
Tupac Shakur Birth Anniversary: ਅੱਜ ਮਸ਼ਹੂਰ ਅਮਰੀਕੀ ਰੈਪਰ ਟੂਪੈਕ ਸ਼ਕੂਰ (Tupac Amaru shakur) ਦਾ ਜਨਮਦਿਨ ਹੈ। ਇਸ ਅਮਰੀਕੀ ਗਾਇਕ ਦਾ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਨਾਲ ਖ਼ਾਸ ਕਨੈਕਸ਼ਨ ਸੀ। ਸਿੱਧੂ ਮੂਸੇਵਾਲਾ ਦਾ ਆਖਰੀ ਗੀਤ ਦਾ 'The Last Ride' ਮਸ਼ਹੂਰ ਅਮਰੀਕੀ ਰੈਪਰ ਟੂਪੈਕ ਸ਼ਕੂਰ (Tupac Amaru shakur ) ਨੂੰ ਸਮਰਪਿਤ ਸੀ। ਇਤਫ਼ਾਕ ! ਇਹ ਵੀ ਹੈ ਕਿ ਸਿੱਧੂ ਮੂਸੇਵਾਲਾ ਇਸ ਅਮਰੀਕੀ ਰੈਪਰ ਨੂੰ ਆਪਣਾ 'Idol' ਮੰਨਦੇ ਸਨ ਤੇ ਉਨ੍ਹਾਂ ਦਾ ਵੀ ਟੂਪੈਕ ਵਾਂਗ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

ਟੂਪੈਕ ਦਾ ਜਨਮ
ਟੂਪੈਕ ਦਾ ਜਨਮ 16 ਜੂਨ 1971 ਨੂੰ ਨਿਊਯਾਰਕ, ਅਮਰੀਕਾ ਵਿੱਚ ਹੋਇਆ ਸੀ। ਟੂਪੈਕ ਦਾ ਜੀਵਨ ਅਤੇ ਸੰਗੀਤ ਕੈਰੀਅਰ ਹਮੇਸ਼ਾ ਵਿਵਾਦਪੂਰਨ ਰਿਹਾ ਹੈ। 13 ਸਤੰਬਰ, 1996 ਨੂੰ ਲਾਸ ਵੇਗਾਸ ਦੀ ਇੱਕ ਗਲੀ ਵਿੱਚ ਟੂਪੈਕ ਦੀ ਕਾਰ ਉੱਤੇ ਹਮਲਾ ਕੀਤਾ ਗਿਆ ਸੀ ਅਤੇ ਉਸ ਨੂੰ ਚਾਰ ਗੋਲੀਆਂ ਮਾਰੀਆਂ ਗਈਆਂ ਸਨ। ਜੇਕਰ ਸਿੱਧੂ ਮੂਸੇਵਾਲਾ ਦੀ ਗੱਲ ਕਰੀਏ ਤਾਂ ਉਸ ਦਾ ਵੀ ਵਿਵਾਦਾਂ ਨਾਲ ਗਹਿਰਾ ਰਿਸ਼ਤਾ ਰਿਹਾ ਹੈ।
ਟੂਪੈਕ ਤੇ ਸਿੱਧੂ ਮੂਸੇਵਾਲਾ ਦਾ ਕਨੈਕਸ਼ਨ
