ਰਣਜੀਤ ਬਾਵਾ ਲੈ ਕੇ ਆ ਰਹੇ ਨੇ ਨਵਾਂ ਗੀਤ ‘KOka’, ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਪੋਸਟਰ

written by Lajwinder kaur | March 25, 2021

ਪੰਜਾਬੀ ਗਾਇਕ ਰਣਜੀਤ ਬਾਵਾ (Ranjit Bawa) ਬਹੁਤ ਜਲਦ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਗੁੱਡ ਨਿਊਜ਼ ਦਿੰਦੇ ਹੋਏ ਆਪਣੇ ਨਵੇਂ ਗੀਤ ਕੋਕਾ (KOka) ਦਾ ਪੋਸਟਰ ਸਾਂਝਾ ਕੀਤਾ ਹੈ।

punjabi singer ranjit bawa image image source- instagram
ਹੋਰ ਪੜ੍ਹੋ : ਹੈਪੀ ਰਾਏਕੋਟੀ ਨੇ ਬਿਖੇਰਿਆ ਇੱਕ ਫਿਰ ਆਪਣੀ ਆਵਾਜ਼ ਦਾ ਜਾਦੂ,  ਨਵਾਂ ਗੀਤ ‘ਮੁਹੱਬਤਾਂ’ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ
inside image of ranjit bawa new song poster image source- instagram
ਉਨ੍ਹਾਂ ਨੇ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਇੱਕ ਹੋਰ ਗੀਤ ਕੋਕਾ..ਗਾਣਾ ਵੀ ਕੋਕਾ ਈ ਬਣਿਆ ਹੈ..’। ਜੇ ਗੱਲ ਕਰੀਏ ਇਸ ਗੀਤ ਦੀ ਤਾਂ ਉਹ ਬੰਟੀ ਬੈਂਸ ਨੇ ਹੀ ਲਿਖਿਆ ਹੈ ਤੇ ਬ੍ਰੈਂਡ ਬੀ ਦੇ ਲੇਬਲ ਹੇਠ ਹੀ 29 ਮਾਰਚ ਨੂੰ ਰਿਲੀਜ਼ ਹੋਵੇਗਾ। ਇਸ ਗੀਤ ‘ਚ ਸੰਗੀਤਕ ਧੁਨਾਂ ਦੇ ਨਾਲ ਚਾਰ ਚੰਨ ਲਗਾਉਣਗੇ ਦੇਸੀ ਕਰਿਊ ਵਾਲੇ। ਵੀਡੀਓ ਨੂੰ ਤਿਆਰ ਕੀਤਾ ਹੈ ਟਰੂ ਮੇਕਰਜ਼ ਵੱਲੋਂ। ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ ਖੁਦ ਰਣਜੀਤ ਬਾਵਾ ਤੇ ਪੰਜਾਬੀ ਮਾਡਲ ਮਾਹਿਰਾ ਸ਼ਰਮਾ। ਪ੍ਰਸ਼ੰਸਕ ਇਸ ਗੀਤ ਨੂੰ ਲੈ ਕੇ ਕਾਫੀ ਉਤਸਕ ਨਜ਼ਰ ਆ ਰਹੇ ਨੇ ਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।
singer ranjit bawa image source- instagram
ਜੇ ਗੱਲ ਕਰੀਏ ਰਣਜੀਤ ਬਾਵਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕਾਂ ਚੋਂ ਇੱਕ ਨੇ। ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਨੂੰ ਦਿੱਤੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਚ ਕਾਫੀ ਐਕਟਿਵ ਨੇ। ਬਹਤੁ ਜਲਦ ਉਹ ‘ਡੈਡੀ ਕੂਲ ਮੁੰਡੇ ਫੂਲ’ ਦੇ ਸਿਕਵਲ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।  
 
View this post on Instagram
 

A post shared by Ranjit Bawa( Bajwa) (@ranjitbawa)

0 Comments
0

You may also like