ਰਣਵੀਰ ਸਿੰਘ ਨੇ ਡਾਂਡੀਆ ਨਾਈਟ 'ਚ ਲਾਇਆ ਐਂਟਰਟੇਨਮੈਂਟ ਦਾ ਤੜਕਾ, ਫੈਨਜ਼ ਨਾਲ ਗਰਬਾ ਕਰਦੇ ਆਏ ਨਜ਼ਰ, ਵੇਖੋ ਵੀਡੀਓ

written by Pushp Raj | October 04, 2022 05:26pm

Ranveer Singh Dandiya video: ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਆਪਣੀ ਐਨਰਜੀ ਲਈ ਜਾਣੇ ਜਾਂਦੇ ਹਨ। ਹਾਲ ਹੀ ਵਿੱਚ ਰਣਵੀਰ ਸਿੰਘ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਰਣਵੀਰ ਸਿੰਘ ਦਾ ਐਨਰਜੈਟਿਕ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ।

Image Source: Instagram

ਰਣਵੀਰ ਸਿੰਘ ਅਕਸਰ ਆਪਣੀ ਐਨਰਜੀ ਅਤੇ ਵਾਈਬ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਦੇ ਨਜ਼ਰ ਆਉਂਦੇ ਹਨ। ਹਾਲ ਹੀ 'ਚ ਗਰਬਾ ਨਾਈਟ 'ਚ ਰਣਵੀਰ ਸਿੰਘ ਨੂੰ ਜ਼ਬਰਦਸਤ ਡਾਂਸ ਕਰਦੇ ਦੇਖਿਆ ਗਿਆ। ਦਰਅਸਲ ਰਣਵੀਰ ਸਿੰਘ 'ਮਰਾਠੀ ਡਾਂਡੀਆ ਫੈਸਟੀਵਲ' 'ਚ ਹਿੱਸਾ ਲੈਣ ਲਈ ਮੁੰਬਈ ਪਹੁੰਚੇ ਅਤੇ ਇਸ ਦੌਰਾਨ ਕਈ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਹਨ।

ਰਣਵੀਰ ਸਿੰਘ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇਸ ਸ਼ਾਨਦਾਰ ਸ਼ਾਮ ਦਾ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਰਣਵੀਰ ਸਿੰਘ ਪੂਰੇ ਜੋਸ਼ ਨਾਲ ਸਟੇਜ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ ਅਤੇ ਫੈਨਜ਼ ਵੀ ਉਨ੍ਹਾਂ ਨਾਲ ਡਾਂਡੀਆ ਦਾ ਆਨੰਦ ਮਾਣਦੇ ਨਜ਼ਰ ਆ ਰਹੇ ਹਨ।

Image Source: Instagram

ਰਣਵੀਰ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਨੂੰ ਫਾਸਟ ਫਾਰਵਰਡ ਮੋਡ ਵਿੱਚ ਪੋਸਟ ਕੀਤਾ ਗਿਆ ਹੈ। ਇਸ 'ਚ ਰਣਵੀਰ ਪੰਡਾਲ 'ਚ ਜਾ ਕੇ ਮੌਜੂਦ ਹਜ਼ਾਰਾਂ ਪ੍ਰਸ਼ੰਸਕਾਂ ਦਾ ਸਵਾਗਤ ਕਰਦੇ ਨਜ਼ਰ ਆ ਰਹੇ ਹਨ। ਰਣਵੀਰ ਦੇ ਨਾਲ ਪ੍ਰਸ਼ੰਸਕ ਵੀ ਕਾਫੀ ਐਨਰਜੀ 'ਚ ਨਜ਼ਰ ਆ ਰਹੇ ਹਨ। ਇਸ ਦੌਰਾਨ ਰਣਵੀਰ ਸਿੰਘ ਡਾਂਡੀਆ ਨਾਈਟ ਵਿੱਚ ਐਂਟਰਟੇਨਮੈਂਟ ਦਾ ਤੜਕਾ ਲਾਉਂਦੇ ਹੋਏ ਨਜ਼ਰ ਆਏ।

