ਰਣਜੀਤ ਬਾਵਾ ਵੀ ਨਜ਼ਰ ਆਉਣਗੇ ਤਰਸੇਮ ਜੱਸੜ ਨਾਲ ‘ਰੱਬ ਦਾ ਰੇਡੀਓ-2’ ‘ਚ

written by Lajwinder kaur | January 03, 2019

ਪੰਜਾਬ ਦਾ ਉੱਚਾ-ਲੰਬਾ ਤੇ ਸੋਹਣਾ-ਸੁਨੱਖਾ ਗੱਭਰੂ ਤਰਸੇਮ ਜੱਸੜ ਜਿਹਨਾਂ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਲੋਕਾਂ ਦੇ ਦਿਲ ਜਿੱਤ ਲਏ ਹਨ। ਤਰਸੇਮ ਜੱਸੜ ਗਾਇਕੀ ਦੇ ਨਾਲ ਨਾਲ ਆਪਣੀ ਅਦਾਕਾਰੀ ਦਾ ਵੀ ਲੋਹਾ ਮੰਨਵਾ ਚੁੱਕੇ ਹਨ।

https://www.instagram.com/p/BsIuT3MgI3J/

ਹੋਰ ਵੇਖੋ: ਜਾਣੋ ਦਿਲਜੀਤ ਦੋਸਾਂਝ ਦੇ ਹਾਸੇ ਪਿੱਛੇ ਕਿ ਹੈ ਰਾਜ

ਇੱਕ ਵਾਰ ਫਿਰ ਤੋਂ ਤਰਸੇਮ ਜੱਸੜ ਵੱਡੇ ਪਰਦੇ ਤੇ ਆਪਣੀ ਅਦਾਕਾਰੀ ਦੇ ਜ਼ੋਹਰ ਦਿਖਾਉਂਦੇ ਨਜ਼ਰ ਆਉਣਗੇ। ਹਾਂ ਜੀ ਰੱਬ ਦੇ ਰੇਡੀਓ-2 ਦੇ ਨਾਲ ਬਹੁਤ ਜਲਦ ਹਾਜ਼ਰ ਹੋਣ ਵਾਲੇ ਨੇ ਤਰਸੇਮ ਜੱਸੜ। ਜਿਸਦੇ ਚੱਲਦੇ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਇਸ ਵਾਰ ਉਹਨਾਂ ਨੇ ਗਾਇਕ ਰਣਜੀਤ ਬਾਵਾ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤਾ ਹੈ ਤੇ ਨਾਲ ਲਿਖਿਆ ਹੈ, ‘ ਟਰਬਨੇਟਰ... ਰੱਬ ਦਾ ਰੇਡੀਓ 2... 29 ਮਾਰਚ 2019.. ਮਨਜਿੰਦਰ ਅਤੇ ਗੁੱਡੀ ਦੁਬਾਰਾ ਆ ਰਹੇ ਹਨ..’ ਤਸਵੀਰ ਚ ਤਰਸੇਮ ਤੇ ਰਣਜੀਤ ਪੁਰਾਣੀ ਲੁੱਕ ‘ਚ ਬਹੁਤ ਸੋਹਣੇ ਨਜ਼ਰ ਆ ਰਹੇ ਹਨ।

https://www.instagram.com/p/BrFfvqSgQBv/

ਹੋਰ ਵੇਖੋ:  ਸਿਨੇਮਾਂ ਘਰਾਂ ‘ਚ ਭਿੜਨਗੇ ਸ਼ੈਰੀ ਮਾਨ ਤੇ ਦੀਪ ਸਿੱਧੂ

ਰੱਬ ਦਾ ਰੇਡੀਓ 2 ‘ਚ ਵੀ ਤਰਸੇਮ ਜੱਸੜ ਅਤੇ ਸਿੰਮੀ ਚਾਹਲ ਹੀ ਲੀਡ ਰੋਲ ਨਿਭਾ ਰਹੇ ਹਨ। ਇਸ ਮੂਵੀ ‘ਚ ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਵੀ ਨਜ਼ਰ ਆਉਣਗੇ। ਇਹ ਫਿਲਮ ਵੇਹਲੀ ਜਨਤਾ ਰਿਕਾਰਡਸ ਵੱਲੋਂ ਪੇਸ਼ ਕੀਤੀ ਗਈ ਸੀ ਪਰ ਹੁਣ ਓਮਜੀ ਪ੍ਰੋਡਕਸ਼ਨ ਦਾ ਵੀ ਸਾਥ ਮਿਲ ਰਿਹਾ ਹੈ। ਦੱਸ ਦਈਏ ਇਸ ਦੇ ਡਾਇਰੈਕਟ ਤਰਨਵੀਰ ਸਿੰਘ ਜਗਪਾਲ ਹੈਰੀ ਭੱਟੀ ਹੋਰਾਂ ਵੱਲੋਂ ਕੀਤਾ ਜਾਣਾ ਹੈ। ਇਹ ਮੂਵੀ ਇਸ ਸਾਲ 29 ਮਾਰਚ ਨੂੰ ਸਿਨੇਮਾ ਘਰਾਂ ਚ ਰਿਲੀਜ਼ ਹੋਵੇਗੀ।

You may also like