ਰਣਵੀਰ ਸਿੰਘ ਅਤੇ ਵਿੱਕੀ ਕੌਸ਼ਲ ਨੇ ਸਿੱਧੂ ਮੂਸੇਵਾਲਾ ਦੇ ਗੀਤ ‘ਤੇ ਕੀਤਾ ਡਾਂਸ, ਵੀਡੀਓ ਹੋ ਰਿਹਾ ਵਾਇਰਲ

written by Shaminder | September 01, 2022

ਗਾਇਕ ਸਿੱਧੂ ਮੂਸੇਵਾਲਾ  (Sidhu Moose wala ) ਦੇ ਦਿਹਾਂਤ ਨੂੰ ਚਾਰ ਮਹੀਨੇ ਹੋ ਚੁੱਕੇ ਹਨ । ਪਰ ਮਰਹੂਮ ਗਾਇਕ ਦੇ ਗੀਤਾਂ ਦਾ ਜਾਦੂ ਅੱਜ ਵੀ ਹਰ ਕਿਸੇ ਦੇ ਸਿਰ ਚੜ ਕੇ ਬੋਲ ਰਿਹਾ ਹੈ ।ਹਰ ਕੋਈ ਉਸ ਦੇ ਗੀਤਾਂ ‘ਤੇ ਰੀਲਸ ਅਤੇ ਵੀਡੀਓ ਬਣਾਉਂਦਾ ਨਜ਼ਰ ਆ ਰਿਹਾ ਹੈ । ਬਾਲੀਵੁੱਡ ਅਦਾਕਾਰ ਰਣਵੀਰ ਸਿੰਘ (Ranveer singh ) ਅਤੇ ਵਿੱਕੀ ਕੌਸ਼ਲ (Vicky Kaushal) ਵੀ ਸਿੱਧੂ ਮੂਸੇਵਾਲਾ ਦੇ ਗੀਤ ‘ਤੇ ਡਾਂਸ ਕਰਦੇ ਹੋਏ ਨਜ਼ਰ ਆਏ ।

ਹੋਰ ਪੜ੍ਹੋ : ਬੌਬੀ ਦਿਓਲ ਨੇ ਮਾਂ ਪ੍ਰਕਾਸ਼ ਕੌਰ ਦੇ ਨਾਲ ਖੂਬਸੂਰਤ ਤਸਵੀਰਾਂ ਸਾਂਝੀਆਂ ਕਰਕੇ ਦਿੱਤੀ ਜਨਮ ਦਿਨ ਦੀ ਵਧਾਈ

ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਅਦਾਕਾਰ ਬੈਸਟ ਐਕਟਰ ਦਾ ਅਵਾਰਡ ਜਿੱਤਣ ਤੋਂ ਬਾਅਦ ਜਸ਼ਨ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਕੀਤਾ ਜਾ ਰਿਹਾ ਹੈ ।

ranveer singh

ਹੋਰ ਪੜ੍ਹੋ : ਸਰਗੁਨ ਮਹਿਤਾ ਨੇ ਅਕਸ਼ੇ ਕੁਮਾਰ ਦੇ ਨਾਲ ਕੰਮ ਕਰਨ ਬਾਰੇ ਆਪਣਾ ਤਜ਼ਰਬਾ ਕੀਤਾ ਸਾਂਝਾ…ਕਿਹਾ ਆਪਣੇ ਸਹਿ ਕਲਾਕਾਰਾਂ ਨੂੰ ਦਿੰਦੇ ਹਨ ….

ਇਸ ਵੀਡੀਓ ਸਿੱਧੂ ਮੂਸੇਵਾਲਾ ਦਾ ਗੀਤ ‘ਕਰਦਾ ਮੁੰਡੀਰ ਉੱਤੇ ਰਾਜ ਗੱਭਰੂ’ ਚੱਲ ਰਿਹਾ ਹੈ । ਸਿੱਧੂ ਮੂਸੇਵਾਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਇਨ੍ਹਾਂ ਹਿੱਟ ਗੀਤਾਂ ਦੀ ਬਦੌਲਤ ਹੀ ਉਨ੍ਹਾਂ ਨੇ ਬਹੁਤ ਹੀ ਥੋੜੇ ਸਮੇਂ ‘ਚ ਪੰਜਾਬੀ ਇੰਡਸਟਰੀ ‘ਚ ਖ਼ਾਸ ਜਗ੍ਹਾ ਬਣਾ ਲਈ ਸੀ ।

Ranveer Singh, Vicky Kaushal groove to Sidhu Moose Wala's song 'Dawood' to celebrate their win at Filmfare Awards 2022 Image Source: Twitter

ਪਰ ਅਫਸੋਸ ਭਰ ਜਵਾਨੀ ‘ਚ ਪੰਜਾਬੀ ਇੰਡਸਟਰੀ ਦਾ ਇਹ ਅਣਮੁੱਲ ਹੀਰਾ ਇਸ ਦੁਨੀਆ ਨੂੰ ਸਦਾ ਦੇ ਲਈ ਅਲਵਿਦਾ ਆਖ ਗਿਆ । ਸਿੱਧੂ ਦੇ ਦਿਹਾਂਤ ਤੋਂ ਬਾਅਦ ਉਸ ਦੇ ਮਾਪੇ ਇਨਸਾਫ਼ ਦੀ ਗੁਹਾਰ ਲਗਾ ਰਹੇ ਹਨ ।

 

View this post on Instagram

 

A post shared by BritAsia TV (@britasiatv)

You may also like