
ਰਣਜੀਤ ਬਾਵਾ (Ranjit Bawa ) ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਗਾਇਕ ਸਿੱਧੂ ਮੂਸੇਵਾਲਾ (Sidhu Moose Wala ) ਦੀ ਮੌਤ ਤੋਂ ਬਾਅਦ ਉਸ ਦੇ ਲਈ ਲੋਕਾਂ ਵੱਲੋਂ ਕੀਤੀ ਜਾ ਰਹੀ ਬਿਆਨਬਾਜੀ ‘ਤੇ ਪ੍ਰਤੀਕਰਮ ਦਿੰਦੇ ਨਜਰ ਆ ਰਹੇ ਹਨ । ਵੀਡੀਓ ‘ਚ ਗਾਇਕ ਕਹਿੰਦਾ ਹੋਇਆ ਨਜਰ ਆ ਰਿਹਾ ਹੈ ਕਿ ਜੇ ਜਿਉਂਦੇ ਜੀਅ ਕਿਸੇ ਦੀ ਗਾਇਕੀ ਨੂੰ ਤੁਸੀਂ ਨਹੀਂ ਸਰਾਹਿਆ ਅਤੇ ਕਦੇ ਵੀ ਉਸ ਦੀ ਕਦਰ ਨਹੀਂ ਕੀਤੀ ਤਾਂ ਅੱਜ ਮਰਨ ਤੋਂ ਬਾਅਦ ਕਿਸੇ ਦੀ ਤਾਰੀਫ ਦਾ ਕੋਈ ਫਾਇਦਾ ਨਹੀਂ ।

ਹੋਰ ਪੜ੍ਹੋ : ਮਹਿਬੂਬ ਦੀ ਬੇਵਫ਼ਾਈ ਨੂੰ ਬਿਆਨ ਕਰਦਾ ਹੈ ਰਣਜੀਤ ਬਾਵਾ ਦਾ ਨਵਾਂ ਗੀਤ ‘ਰੱਬ ਕਰ ਕੇ’
ਉਨ੍ਹਾਂ ਨੇ ਕਿਹਾ ਕਿ ਜਿਉਂਦਿਆਂ ਨੂੰ ਡਾਂਗਾ ਤੇ ਮੋਇਆਂ ਨੂੰ ਬਾਂਗਾ ਮਾਰਨ ਦਾ ਕੋਈ ਫਾਇਦਾ ਨਹੀਂ ਇਸ ਦੇ ਨਾਲ ਹੀ ਗਾਇਕ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਆਵਾਜ ‘ਚ ਉਹ ਹੀ ਗਾ ਸਕਦਾ ਸੀ । ਉਸ ਨੂੰ ਕੋਈ ਵੀ ਹੋਰ ਗਾਇਕ ਨਹੀਂ ਗਾ ਸਕਦਾ ।ਗਾਇਕ ਨੇ ਕਿਹਾ ਕਿ ਜੇ ਮੈਂ ਉਸ ਦੇ ਕਿਸੇ ਗੀਤ ਨੂੰ ਗਾਵਾਂ ਤਾਂ ਸ਼ਾਇਦ ਮੈਂ ਉਸ ਦੇ ਗੀਤ ਨੂੰ ਖਰਾਬ ਕਰ ਦੇਵਾਂ’ ।ਗਾਇਕ ਨੇ ਇੰਡਸਟਰੀ ‘ਚ ਦੋਗਲੇ ਲੋਕਾਂ ਦੇ ਚਿਹਰਿਆਂ ਨੂੰ ਵੀ ਕਿਹਾ ਕਿ ਜਿਸ ਨੂੰ ਪਿਆਰ ਕਰਦੇ ਹੋ ਦਿਲੋਂ ਕਰੋ’।

ਦੱਸ ਦਈਏ ਕਿ ਗਾਇਕ ਰਣਜੀਤ ਬਾਵਾ ਸਿੱਧੂ ਮੂਸੇਵਾਲਾ ਨੂੰ ਲੈ ਕੇ ਸਟੇਜ ਤੋਂ ਬੋਲ ਰਹੇ ਸਨ । ਜਿਸ ‘ਚ ਉਹ ਅਜਿਹੇ ਗਾਇਕਾਂ ਦੀ ਗੱਲ ਕਰ ਰਹੇ ਸਨ ਜੋ ਕਿ ਸਿੱਧੂ ਮੂਸੇਵਾਲਾ ਦੇ ਗੀਤਾਂ ‘ਤੇ ਅਕਸਰ ਪ੍ਰਹਾਰ ਕਰਦੇ ਹੁੰਦੇ ਸਨ ਅਤੇ ਉਸ ਦੇ ਗੀਤਾਂ ਦੀ ਨਿਖੇਧੀ ਕਰਦੇ ਸਨ ।
ਦੱਸ ਦਈਏ ਕਿ 29 ਮਈ ਨੂੰ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ । ਕੁਝ ਹਥਿਆਰਬੰਦ ਲੋਕਾਂ ਨੇ ਉਸ ਵੇਲੇ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਸੀ, ਜਦੋਂ ਉਹ ਮਾਸੀ ਕੋਲ ਜਾ ਰਿਹਾ ਸੀ । ਪਰ ਰਸਤੇ ‘ਚ ਹੀ ਹਥਿਆਰਬੰਦ ਬਦਮਾਸ਼ਾਂ ਨੇ ਗਾਇਕ ਨੂੰ ਚੁਫੇਰਿਓਂ ਘੇਰਾ ਪਾ ਕੇ ਉਸ ਦਾ ਕਤਲ ਕਰ ਦਿੱਤਾ ਸੀ । ਜਿਸ ਤੋਂ ਬਾਅਦ ਇਸ ਮਾਮਲੇ ‘ਚ ਕਈ ਗ੍ਰਿਫਤਾਰੀਆਂ ਹੋਈਆਂ ਹਨ ।
View this post on Instagram