
Ranveer Singh movie 'Cirkus' trailer: ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਆਪਣੇ ਜੋਸ਼ ਭਰੇ ਅੰਦਾਜ਼ ਲਈ ਜਾਣੇ ਜਾਂਦੇ ਹਨ। ਜਲਦ ਹੀ ਰਣਵੀਰ ਸਿੰਘ ਆਪਣੀ ਆਉਣ ਵਾਲੀ ਨਵੀਂ ਫ਼ਿਲਮ 'ਸਰਕਸ' ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ। ਟੀਜ਼ਰ ਤੋਂ ਬਾਅਦ ਹੁਣ ਫ਼ਿਲਮ ਮੇਕਰਸ ਨੇ ਇਸ ਫ਼ਿਲਮ ਦਾ ਟ੍ਰੇਲਰ ਵੀ ਲਾਂਚ ਕਰ ਦਿੱਤਾ ਹੈ, ਜਿਸ ਨੇ ਫ਼ਿਲਮ ਵੇਖਣ ਲਈ ਦਰਸ਼ਕਾਂ ਦਾ ਉਤਸ਼ਾਹ ਹੋਰ ਵਧਾ ਦਿੱਤਾ ਹੈ।

ਦੱਸ ਦਈਏ ਕਿ ਰੋਹਿਤ ਸ਼ੈੱਟੀ ਦੀ ਆਉਣ ਵਾਲੀ ਫ਼ਿਲਮ 'ਸਰਕਸ' ਇਸ ਸਾਲ ਦੀ ਸਭ ਤੋਂ ਉਡੀਕੀ ਜਾਣ ਵਾਲੀ ਫ਼ਿਲਮ ਹੈ। ਇਸ ਫ਼ਿਲਮ 'ਚ ਰਣਵੀਰ ਸਿੰਘ ਮੁੱਖ ਭੂਮਿਕਾ 'ਚ ਹਨ। ਪਿਛਲੇ ਹਫਤੇ, ਮੇਕਰਸ ਨੇ 'ਸਰਕਸ' ਦਾ ਪੋਸਟਰ ਅਤੇ ਇੱਕ ਮਜ਼ਾਕੀਆ ਵੀਡੀਓ ਕਲਿੱਪ ਸ਼ੇਅਰ ਕਰਕੇ ਫਿਲਮ ਦੀ ਕਾਸਟ ਦੇ ਲੁੱਕ ਦੀ ਇੱਕ ਝਲਕ ਸਾਂਝੀ ਕੀਤੀ ਸੀ। ਇਸ ਤੋਂ ਬਾਅਦ ਫ਼ਿਲਮ ਨੂੰ ਲੈ ਕੇ ਦਰਸ਼ਕਾਂ ਦੀ ਦਿਲਚਸਪੀ ਹੋਰ ਵਧ ਗਈ ਹੈ।
ਹੁਣ ਮੇਕਰਸ ਨੇ ਇਸ ਫ਼ਿਲਮ ਦਾ ਟ੍ਰੇਲਰ ਵੀ ਮੁੰਬਈ 'ਚ ਲਾਂਚ ਕੀਤਾ ਗਿਆ ਹੈ। ਟ੍ਰੇਲਰ ਲਾਂਚ ਤੋਂ ਪਹਿਲਾਂ, ਸਰਕਸ ਦੇ ਕਲਾਕਾਰਾਂ ਨੇ ਲਾਲ ਰੰਗ ਦੇ ਪਹਿਰਾਵੇ ਵਿੱਚ ਪ੍ਰਸਿੱਧ ਗੀਤ, ਈਨਾ ਮੀਨਾ ਡੀਕਾ ਨੂੰ ਵੀ ਰੀਕ੍ਰਿਏਟ ਕੀਤਾ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਫ਼ਿਲਮ ਦੇ ਟ੍ਰੇਲਰ ਦੀ ਗੱਲ ਕਰੀਏ ਤਾਂ ਇਹ ਫ਼ਿਲਮ ਦਰਸ਼ਕਾਂ ਨੂੰ ਸਰਕਸ ਦੇ ਦੌਰ ਵਿੱਚ ਲੈ ਜਾਂਦੀ ਹੈ। ਰਣਵੀਰ ਸਿੰਘ ਇਸ ਫ਼ਿਲਮ ਵਿੱਚ ਡੱਬਲ ਰੋਲ ਨਿਭਾਉਂਦੇ ਹੋਏ ਨਜ਼ਰ ਆਉਣਗੇ। ਇਸ ਟ੍ਰੇਲਰ ਦੇ ਵਿੱਚ ਫ਼ਿਲਮ ਦੀ ਅੱਧੀ ਤੋਂ ਜ਼ਿਆਦਾ ਸਟਾਰ ਕਾਸਟ ਦੀ ਝਲਕ ਵੇਖਣ ਨੂੰ ਮਿਲ ਰਹੀ ਹੈ।

