਿਵਾਰ ਨੂੰ ਫ਼ਿਲਮ ਦਿਖਾਉਣ ਲਈ ਲੈ ਗਿਆ । ਜਦੋਂ ਮੈਂ ਘਰ ਆ ਕੇ ਦੇਖਿਆ ਤਾਂ ਘਰ ਵਿੱਚ ਸਭ ਰੋਣ ਲੱਗੇ ਹੋਏ ਸਨ । ਕੁਝ ਸਮੇਂ ਬਾਅਦ ਮੇਰੀ ਮਾਂ ਨੇ ਕਿਹਾ ਕਿ ਇਹ ਹੈ ਤੇਰੇ ਕੰਮ ਕੁੜੀਆਂ ਦੇ ਕੱਪੜੇ ਪਾੜਨਾ, ਉਹਨਾਂ ਦੀ ਇੱਜਤ ਨਾਲ ਖੇਡਣਾ, ਨਿਕਲ ਜਾ ਘਰ ਵਿੱਚੋਂ । ਮਾਂ ਦੇ ਇਹ ਗੱਲ ਸੁਣਕੇ ਮੈਂ ਹੈਰਾਨ ਹੋ ਗਿਆ ਤੇ ਫਿਰ ਮੈਂ ਸਮਝਾਇਆ ਕਿ ਇਹ ਸਭ ਫ਼ਿਲਮਾਂ ਹਨ’ । ਰਣਜੀਤ ਐਕਟਰ ਨਹੀਂ ਬਲਕਿ ਏਅਰਫੋਰਸ ਵਿੱਚ ਜਾਣਾ ਚਾਹੁੰਦੇ ਸਨ । ਨੈਸ਼ਨਲ ਡਿਫੈਂਸ ਅਕਾਦਮੀ ਵਿੱਚ ਟ੍ਰੇਨਿੰਗ ਦੌਰਾਨ ਉਹਨਾਂ ਨੂੰ ਟ੍ਰੇਨਰ ਦੀ ਬੇਟੀ ਨਾਲ ਪਿਆਰ ਹੋ ਗਿਆ ਜਿਸ ਕਰਕੇ ਉਹਨਾਂ ਨੂੰ ਉੱਥੋਂ ਕੱਢ ਦਿੱਤਾ ਗਿਆ । ਇੱਕ ਦੋਸਤ ਦੇ ਕਹਿਣ ਤੇ ਉਹ ਫ਼ਿਲਮਾਂ ਵਿੱਚ ਆਏ । ਬਹੁਤ ਮਿਹਤਨ ਤੋਂ ਬਾਅਦ ਉਹਨਾਂ ਨੂੰ ਫ਼ਿਲਮਾਂ ਵਿੱਚ ਪਹਿਚਾਣ ਮਿਲੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਰਣਜੀਤ ਦਾ ਅਫੇਅਰ ਰਾਜੇਸ਼ ਖੰਨਾ ਦੀ ਸਾਲੀ ਸਿੰਪਲ ਕਪਾਡੀਆ ਨਾਲ ਸੀ । ਰਾਜੇਸ਼ ਖੰਨਾ ਇਸ ਅਫੇਅਰ ਤੋਂ ਖੁਸ਼ ਨਹੀਂ ਸਨ । ਦੋਹਾਂ ਵਿਚਾਲੇ ਇਸ ਨੂੰ ਲੇ ਕੇ ਝਗੜਾ ਵੀ ਹੋਇਆ ਸੀ । ਜਿਸ ਕਰਕੇ ਰਣਜੀਤ ਤੇ ਸਿੰਪਲ ਨੂੰ ਵੱਖ ਹੋਣਾ ਪੈ ਗਿਆ ਸੀ ।

0 Comments
0

You may also like