ਸਿੱਧੂ ਮੂਸੇਵਾਲਾ ਇੱਕ ਹਿੱਪ-ਹੌਪ ਕਲਾਕਾਰ ਸੀ। ਸਿੱਧੂ ਮੂਸੇਵਾਲਾ ਇੱਕ ਅਮਰੀਕੀ ਰੈਪਰ ਗਾਇਕ ਨੂੰ ਬਹੁਤ ਪਸੰਦ ਕਰਦੇ ਸੀ ਤੇ ਉਸ ਨੂੰ ਆਪਣਾ ਗੁਰੂ 'Idol'ਮੰਨਦਾ ਸੀ। ਸਿੱਧੂ ਮੂਸੇਵਾਲਾ ਉਸ ਵਾਂਗ ਹੀ ਬਨਣਾ ਚਾਹੁੰਦੇ ਸੀ। ਉਹ ਅਮਰੀਕੀ ਰੈਪਰ ਟੂਪੈਕ ਸ਼ਕੂਰ (Tupac Amaru shakur ) ਨੂੰ ਆਪਣਾ ਗੁਰੂ ਮੰਨਦੇ ਸੀ। ਉਹ ਉਸ ਵਾਂਗ ਰੈਪ ਗੀਤ ਬਣਾਉਂਦਾ ਸੀ।
ਸਿੱਧੂ ਮੂਸੇਵਾਲਾ ਅਕਸਰ ਟੂਪੈਕ ਸ਼ਕੂਰ ਦੇ ਭਾਸ਼ਣ ਜਾਂ ਲਿਖਤਾਂ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਸਨ। ਟੂਪੈਕ 'ਤੇ ਬਾਇਓਪਿਕ ਆਲ ਆਈਜ਼ ਆਨ ਮੀ, 16 ਜੂਨ, 2017 ਨੂੰ ਰਿਲੀਜ਼ ਹੋਈ ਸੀ। ਸਿੱਧੂ ਨੇ ਇਸ ਫਿਲਮ ਦਾ ਇੱਕ ਸੀਨ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕਰਦਾ ਸੀ।ਇਹ ਇੱਕ ਇਤਫ਼ਾਕ ਹੈ ਕਿ ਸਿੱਧੂ ਮੂਸੇਵਾਲਾ ਦੀ ਮੌਤ ਵੀ ਟਪੈਕ ਦੀ ਤਰ੍ਹਾਂ ਹੀ ਹੋਈ।

ਸਿੱਧੂ ਮੂਸੇਵਾਲਾ ਨੇ ਅਪਣਾਈ ਟੂਪੈਕ ਦੀ ਸੰਗੀਤ ਸ਼ੈਲੀ
ਦੱਸ ਦੇਈਏ ਕਿ ਮੂਸੇਵਾਲਾ ਦੀ ਸੰਗੀਤ ਸ਼ੈਲੀ ਗੈਂਗਸਟਾ ਹਿਪ-ਹੋਪ ਸੀ, ਜੋ ਕਿ ਟੂਪੈਕ ਦੀ ਸੰਗੀਤ ਸ਼ੈਲੀ ਵੀ ਸੀ। ਟੂਪੈਕ ਆਪਣੇ ਗੀਤਾਂ ਵਿੱਚ ਸਮਾਜਿਕ ਮੁੱਦਿਆਂ ਅਤੇ ਵਿਰੋਧੀਆਂ ਖਿਲਾਫ ਹਮਲਾਵਰ ਬੋਲਾਂ ਦਾ ਇਸਤੇਮਾਲ ਕਰਦਾ ਸੀ, ਸਾਲ 1996 ਵਿੱਚ ਟੂਪੈਕ ਦਾ ਕਤਲ ਅਮਰੀਕਾ ਵਿੱਚ ਹੋਇਆ ਸੀ। ਜਿਸ ਸਮੇਂ ਟੂਪੈਕ ਦਾ ਕਤਲ ਹੋਇਆ ਉਸ ਸਮੇਂ ਸਿੱਧੂ ਮੂਸੇਵਾਲਾ ਦੀ ਉਮਰ ਮਹਿਜ਼ ਤਿੰਨ ਸਾਲ ਸੀ। ਸਿੱਧੂ ਮੂਸੇਵਾਲਾ ਟੂਪੈਕ ਨੂੰ ਕਦੇ ਨਹੀਂ ਮਿਲਿਆ, ਪਰ ਉਸ ਦੇ ਗੀਤਾਂ ਦਾ ਹਮੇਸ਼ਾ ਮੂਸੇਵਾਲਾ 'ਤੇ ਪ੍ਰਭਾਵ ਰਿਹਾ।
