
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਪਿਛਲੇ ਕੁਝ ਦਿਨਾਂ 'ਚ ਪਤਨੀ ਦੀਪਿਕਾ ਪਾਦੁਕੋਣ ਨੂੰ ਮਿਲਣ ਲਈ ਗਏ ਸਨ। ਹੁਣ ਰਣਵੀਰ ਪਤਨੀ ਨੂੰ ਮਿਲ ਕੇ ਵਾਪਿਸ ਮੁੰਬਈ ਪਰਤ ਆਏ ਹਨ। ਇਸ ਦੌਰਾਨ ਪੈਪਰਾਜ਼ੀਸ ਨੇ ਉਨ੍ਹਾਂ ਨੂੰ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ।

ਰਣਵੀਰ ਸਿੰਘ ਦੀ ਪਤਨੀ ਅਤੇ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੂਕੋਣ ਇਨ੍ਹੀਂ ਦਿਨੀਂ 'ਕਾਨ ਫਿਲਮ ਫੈਸਟੀਵਲ 2022' 'ਚ ਆਪਣਾ ਜਲਵਾ ਬਿਖੇਰ ਰਹੀ ਹੈ। ਦੀਪਿਕਾ ਪਾਦੂਕੋਣ ਇੱਥੇ ਜਿਊਰੀ ਮੈਂਬਰ ਵਜੋਂ ਸ਼ਾਮਲ ਹੋਈ ਹੈ। ਦੇਸ਼ ਲਈ ਇਹ ਪਹਿਲੀ ਵਾਰ ਹੈ, ਜਦੋਂ ਕੋਈ ਭਾਰਤੀ ਸੈਲੀਬ੍ਰਿਟੀ ਕਾਨਸ ਜਿਊਰੀ ਦੇ ਮੈਂਬਰ ਵਿੱਚ ਸ਼ਾਮਲ ਹੋਇਆ ਹੈ। ਇਸ ਦੌਰਾਨ ਰਣਵੀਰ ਸਿੰਘ ਆਪਣੀ ਪਤਨੀ ਦੀਪਿਕਾ ਨੂੰ ਮਿਲਣ ਲਈ ਉਥੇ ਗਏ ਸੀ। ਫਿਲਹਾਲ ਹੁਣ ਰਣਵੀਰ ਸਿੰਘ ਕਾਨਸ ਤੋਂ ਵਾਪਿਸ ਮੁੰਬਈ ਆ ਚੁੱਕੇ ਹਨ।

ਰਣਵੀਰ ਸਿੰਘ ਨੂੰ ਮੁੰਬਈ ਏਅਰਪੋਰਟ ਤੋਂ ਬਾਹਰ ਨਿਕਲਦੇ ਹੋਏ ਸਪਾਟ ਕੀਤਾ ਗਿਆ। ਇਸ ਦੌਰਾਨ ਰਣਵੀਰ ਨੇ ਸੰਤਰੀ ਰੰਗ ਦਾ ਸੂਟ ਪਾਇਆ ਹੋਇਆ ਸੀ। ਆਪਣੀ ਲੁੱਕ ਨੂੰ ਕੰਪਲੀਟ ਕਰਨ ਲਈ ਰਣਵੀਰ ਨੇ ਆਪਣੇ ਡਰੈਸ ਨਾਲ ਚਿੱਟੇ ਰੰਗ ਦੇ ਬੂਟ ਤੇ ਚਿੱਟੇ ਰੰਗ ਦੀ ਕੈਪ ਪਾਈ ਹੋਈ ਸੀ। ਇਸ ਦੇ ਨਾਲ ਹੀ ਉਹ ਸਨਗਲਾਸਿਸ ਤੇ ਮਾਸਕ ਪਾਏ ਹੋਏ ਵੀ ਨਜ਼ਰ ਆਏ।
ਦੱਸ ਦਈਏ ਕਿ ਹਾਲ ਵੀ ਜਦੋਂ ਰਣਵੀਰ ਕਾਨਸ ਵਿੱਚ ਸ਼ਾਮਲ ਹੋਣ ਪਹੁੰਚੇ ਤਾਂ ਉਨ੍ਹਾਂ ਨੂੰ ਉਥੇ ਪਤਨੀ ਦੀਪਿਕਾ ਤੇ ਹੌਰਨਾਂ ਦੇਸ਼ਾਂ ਦੇ ਕਈ ਸਿਤਾਰਿਆਂ ਨਾਲ ਮਸਤੀ ਭਰੇ ਅੰਦਾਜ਼ ਵਿੱਚ ਵੇਖਿਆ ਗਿਆ। ਫੈਨਜ਼ ਪੇਜ਼ ਨੇ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।

ਰਣਵੀਰ ਸਿੰਘ ਅਕਸਰ ਆਪਣੇ ਫੈਸ਼ਨ ਸੈਂਸ ਲਈ ਲਾਈਮਲਾਈਟ 'ਚ ਰਹਿੰਦੇ ਹਨ ਅਤੇ ਰਣਵੀਰ ਵੀ ਕਾਨਸ ਦੀਆਂ ਸੜਕਾਂ 'ਤੇ ਮਸਤੀ ਕਰਦੇ ਹੋਏ ਤੇ ਬਨਿਆਨ ਪਹਿਨੇ ਹੋਏ ਨਜ਼ਰ ਆਏ, ਜਿਸ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਦਾ ਮਜ਼ਾਕ ਵੀ ਉਡਾਇਆ।
View this post on Instagram
