ਰੈਪਰ ਬੋਹੇਮੀਆ ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਆਪਣੇ ਆਗਮੀ ਦਿਨਾਂ ਦੇ ਸਾਰੇ ਸ਼ੋਅ ਤੇ ਸ਼ੂਟ ਕੀਤੇ ਰੱਦ

written by Pushp Raj | June 03, 2022

ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ 29 ਮਈ ਨੂੰ ਸਦੀਵੀਂ ਵਿਛੋੜਾ ਦੇ ਗਏ, ਪਰ ਉਨ੍ਹਾਂ ਦੇ ਫੈਨਜ਼ ਤੇ ਚਾਹੁਣ ਵਾਲੇ ਅਜੇ ਵੀ ਇਸ ਗੱਲ 'ਤੇ ਯਕੀਨ ਨਹੀਂ ਕਰ ਪਾ ਰਹੇ ਹਨ। ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਨੂੰ ਲੈ ਕੇ ਪੰਜਾਬੀ ਕਲਾਕਾਰਾਂ ਵਿੱਚ ਕਾਫੀ ਰੋਸ ਹੈ, ਇਸ ਦੇ ਚੱਲਦੇ ਕਈ ਕਲਾਕਾਰਾਂ ਨੇ ਆਪਣੇ ਸ਼ੋਅ ਰੱਦ ਕਰ ਦਿੱਤੇ ਹਨ। ਰੈਪਰ ਬੋਹੇਮੀਆ ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਆਪਣੇ ਆਗਮੀ ਦਿਨਾਂ ਦੇ ਸਾਰੇ ਸ਼ੋਅ ਤੇ ਸ਼ੂਟ ਨੂੰ ਰੱਦ ਕਰ ਦਿੱਤਾ ਹੈ।

Image Source: Instagram

ਸਿੱਧੂ ਮੂਸੇਵਾਲਾ ਦੀ ਮੌਤ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜਿਸ ਕਰਕੇ ਪੰਜਾਬੀ ਮਨੋਰੰਜਨ ਜਗਤ ‘ਚ ਵੀ ਸੋਗ ਦੀ ਲਹਿਰ ਹੈ। ਜਿਸ ਕਰਕੇ ਕਈ ਕਲਾਕਾਰਾਂ ਨੇ ਆਪਣੇ ਮਿਊਜ਼ਿਕ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਅਜਿਹੇ ‘ਚ ਰੈਪਰ ਬੋਹੇਮੀਆ ਨੇ ਵੀ ਆਪਣੇ ਆਗਮੀ ਪ੍ਰੋਜਕੈਟਸ ਜਿਨ੍ਹਾਂ ਦਾ ਉਹ ਸ਼ੂਟ ਕਰ ਰਹੇ ਸਨ ਸਭ ਨੂੰ ਰੱਦ ਕਰ ਦਿੱਤਾ ਹੈ। ਇਸ ਦੇ ਨਾਲ-ਨਾਲ ਰੈਪਰ ਬੋਹੇਮੀਆ ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਆਪਣੇ ਆਗਮੀ ਦਿਨਾਂ ਦੇ ਸਾਰੇ ਸ਼ੋਅਸ ਨੂੰ ਵੀ ਰੱਦ ਕਰ ਦਿੱਤਾ ਹੈ।

Image Source: Instagram

ਰੈਪਰ ਬੋਹੇਮੀਆ ਨੇ ਇਹ ਜਾਣਕਾਰੀ ਆਪਣੇ ਇੰਸਟਾਗ੍ਰਾਮ ਸਟੋਰੀ ਵਿੱਚ ਸ਼ੇਅਰ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਸਿੱਧੂ ਮੂਸੇਵਾਲਾ ਦੇ ਦੇਹਾਂਤ ਨਾਲ ਬਹੁਤ ਦੁੱਖੀ ਹਨ। ਜਿਸ ਦੇ ਚੱਲਦੇ ਉਹ ਅਜੇ ਆਪਣੇ ਆਗਮੀ ਸ਼ੋਅਸ ਤੇ ਸ਼ੂਟ ਨੂੰ ਪੂਰਾ ਕਰਨ ਦੀ ਹਾਲਤ ਵਿੱਚ ਨਹੀਂ ਹਨ।

ਇਸ ਤੋਂ ਪਹਿਲਾਂ ਰੈਪਰ ਬੋਹੇਮੀਆ ਲਾਸ ਐਂਜਲਸ ਵਿੱਚ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਮੈਮੋਰੀਅਲ ਟ੍ਰਿਬੀਊਟ ਸ਼ੋਅ ਕਰਨ ਵਾਲੇ ਸਨ। ਇਹ ਸ਼ੋਅ ਲੰਡਨ ਦੇ ਵਿੱਚ 5 ਜੂਨ ਨੂੰ ਸ਼ਾਮ 5 ਵਜੇ ਹੋਣਾ ਸੀ, ਪਰ ਬੋਹੇਮੀਆ ਵੱਲੋਂ ਸ਼ੋਅ ਕਰਨ ਦੇ ਇਨਕਾਰ ਤੋਂ ਬਾਅਦ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ।

Image Source: Instagram

ਹੋਰ ਪੜ੍ਹੋ : ਭਾਰਤੀ ਸਿੰਘ, ਰਵੀਨਾ ਟੰਡਨ ਤੇ ਫਰਾਹ ਖਾਨ ਨੂੰ ਹਾਈਕੋਰਟ ਤੋਂ ਮਿਲੀ ਰਾਹਤ, ਅਗਲੀ ਤਰੀਕ ਤੱਕ ਕਾਰਵਾਈ 'ਤੇ ਲੱਗੀ ਰੋਕ

ਦੱਸ ਦਈਏ 29 ਮਈ ਨੂੰ ਸਿੱਧੂ ਮੂਸੇਵਾਲਾ ਨੂੰ ਮਾਨਸਾ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦੀ ਮੌਤ ਨਾਲ ਪੰਜਾਬੀ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ।

You may also like