
ਰਣਜੀਤ ਬਾਵਾ (Ranjit Bawa) ਦਾ ਦੋਸਤ ਅਤੇ ਮੈਨੇਜਰ ਡਿਪਟੀ ਵੋਹਰਾ (Deputy Vohra)ਜੋ ਕਿ ਪਿਛਲੇ 20 ਸਾਲਾਂ ਤੋਂ ਉਨ੍ਹਾਂ ਦੇ ਨਾਲ ਕੰਮ ਕਰ ਰਿਹਾ ਸੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਸੀ । ਉਸ ਦਾ ਇੱਕ ਕਾਰ ਹਾਦਸੇ ‘ਚ ਦਿਹਾਂਤ ਹੋ ਗਿਆ ਸੀ । ਆਪਣੇ ਸਾਥੀ ਅਤੇ ਖ਼ਾਸ ਦੋਸਤ ਨੂੰ ਯਾਦ ਕਰਕੇ ਰਣਜੀਤ ਬਾਵਾ ਭਾਵੁਕ ਹੋ ਗਏ ਅਤੇ ਉਨ੍ਹਾਂ ਨੇ ਡਿਪਟੀ ਵੋਹਰਾ ਨੂੰ ਲੈ ਕੇ ਇੱਕ ਪੋਸਟ ਸਾਂਝੀ ਕੀਤੀ ਹੈ ।

ਹੋਰ ਪੜ੍ਹੋ : ਅਫਸਾਨਾ ਖ਼ਾਨ ਦੀ ਸਿਹਤ ਹੋਈ ਖਰਾਬ, ਹਸਪਤਾਲ ‘ਚ ਕਰਵਾਇਆ ਗਿਆ ਭਰਤੀ
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਤੂੰ ਮੇਰੀ ਬੈਕਬੋਨ ਸੀ ਭਾਜੀ, ਅਸੀਂ 2003 ‘ਚ ਪਹਿਲੀ ਵਾਰ ਮਿਲੇ ਸੀ ਸਕੂਲ ਕੰਪੀਟੀਸ਼ਨ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਆਪਾਂ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਹਰ ਪਲ ਹਰ ਸਾਹ ਇੱਕਠੇ ਸੀ । ਪਰ ਪੁਰਾਣੇ ਯਾਰ ਬਹੁਤ ਮੁਸ਼ਕਿਲ ਮਿਲਦੇ ।

ਮਾਲਕ ਤੈਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ। ਸ਼ਾਦਿਦ ਹੀ ਮੈਂ ਕਿਸੇ ਦੇ ਨਾਲ ਏਨਾਂ ਲੜਾਂਗਾ ਜਾਂ ਏਨਾਂ ਜ਼ਿਆਦਾ ਹੱਸਾਂਗਾ ਜਾਂ ਫਿਰ ਕੋਈ ਮੈਨੂੰ ਏਨਾਂ ਬਰਦਾਸ਼ਤ ਕਰੂਗਾ । ਮੈਂ ਤੇ ਹਨੀ ਸਰਕਾਰ ਅਤੇ ਮਨਿੰਦਰ ਸਾਰੇ ਮਿਸ ਕਰਦੇ ਹਾਂ ਭਾਜੀ ਤੁਹਾਨੂੰ । ਅਸੀਂ ਤੁਹਾਨੂੰ ਬਹੁਤ ਮਿਸ ਕਰ ਰਹੇ ਹਾਂ, ਲਵ ਯੂ ਭਾਜੀ’।

ਰਣਜੀਤ ਬਾਵਾ ਦੀ ਇਸ ਪੋਸਟ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ ਅਤੇ ਫੈਨਸ ਵੀ ਭਾਵੁਕ ਹੋ ਰਹੇ ਹਨ । ਰਣਜੀਤ ਬਾਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਗੀਤਾਂ ਦੇ ਨਾਲ ਨਾਲ ਉਹ ਫ਼ਿਲਮਾਂ ‘ਚ ਵੀ ਸਰਗਰਮ ਹਨ ।
View this post on Instagram