ਕੀ ਰਾਨੂ ਮੰਡਲ 'ਤੇ ਮਿਹਰਬਾਨ ਹੋਏ ਸਲਮਾਨ ਖ਼ਾਨ, 55 ਲੱਖ ਦਾ ਘਰ ਤੋਹਫ਼ੇ 'ਚ ਦੇਣ ਦੀ ਖ਼ਬਰ ਹੋਈ ਵਾਇਰਲ

Written by  Aaseen Khan   |  August 27th 2019 05:17 PM  |  Updated: August 27th 2019 05:25 PM

ਕੀ ਰਾਨੂ ਮੰਡਲ 'ਤੇ ਮਿਹਰਬਾਨ ਹੋਏ ਸਲਮਾਨ ਖ਼ਾਨ, 55 ਲੱਖ ਦਾ ਘਰ ਤੋਹਫ਼ੇ 'ਚ ਦੇਣ ਦੀ ਖ਼ਬਰ ਹੋਈ ਵਾਇਰਲ

ਪੱਛਮੀ ਬੰਗਾਲ ਦੇ ਰਾਨਾਘਾਟ ਸਟੇਸ਼ਨ 'ਤੇ ਗੀਤ ਗਾਉਂਦੀ ਵਾਇਰਲ ਹੋਈ ਮਹਿਲਾ ਰਾਨੂ ਮੰਡਲ ਜਿਸ ਦੀ ਇੱਕ ਹੀ ਵੀਡੀਓ ਨੇ ਸ਼ੋਸ਼ਲ ਮੀਡੀਆ 'ਤੇ ਆਉਣ ਨਾਲ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਹੁਣ ਰਾਨੂ ਮੰਡਲ ਦਾ ਹਿਮੇਸ਼ ਰੇਸ਼ਮੀਆ ਨਾਲ ਗੀਤ ਉਹਨਾਂ ਦੀ ਫ਼ਿਲਮ ਹੈਪੀ ਹਾਰਡੀ ਐਂਡ ਹੀਰ 'ਚ ਆ ਰਿਹਾ ਹੈ। ਪਰ ਹੁਣ ਰਾਨੂ ਮੰਡਲ ਨੂੰ ਲੈ ਕੇ ਇੱਕ ਹੋਰ ਖ਼ਬਰ ਬਹੁਤ ਵਾਇਰਲ ਹੋ ਰਹੀ ਹੈ ਕਿ ਸਲਮਾਨ ਖ਼ਾਨ ਨੇ ਰਾਨੂ ਨੂੰ 55 ਲੱਖ ਦਾ ਇੱਕ 2ਬੀ.ਐੱਚ.ਕੇ. ਫਲੈਟ ਤੋਹਫ਼ੇ 'ਚ ਦਿੱਤਾ ਹੈ। ਇਹ ਹੀ ਨਹੀਂ ਖ਼ਬਰਾਂ ਤਾਂ ਇਹ ਵੀ ਹਨ ਕਿ ਸਲਮਾਨ ਖ਼ਾਨ ਨੇ ਦਬੰਗ 3 'ਚ ਰਾਨੂ ਮੰਡਲ ਤੋਂ ਇੱਕ ਗੀਤ ਵੀ ਗਵਾਇਆ ਹੈ।

Ranu Mandal Ranu Mandal

ਹੁਣ ਇਹਨਾਂ ਖ਼ਬਰਾਂ ਦੀ ਕਿਸੇ ਨੇ ਅਧਿਕਾਰਿਕ ਪੁਸ਼ਟੀ ਤਾਂ ਨਹੀਂ ਕੀਤੀ ਹੈ ਪਰ ਸ਼ੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਹੁਣ ਇਸ 'ਚ ਕਿੰਨੀ ਕੁ ਸਚਾਈ ਹੈ ਇਸ ਬਾਰੇ ਤਾਂ ਆਉਣ ਵਾਲੇ ਸਮੇਂ 'ਚ ਹੀ ਪਤਾ ਚੱਲੇਗਾ। ਸਲਮਾਨ ਖ਼ਾਨ ਨਾਲ ਜੁੜੀਆਂ ਇਹਨਾਂ ਖ਼ਬਰਾਂ ਦੀ ਸਚਾਈ ਤਾਂ ਹਾਲੇ ਕਿਸੇ ਨੂੰ ਨਹੀਂ ਪਤਾ ਇਹ ਤਾਂ ਪੱਕਾ ਹੈ ਕਿ ਸ਼ੋਸ਼ਲ ਮੀਡੀਆ ਨੇ ਰਾਨੂ ਮੰਡਲ ਦੀ ਜ਼ਿੰਦਗੀ 'ਚ ਵੱਡਾ ਬਦਲਾਅ ਲਿਆਂਦਾ ਹੈ।

ਹਿਮੇਸ਼ ਰੇਸ਼ਮੀਆ ਨਾਲ ਗੀਤ ਗਾਉਣ ਤੋਂ ਬਾਅਦ ਰਾਨੂ ਮੰਡਲ ਨੂੰ ਹੋਰ ਕਈ ਕੰਪਨੀਆਂ ਵੱਲੋਂ ਗੀਤ ਦੇ ਆਫ਼ਰ ਦਿੱਤੇ ਜਾ ਰਹੇ ਹਨ। ਲੋਕਾਂ ਦੇ ਵਿਚ ਹੁਨਰ ਤਾਂ ਬਹੁਤ ਹੁੰਦਾ ਹੈ ਪਰ ਉਸ ਨੂੰ ਅੱਗੇ ਲਿਆਉਣ ਦੀ ਜ਼ਰੂਰਤ ਹੈ। ਅਜਿਹੇ ਬਹੁਤ ਸਾਰੇ ਲੋਕ ਹਨ ਜਿੰਨ੍ਹਾਂ ਦੀ ਕਿਸਮਤ ਨੇ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਣ ਨਾਲ ਪਲਟਾ ਖਾਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network