ਇਸ ਦੌਰਾਨ ਰਣਵੀਰ ਸਿੰਘ ਨੇ ਧਾਰੀਦਾਰ, ਲਾਲ ਕੁੜਤਾ ਅਤੇ ਜੀਨਸ ਪਾਈ ਹੋਈ ਹੈ। ਇਸ ਦੇ ਨਾਲ ਉਨ੍ਹਾਂ ਨੇ ਕਾਲੇ ਰੰਗ ਦਾ ਚਸ਼ਮਾ ਲਾਇਆ ਹੋਇਆ ਹੈ। ਇਸ ਲੁੱਕ ਵਿੱਚ ਰਣਵੀਰ ਕਾਫੀ ਡੈਸ਼ਿੰਗ ਲੱਗ ਰਹੇ ਸਨ। ਅਦਾਕਾਰ ਨੇ 'ਡਾਂਡੀਆ' ਸਮਾਗਮ 'ਚ ਮੌਜੂਦ ਆਪਣੇ ਪ੍ਰਸ਼ੰਸਕਾਂ ਨੂੰ ਵਧਾਈ ਦਿੱਤੀ। ਇਸ ਸਭ ਦੇ ਨਾਲ ਰਣਵੀਰ ਨੇ ਮਾਂ ਦੁਰਗਾ ਦੀ ਪੂਜਾ ਕੀਤੀ ਅਤੇ ਮਾਂ ਦਾ ਆਸ਼ੀਰਵਾਦ ਲਿਆ।

Image Source: Instagram

ਹੋਰ ਪੜ੍ਹੋ: ਕਰੀਨਾ ਕਪੂਰ ਨੇ ਖ਼ਾਸ ਅੰਦਾਜ਼ 'ਚ ਨਨਾਣ ਸੋਹਾ ਅਲੀ ਖ਼ਾਨ ਨੂੰ ਦਿੱਤੀ ਜਨਮਦਿਨ ਦੀ ਵਧਾਈ, ਸ਼ੇਅਰ ਕੀਤੀਆਂ ਅਣਦੇਖਿਆਂ ਤਸਵੀਰਾਂ

ਵਰਕ ਫਰੰਟ ਦੀ ਗੱਲ ਕਰੀਏ ਤਾਂ ਰਣਵੀਰ ਸਿੰਘ ਨੂੰ ਆਖ਼ਰੀ ਵਾਰ ਯਸ਼ਰਾਜ ਫਿਲਮਜ਼ ਦੀ ਫ਼ਿਲਮ 'ਜਯੇਸ਼ਭਾਈ ਜੋਰਦਾਰ' ਵਿੱਚ ਦੇਖਿਆ ਗਿਆ ਸੀ। ਉਹ ਜੈਕਲੀਨ ਫਰਨਾਂਡੀਜ਼, ਪੂਜਾ ਹੇਗੜੇ, ਸੰਜੇ ਮਿਸ਼ਰਾ, ਜੌਨੀ ਲੀਵਰ ਅਤੇ ਵਰੁਣ ਸ਼ਰਮਾ ਦੇ ਨਾਲ ਰੋਹਿਤ ਸ਼ੈੱਟੀ ਦੀ ਕਾਮੇਡੀ ਫਿਲਮ 'ਸਰਕਸ' ਵਿੱਚ ਨਜ਼ਰ ਆਉਣਗੇ। ਇਸ ਤੋਂ ਬਾਅਦ ਉਹ ਕਰਨ ਜੌਹਰ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ' 'ਚ ਨਜ਼ਰ ਆਉਣਗੇ ਜੋ 2023 'ਚ ਰਿਲੀਜ਼ ਹੋਵੇਗੀ।

 

View this post on Instagram

 

A post shared by Ranveer Singh (@ranveersingh)

You may also like