ਰਣਜੀਤ ਬਾਵਾ ਅਤੇ ਤਰਸੇਮ ਜੱਸੜ ਇਸ ਫ਼ਿਲਮ ‘ਚ ਇੱਕਠੇ ਆਉਣਗੇ ਨਜ਼ਰ, ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ

written by Shaminder | March 02, 2022

ਪੰਜਾਬੀ ਇੰਡਸਟਰੀ ‘ਚ ਇੱਕ ਤੋਂ ਬਾਅਦ ਫ਼ਿਲਮਾਂ ਦਾ ਐਲਾਨ ਹੋ ਰਿਹਾ ਹੈ । ਇਸ ਦੇ ਨਾਲ ਹੀ ਫ਼ਿਲਮਾਂ ਦੀਆ ਰਿਲੀਜ਼ ਡੇਟਸ ਵੀ ਅਨਾਊਂਸ ਕੀਤੀਆਂ ਜਾ ਰਹੀਆਂ ਨੇ । ਸ਼ਿਤਿਜ ਚੌਧਰੀ ਵੱਲੋਂ ਡਾਇਰੈਕਟ ਕੀਤੀ ਜਾਣ ਵਾਲੀ ਫ਼ਿਲਮ ‘ਖਾਓ ਪੀਓ ਐਸ਼ ਕਰੋ’ (Khao Pio Aish Karo)  ਦੀ ਰਿਲੀਜ਼ ਡੇਟ ਦਾ ਐਲਾਨ ਵੀ ਹੋ ਚੁੱਕਿਆ ਹੈ । ਇਹ ਫ਼ਿਲਮ ਇਸੇ ਸਾਲ 1 ਜੁਲਾਈ ‘ਚ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ‘ਚ ਅਦਾਕਾਰ ਰਣਜੀਤ ਬਾਵਾ,(Ranjit Bawa)  ਤਰਸੇਮ ਜੱਸੜ, ਪ੍ਰਭ ਗਰੇਵਾਲ, ਅਦਿਤੀ ਆਰਿਆ ਸਣੇ ਕਈ ਕਲਾਕਾਰ ਨਜ਼ਰ ਆਉਣਗੇ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਤਰਸੇਮ ਜੱਸੜ ਦੀ ਫ਼ਿਲਮ ‘ਗਲਵਕੜੀ’ ਆਏਗੀ ।

Tarsem Jassar, image From instagram

ਹੋਰ ਪੜ੍ਹੋ : ਗੁਰਨਾਮ ਭੁੱਲਰ ਦੀ ਆਵਾਜ਼ ‘ਚ ਗੀਤ ‘ਵੱਖ ਹੋ ਜਾਣਾ’ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਜਿਸ ‘ਚ ਤਰਸੇਮ ਜੱਸੜ ਦੇ ਨਾਲ ਵਾਮਿਕਾ ਗੱਬੀ ਨਜ਼ਰ ਆਉਣਗੇ । ਇਸ ਫ਼ਿਲਮ ਦਾ ਅਦਾਕਾਰ ਦੇ ਪ੍ਰਸ਼ੰਸਕ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ । ਇਸ ਤੋਂ ਇਲਾਵਾ ਉਹਨਾਂ ਦੀ ਇੱਕ ਹੋਰ ਫ਼ਿਲਮ ਦਾ ਐਲਾਨ ਵੀ ਹੋ ਚੁੱਕਿਆ ਹੈ । ਜੋ ਕਿ ‘ਮੇਰਾ ਲੌਂਗ ਗੁਆਚਾ’ ਨਾਂਅ ਦੇ ਟਾਈਟਲ ਹੇਠ ਰਿਲੀਜ਼ ਹੋਵੇਗੀ । ਰਣਜੀਤ ਬਾਵਾ ਵੀ ‘ਖਾਓ ਪੀਓ ਐਸ਼ ਕਰੋ’ ਫ਼ਿਲਮ ‘ਚ ਨਜ਼ਰ ਆਉਣਗੇ ।

Ranjit Bawa image From Ranjit Bawa song

ਇਹ ਫ਼ਿਲਮ ਮਲਟੀ ਸਟਾਰਰ ਫ਼ਿਲਮ ਹੈ । ਜਿਸ ‘ਚ ਕਈ ਨਵੇਂ ਚਿਹਰੇ ਵੀ ਵੇਖਣ ਨੂੰ ਮਿਲਣਗੇ । ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ‘ਚ ਹੋਰ ਵੀ ਕਈ ਫ਼ਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ । ਦੱਸ ਦਈਏ ਕਿ ਇਸ ਤੋਂ ਪਹਿਲਾਂ ਸੋਨਮ ਬਾਜਵਾ ਅਤੇ ਗੁਰਨਾਮ ਭੁੱਲਰ ਦੀ ਫ਼ਿਲਮ ‘ਮੈਂ ਵਿਆਹ ਨਹੀਂ ਕਰੌਂਣਾ ਤੇਰੇ ਨਾਲ’ ਰਿਲੀਜ਼ ਹੋਵੇਗੀ । ਪੰਜਾਬੀ ਸਿਨੇਮਾ ਲਗਾਤਾਰ ਵੱਧ ਫੁਲ ਰਿਹਾ ਹੈ ਅਤੇ ਆਏ ਦਿਨ ਨਵੀਆਂ ਨਵੀਆਂ ਫ਼ਿਲਮਾਂ ਦਾ ਐਲਾਨ ਹੋ ਰਿਹਾ ਹੈ । ਨਵੇਂ ਨਵੇਂ ਵਿਸ਼ਿਆਂ ‘ਤੇ ਫ਼ਿਲਮਾਂ ਬਣ ਰਹੀਆਂ ਹਨ ਜੋ ਕਿ ਦਰਸ਼ਕਾਂ ਨੂੰ ਵੀ ਖੂਬ ਪਸੰਦ ਆ ਰਹੀਆਂ ਹਨ ।

 

View this post on Instagram

 

A post shared by Harsimran Kalra (@imharsimrankalra)

You may also like