ਗਾਇਕ ਰਣਜੀਤ ਬਾਵਾ ਦੀ ਬਾਲੀਵੁੱਡ 'ਚ ਐਂਟਰੀ, ਦੇਖੋ ਪਹਿਲੇ ਗਾਣੇ ਦੀ ਵੀਡਿਓ 

Written by  Rupinder Kaler   |  February 05th 2019 06:13 PM  |  Updated: February 05th 2019 06:13 PM

ਗਾਇਕ ਰਣਜੀਤ ਬਾਵਾ ਦੀ ਬਾਲੀਵੁੱਡ 'ਚ ਐਂਟਰੀ, ਦੇਖੋ ਪਹਿਲੇ ਗਾਣੇ ਦੀ ਵੀਡਿਓ 

ਗਾਇਕ ਰਣਜੀਤ ਬਾਵਾ ਦੀ ਬਾਲੀਵੁੱਡ ਵਿੱਚ ਐਂਟਰੀ ਹੋ ਗਈ ਹੈ । ਉਹਨਾਂ ਦਾ ਪਹਿਲਾ ਬਾਲੀਵੁੱਡ ਟਰੈਕ ਕਿਸ ਮੋੜ 'ਤੇ ਰਿਲੀਜ਼ ਹੋ ਗਿਆ ਹੈ । ਇਸ ਗਾਣੇ ਦੀ ਜਾਣਕਾਰੀ ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਤੇ ਦਿੱਤੀ ਹੈ । ਗਾਣੇ ਦੇ ਬੋਲ ਡਾ ਦਵਿੰਦਰਾ ਕਾਫਿਰ ਨੇ ਲਿਖੇ ਹਨ । ਗਾਣੇ ਦਾ ਮਿਊਜ਼ਿਕ ਵਿਭਾਸ ਨੇ ਬਣਾਇਆ ਹੈ । ਇਹ ਗਾਣਾ ਬਾਲੀਵੁੱਡ ਦੀ ਫਿਲਮ ਐੱਸਪੀ ਚੌਹਾਨ ਵਿੱਚ ਨਜ਼ਰ ਆਏਗਾ ।

https://www.youtube.com/watch?v=DiFU6ie46hw

ਇਸ ਗਾਣੇ ਦੀ ਵੀਡਿਓ ਸ਼ੇਅਰ ਕਰਦੇ ਹੋਏ ਇਸ ਨੂੰ ਰਣਜੀਤ ਬਾਵਾ ਨੇ ਕੈਪਸ਼ਨ ਵੀ ਦਿੱਤਾ ਹੈ ਉਹਨਾਂ ਨੇ ਲਿਖਿਆ ਹੈ "First #Bollywood Track From The Upcoming Movie SP CHOUHAN ?? Sun K ROOHDARi poori” ਫਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫਿਲਮ ਵਿੱਚ ਜਿੰਮੀ ਸ਼ੇਰਗਿੱਲ ਮੁੱਖ ਭੂਮਿਕਾ ਵਿੱਚ ਹਨ । ਜਿੰਮੀ ਦੇ ਨਾਲ ਯੁਵਿਕਾ ਚੌਧਰੀ ਤੇ ਯਸ਼ਪਾਲ ਸ਼ਰਮਾ ਵੀ ਉਹਨਾਂ ਦੇ ਨਾਲ ਨਜ਼ਰ ਆਉਣਗੇ ।

https://www.youtube.com/watch?v=5DOB2i0X9EA&feature=youtu.be

ਇਹ ਫਿਲਮ 7  ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ । ਇਸ ਫਿਲਮ ਦੀ ਕਹਾਣੀ ਐੱਸਪੀ ਚੌਹਾਨ ਦੇ ਜੀਵਨ ਦੇ ਅਧਾਰਿਤ ਹੈ । ਐੱਸਪੀ ਚੌਹਾਨ ਹਰਿਆਣਾ ਦੇ ਕਰਨਾਲ ਵਿੱਚ ਸਮਾਜ ਸੇਵਾ ਕਰਦੇ ਰਹੇ ਹਨ । ਇਸ ਫਿਲਮ ਵਿੱਚ ਦਿਖਾਇਆ ਗਿਆ ਹੈ ਕਿ ਸਮਾਜ ਸੇਵਾ ਕਰਨ ਵਿੱਚ ਚੌਹਾਨ ਨੂੰ ਕਿੰਨਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network