ਲੰਘਣ ਹਵਾਵਾਂ ਜਦੋਂ ਕੋਲ ਦੀ ਮਹਿਕਾਂ ਬੇਵਫ਼ਾਈ ਦੀਆਂ ਆਉਂਦੀਆਂ,ਵੇਖੋ ਕਿਸ ਦੀ ਬੇਵਫ਼ਾਈ ਦੀ ਗੱਲ ਕਰ ਰਹੇ ਨੇ ਰਣਜੀਤ ਬਾਵਾ
ਰਣਜੀਤ ਬਾਵਾ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਰਣਜੀਤ ਬਾਵਾ ਸਰਦੂਲ ਸਿਕੰਦਰ ਦਾ ਗਾਇਆ ਹੋਇਆ ਗੀਤ 'ਫੁੱਲਾਂ ਦੀਏ ਕੱਚੀਏ ਵਪਾਰਨੇ ਕੰਢਿਆਂ ਦੇ ਭਾਅ 'ਚ ਸਾਨੂੰ ਤੋਲ ਨਾ ਗੀਤ ਗਾ ਰਹੇ ਹਨ ।
ਹੋਰ ਵੇਖੋ :ਰਣਜੀਤ ਬਾਵਾ ਫ਼ਿਲਮ ‘ਤਾਰਾ ਮੀਰਾ’ ‘ਚ ਆਉਣਗੇ ਨਜ਼ਰ,ਜਾਣਕਾਰੀ ਕੀਤੀ ਸਾਂਝੀ
https://www.instagram.com/p/Bzk6egilJdT/
ਇਸ ਗੀਤ ਨੂੰ ਗਾਉਣ ਤੋਂ ਪਹਿਲਾਂ ਰਣਜੀਤ ਬਾਵਾ ਨੇ ਕਿਹਾ ਕਿ ਇਹ ਗਾਣਾ ਉਦੋਂ ਦਾ ਹੈ ਜਦੋਂ ਅਸੀਂ ਨਲੀਆਂ ਪੂੰਝਦੇ ਹੁੰਦੇ ਸਨ ਯਾਨੀ ਕਿ ਬਚਪਨ ਦੇ ਦਿਨ ਸਨ । ਉਦੋਂ ਸਰਦੂਲ ਸਿਕੰਦਰ ਦਾ ਇਹ ਗੀਤ ਕਾਫੀ ਪ੍ਰਸਿੱਧ ਹੋਇਆ ਸੀ ।
https://www.instagram.com/p/Bzo_66KF3kk/
ਦੱਸ ਦਈਏ ਕਿ ਨੱਬੇ ਦੇ ਦਹਾਕੇ 'ਚ ਸਰਦੂਲ ਸਿਕੰਦਰ ਦਾ ਇਹ ਗੀਤ ਕਾਫੀ ਮਕਬੂਲ ਹੋਇਆ ਸੀ । ਇਸ ਗੀਤ ਨੂੰ ਲੋਕਾਂ ਵੱਲੋਂ ਬਹੁਤ ਹੀ ਜ਼ਿਆਦਾ ਪਿਆਰ ਮਿਲਿਆ ਸੀ ਅਤੇ ਇਹ ਗੀਤ ਜਿੰਨਾ ਮਕਬੂਲ ਉਦੋਂ ਸੀ ਓਨਾ ਹੀ ਅੱਜ ਵੀ ਇਸ ਗੀਤ ਨੂੰ ਪਿਆਰ ਮਿਲਦਾ ਹੈ ।