3 ਮਿੰਟ 38 ਸੈਕਿੰਡ ਦੀ ਇਸ ਵੀਡੀਓ ਦੇ ਵਿੱਚ ਦਰਸ਼ਕ ਇਸ ਫ਼ਿਲਮ ਦੇ ਕਈ ਦਿਲਚਸਪ ਕਲਿੱਪਸ ਵੇਖ ਸਕਣਗੇ। ਟ੍ਰੇਲਰ ਦੇ ਇਸ ਪੂਰੇ ਵੀਡੀਓ ਦੌਰਾਨ ਬੈਕਗ੍ਰਾਊਂਡ ਵਿੱਚ 'ਕਰੰਟ ਲਗਾ' ਗੀਤ ਸੁਣਾਈ ਦੇ ਰਿਹਾ ਹੈ। ਟ੍ਰੇਲਰ ਦੇ ਆਖਿਰ ਵਿੱਚ ਦੀਪਿਕਾ ਪਾਦੂਕੋਣ ਦੀ ਐਂਟਰੀ ਨੇ ਫੈਨਜ਼ ਨੂੰ ਹੈਰਾਨ ਕਰ ਦਿੱਤਾ ਹੈ। ਜੀਂ ਹਾਂ ਰੋਹਿਤ ਸ਼ੈੱਟੀ ਦੀ ਇਸ ਫ਼ਿਲਮ ਵਿੱਚ ਦੀਪਿਕਾ ਪਾਦੂਕੋਣ ਵੀ ਨਜ਼ਰ ਆਵੇਗੀ।
ਫ਼ਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਫ਼ਿਲਮ ਵਿੱਚ ਰਣਵੀਰ ਸਿੰਘ ਤੋਂ ਇਲਾਵਾ ਪੂਜਾ ਹੇਜਾ ਹੇਗੜੇ ਅਤੇ ਜੈਕਲੀਨ ਫਰਨਾਂਡੀਜ਼ ,ਸਿਧਾਰਥ ਜਾਧਵ, ਜੌਨੀ ਲੀਵਰ, ਸੰਜੇ ਮਿਸ਼ਰਾ, ਵਰਾਜੇਸ਼ ਹਿਰਜੀ, ਵਿਜੇ ਪਾਟਕਰ, ਸੁਲਭਾ ਆਰੀਆ, ਮੁਕੇਸ਼ ਤਿਵਾਰੀ, ਅਨਿਲ ਚਰਨਜੀਤ, ਅਸ਼ਵਨੀ ਕਲਸੇਕਰ ਅਤੇ ਮੁਰਲੀ ਸ਼ਰਮਾ ਵੀ ਸ਼ਾਮਿਲ ਹਨ।
ਫ਼ਿਲਮ 'ਸਰਕਸ' 'ਸਿੰਬਾ' ਅਤੇ 'ਸੂਰਿਆਵੰਸ਼ੀ' ਤੋਂ ਬਾਅਦ ਰੋਹਿਤ ਸ਼ੈੱਟੀ ਨਾਲ ਰਣਵੀਰ ਸਿੰਘ ਦੀ ਤੀਜੀ ਫ਼ਿਲਮ ਹੈ। ਫ਼ਿਲਮ 'ਚ ਰਣਵੀਰ ਸਿੰਘ ਦਾ ਡਬਲ ਰੋਲ ਹੈ। ਇਹ ਗੁਲਜ਼ਾਰ-ਸੰਜੀਵ ਕੁਮਾਰ ਦੀ ਫ਼ਿਲਮ 'ਅੰਗੂਰ' ਤੋਂ ਪ੍ਰੇਰਿਤ ਹੈ ਅਤੇ ਇਹ ਸ਼ੇਕਸਪੀਅਰ ਦੀ ਕਾਮੇਡੀ ਆਫ ਐਰਰਜ਼ ਦਾ ਰੂਪਾਂਤਰ ਵੀ ਹੈ।

ਹੋਰ ਪੜ੍ਹੋ: ਜਾਣੋ ਕਿਉਂ ਸਕਿਨ ਕੇਅਰ ਕੰਪਨੀ ਲਾਂਚ ਕਰਨ ਨੂੰ ਲੈ ਕੇ ਟ੍ਰੋਲ ਹੋਈ ਦੀਪਿਕਾ ਪਾਦੂਕੋਣ
ਦੱਸ ਦਈਏ ਕਿ ਇਹ ਫ਼ਿਲਮ ਕ੍ਰਿਸਮਸ ਦੇ ਮੌਕੇ 'ਤੇ 23 ਦਸੰਬਰ 2022 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਫ਼ਿਲਮ ਦਾ ਟ੍ਰੇਲਰ ਸਾਹਮਣੇ ਆਉਣ ਮਗਰੋਂ ਦਰਸ਼ਕਾਂ ਵੱਲੋਂ ਇਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਦਰਸ਼ਕ ਇਹ ਕਾਮੇਡੀ ਡਰਾਮਾ ਉੱਤੇ ਅਧਾਰਿਤ ਫ਼ਿਲਮ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ।