ਜੈਜ਼ੀ ਬੀ ਦੇ ਸਮਰਥਨ ‘ਚ ਆਏ ਰੈਪਰ ਕਿੰਗ ਬੋਹੇਮੀਆ, ਕਿਹਾ-‘ਟਵਿੱਟਰ ਆਵਾਜ਼ ਨਹੀਂ ਰੋਕ ਸਕਦਾ’

written by Lajwinder kaur | June 09, 2021

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਜੈਜ਼ੀ ਬੀ ਦਾ ਟਵਿੱਟਰ ਅਕਾਉਂਟ ਇੰਡੀਆ ‘ਚ ਬੈਨ ਕਰ ਦਿੱਤਾ ਗਿਆ ਹੈ। ਭਾਰਤ ਸਰਕਾਰ ਦੇ ਕਹਿਣ ‘ਤੇ ਟਵਿੱਟਰ ਵੱਲੋਂ ਜੈਜ਼ੀ ਬੀ ਦਾ ਅਕਾਉਂਟ ਬਲਾਕ ਕਰ ਦਿੱਤਾ ਗਿਆ ਹੈ। ਜਿਸ ਦੀ ਨਿੰਦਾ ਪ੍ਰਸ਼ੰਸਕਾਂ ਤੇ ਪੰਜਾਬੀ ਕਲਾਕਾਰਾਂ ਨੇ ਵੀ ਕੀਤੀ ਹੈ।

rapper bohemia image source-instagram

ਹੋਰ ਪੜ੍ਹੋ : ਗਾਇਕ ਹਰਭਜਨ ਮਾਨ ਨੇ ਆਪਣੇ ਵੱਡੇ ਭਰਾ ਜਸਬੀਰ ਮਾਨ ਦੀ ਬਰਸੀ ‘ਤੇ ਪਾਈ ਭਾਵੁਕ ਪੋਸਟ, ਨਮ ਅੱਖਾਂ ਦੇ ਨਾਲ ਸਾਂਝੀਆਂ ਕੀਤੀਆਂ ਖਾਸ ਤਸਵੀਰਾਂ

singer bohemia shared post jazzy b

ਪੰਜਾਬੀ ਮਿਊਜ਼ਿਕ ਜਗਤ ਦੇ ਰੈਪਰ ਕਿੰਗ ਬੋਹੇਮੀਆ ਨੇ ਆਪਣੇ ਟਵਿੱਟਰ ‘ਤੇ ਜੈਜ਼ੀ ਬੀ ਦੀ ਤਸਵੀਰ ਸਾਂਝੀ ਕੀਤੀ ਹੈ ਤੇ ਲਿਖਿਆ ਹੈ- ‘The handle is @jazzyb। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ ‘ਚ ਵੀ ਜੈਜ਼ੀ ਬੀ ਦੀ ਸਪੋਰਟ ਕਰਦੇ ਹੋਏ ਤਸਵੀਰ ਸਾਂਝੀ ਕਰਕੇ ਲਿਖਿਆ ਹੈ- ‘ਟਵਿੱਟਰ ਰੋਕ ਨਹੀਂ ਸਕਦਾ ਜੋ ਟਵਿੱਟਰ ਨੇ ਨਹੀਂ ਬਣਾਇਆ..ਜੈਜ਼ੀ ਬੀ ਰਾਜਾ ਹੈ’ ।

instagram story of bohemia about jazzy b image source-instagram

ਰੈਪਰ ਕਿੰਗ ਬੋਹੇਮੀਆ ਵੀ ਆਪਣਾ ਪੂਰਾ ਸਮਰਥਨ ਕਿਸਾਨਾਂ ਨੂੰ ਦੇ ਰਹੇ ਨੇ। ਉਨ੍ਹਾਂ ਨੇ ਕਿਸਾਨਾਂ ਦੇ ਹੱਕ ਦੀ ਗੱਲ ਕਰਦੇ ਹੋਏ ਗੀਤ ਵੀ ਸਾਂਝਾ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਵੀ ਕਿਸਾਨਾਂ ਦੀ ਸਪੋਰਟ ‘ਚ ਪੋਸਟਾਂ ਪਾ ਆਪਣੀ ਆਵਾਜ਼ ਚੁੱਕੀ ਸੀ। ਦੱਸ ਦਈਏ ਦੇਸ਼ ਦਾ ਕਿਸਾਨ ਜੋ ਕਿ ਪਿਛਲੇ ਛੇ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ  ਹੈ ਦਿੱਲੀ ਦੀਆਂ ਬਰੂਹਾਂ ਉੱਤੇ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰਦੇ ਹੋਏ । ਪਰ ਕੇਂਦਰ ਸਰਕਾਰ ਗੂੰਗੀ ਬੋਲੀ ਬਣੀ ਬੈਠੀ ਹੈ ਤੇ ਇਸ ਮਹਾਮਾਰੀ ਸਮੇਂ ‘ਚ ਕਿਸਾਨਾਂ ਬਾਰੇ ਨਹੀਂ ਸੋਚ ਰਹੀ ਹੈ। ਪਰ ਕਿਸਾਨ ਵੀ ਆਪਣੇ ਬੁਲੰਦ ਹੌਸਲੇ ਦੇ ਨਾਲ ਇਸ ਸੰਘਰਸ਼ ਨੂੰ ਚੜ੍ਹਦੀ ਕਲਾ’ ‘ਚ ਰੱਖ ਰਹੇ ਨੇ।

feature image of bohemia and gagan kokri talk about farmer image source-instagram

0 Comments
0

You may also like