Trending:
ਡਿਪਟੀ ਵੋਹਰਾ ਦੀ ਮ੍ਰਿਤਕ ਦੇਹ ਦੇਖ ਕੇ ਫੁੱਟ-ਫੁੱਟ ਰੋਂਦੇ ਨਜ਼ਰ ਆਏ ਰਣਜੀਤ ਬਾਵਾ, ਤਸਵੀਰਾਂ ਦੇਖ ਕੇ ਹਰ ਕਿਸੇ ਦੀਆਂ ਅੱਖਾਂ ਹੋਈਆਂ ਨਮ
Ranjit Bawa's PA Deputy Vohra: ਹਰ ਸਖ਼ਸ਼ ਦੀ ਜ਼ਿੰਦਗੀ ‘ਚ ਦੋਸਤੀ ਦੀ ਖ਼ਾਸ ਜਗ੍ਹਾ ਹੁੰਦੀ ਹੈ । ਕਿਉਂਕਿ ਦੋਸਤੀ ਅਜਿਹਾ ਰਿਸ਼ਤਾ ਹੈ ਜੋ ਅਸੀਂ ਖੁਦ ਚੁਣਦੇ ਹਾਂ । ਅਸੀਂ ਆਪਣੇ ਦੋਸਤ ਖੁਦ ਬਣਾਉਂਦੇ ਹਾਂ ਜਿਹੜੇ ਸਾਡੇ ਨਾਲ ਚੰਗੇ ਮਾੜੇ ਸਮੇਂ ‘ਚ ਸਾਡੇ ਨਾਲ ਖੜੇ ਰਹਿੰਦੇ ਨੇ । ਆਮ ਇਨਸਾਨ ਵਾਂਗ ਕਲਾਕਾਰਾਂ ਦੀ ਜ਼ਿੰਦਗੀ ‘ਚ ਵੀ ਦੋਸਤੀ ਅਹਿਮ ਹੁੰਦੀ ਹੈ ।
ਪੰਜਾਬੀ ਗਾਇਕ ਰਣਜੀਤ ਬਾਵਾ ਦੀ ਜ਼ਿੰਦਗੀ ਵਿੱਚ ਵੀ ਅਜਿਹਾ ਹੀ ਇੱਕ ਖ਼ਾਸ ਦੋਸਤ ਸੀ ਡਿਪਟੀ ਵੋਹਰਾ। ਜਿਨ੍ਹਾਂ ਦੀ ਦੋਸਤੀ ਪਿਛਲੇ 20 ਸਾਲਾਂ ਤੋਂ ਰਣਜੀਤ ਬਾਵਾ ਦੇ ਨਾਲ ਸੀ, ਜਿਸ ਕਰਕੇ ਉਹ ਬਤੌਰ ਮੈਨੇਜਰ ਰਣਜੀਤ ਬਾਵਾ ਦਾ ਕੰਮ ਵੀ ਸੰਭਾਲਦੇ ਸੀ। ਪਰ ਬੀਤੇ ਦਿਨੀਂ ਡਿਪਟੀ ਵੋਹਰਾ ਦਾ ਇੱਕ ਸੜਕ ਹਾਦਸੇ ‘ਚ ਦਿਹਾਂਤ ਹੋ ਗਿਆ । ਇਸ ਖ਼ਬਰ ਨੇ ਰਣਜੀਤ ਬਾਵਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ ।

ਹੋਰ ਪੜ੍ਹੋ : ਦਿੱਲੀ ਹਾਦਸੇ 'ਚ ਜਾਨ ਗਵਾਉਣ ਵਾਲੀ ਅੰਜਲੀ ਦੇ ਪਰਿਵਾਰ ਲਈ ਸ਼ਾਹਰੁਖ ਖ਼ਾਨ ਬਣੇ ਮਸੀਹਾ, ਕੀਤੀ ਆਰਥਿਕ ਮਦਦ

ਦੱਸ ਦਈਏ ਡਿਪਟੀ ਵੋਹਰਾ ਦੀ ਕਾਰ ਇੱਕ ਪੁਲ ਦੇ ਨਾਲ ਜਾ ਟਕਰਾਈ ਸੀ । ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਸੋਸ਼ਲ ਮੀਡੀਆ ਉੱਤੇ ਰਣਜੀਤ ਬਾਵਾ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਉਹ ਆਪਣੇ ਦੋਸਤ ਦੀ ਮ੍ਰਿਤਕ ਦੇਹ ਦੇਖ ਫੁੱਟ-ਫੁੱਟ ਕੇ ਰੌਂਦੇ ਹੋਏ ਨਜ਼ਰ ਆ ਰਹੇ ਹਨ। ਅੰਤਿਮ ਸੰਸਕਾਰ ਦੀਆਂ ਤਸਵੀਰਾਂ ਤੇ ਵੀਡੀਓਜ਼ ਵੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ। ਦੱਸ ਦਈਏ ਡਿਪਟੀ ਵੋਹਰਾ ਦੇ ਜਨਮਦਿਨ ਤੋਂ ਅਗਲੇ ਦਿਨ ਉਨ੍ਹਾਂ ਦੀ ਮੌਤ ਹੋ ਗਈ। ਗਾਇਕ ਰਣਜੀਤ ਬਾਵਾ ਨੂੰ ਕੀ ਪਤਾ ਸੀ ਕਿ ਦੋਸਤ ਦੇ ਜਨਮਦਿਨ ਦੇ ਅਗਲੇ ਹੀ ਦਿਨ ਦੋਸਤ ਦੀ ਅਰਥੀ ਨੂੰ ਮੋਢਾ ਦੇਣਾ ਪੈਣਾ ਹੈ।

ਰਣਜੀਤ ਬਾਵਾ ਦੇ ਨਾਲ ਡਿਪਟੀ ਵੋਹਰਾ ਪਿਛਲੇ ਵੀਗ ਸਾਲਾਂ ਤੋਂ ਜੁੜੇ ਹੋਏ ਸਨ ਅਤੇ ਇੱਕਠਿਆਂ ਨੇ ਕਈ ਪ੍ਰੋਜੈਕਟਸ ‘ਚ ਕੰਮ ਵੀ ਕੀਤਾ ਸੀ ।ਮੌਤ ਤੋਂ ਬਾਅਦ ਰਣਜੀਤ ਬਾਵਾ ਨੇ ਭਾਵੁਕ ਹੋ ਕੇ ਆਪਣੇ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕਰ ਡਿਪਟੀ ਵੋਹਰਾ ਦੇ ਨਾਲ ਆਪਣੀ ਦੋਸਤੀ ਦਾ ਜ਼ਿਕਰ ਕੀਤਾ ਹੈ। ਡਿਪਟੀ ਵੋਹਰਾ ਦੀ ਮਾਂ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆਂ ਸਨ, ਜਿਸ ਨੇ ਹਰ ਇੱਕ ਨੂੰ ਭਾਵੁਕ ਕਰ ਦਿੱਤਾ।