ਹੋਰ ਪੜ੍ਹੋ: ਗਿੱਪੀ ਗਰੇਵਾਲ ਦੇ ਬੇਟੇ ਸ਼ਿੰਦਾ ਤੇ ਏਕਮ ਨੇ ਵਿਦੇਸ਼ 'ਚ ਸਿੱਧੂ ਮੂਸੇਵਾਲਾ ਨੂੰ ਇੰਝ ਦਿੱਤੀ ਸ਼ਰਧਾਂਜਲੀ, ਵੇਖੋ ਵੀਡੀਓ
ਸਿੱਧੂ ਮੂਸੇਵਾਲਾ ਵਾਂਗ ਮਾਰਿਆ ਗਿਆ ਸੀ ਟੂਪੈਕ
ਸਿੱਧੂ ਮੂਸੇਵਾਲਾ ਵਾਂਗ ਹੀ ਟੂਪੈਕ ਦੀ ਮੌਤ ਇੱਕ ਗੈਂਗਵਾਰ ਨਾਲ ਸਬੰਧਤ ਹੈ। ਉਸ ਨੂੰ ਗੈਂਗਸਟਾਰਾਂ ਨੇ ਗੋਲੀਆਂ ਮਾਰ ਕੇ ਕਤਲ ਕੀਤਾ ਸੀ। ਮੌਤ ਦੇ ਸਮੇਂ ਟੂਪੈਕ ਮਹਿਜ਼ 25 ਸਾਲਾਂ ਦਾ ਸੀ। ਇਸ ਦੇ ਨਾਲ ਹੀ ਸਿੱਧੂ ਦਾ ਕਤਲ ਵੀ ਇਸੇ ਤਰ੍ਹਾਂ ਹੋਇਆ ਸੀ। ਹਮਲਾਵਰਾਂ ਨੇ ਸਿੱਧੂ ਦੀ ਕਾਰ 'ਤੇ ਹਮਲਾ ਕਰ ਦਿੱਤਾ ਅਤੇ ਤਿੰਨ ਗੋਲੀਆਂ ਲੱਗਣ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੂਸੇਵਾਲਾ ਦੀ ਉਮਰ ਮਹਿਜ਼ 28 ਸਾਲ ਸੀ।

ਦੋਹਾਂ ਕਲਾਕਾਰਾਂ ਨੂੰ ਸੀ ਆਪਣੀ ਮਾਂ ਨਾਲ ਬੇਹੱਦ ਪਿਆਰ
ਟੂਪੈਕ ਆਪਣੀ ਮਾਂ ਦੇ ਬਹੁਤ ਕਰੀਬ ਸੀ ਅਤੇ ਇਹੀ ਸਮਾਨਤਾ ਸਿੱਧੂ ਮੂਸੇਵਾਲਾ ਵਿੱਚ ਵੀ ਦੇਖਣ ਨੂੰ ਮਿਲਦੀ ਸੀ। ਸਿੱਧੂ ਮੂਸੇਵਾਲਾ ਵੀ ਆਪਣੀ ਮਾਂ ਦੇ ਬਹੁਤ ਕਰੀਬ ਸੀ। ਟੂਪੈਕ ਦੀ ਮਾਂ, ਅਫਨੀ ਸ਼ਕੂਰ, ਇੱਕ ਰਾਜਨੀਤਿਕ ਕਾਰਕੁਨ ਅਤੇ ਅਮਰੀਕੀ ਰਾਜਨੀਤਿਕ ਪਾਰਟੀ ਬਲੈਕ ਪੈਂਥਰ ਦੀ ਮੈਂਬਰ ਸੀ। ਇਸ ਦੇ ਨਾਲ ਹੀ ਸਿੱਧੂ ਦੀ ਮਾਤਾ ਚਰਨ ਕੌਰ ਨੇ ਦਸੰਬਰ 2018 ਵਿੱਚ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸੇ ਤੋਂ ਸਰਪੰਚ ਦੀ ਚੋਣ ਜਿੱਤੀ ਸੀ। ਉਨ੍ਹਾਂ ਪਿੰਡ ਦੀ ਮਨਜੀਤ ਕੌਰ ਨੂੰ 599 ਵੋਟਾਂ ਨਾਲ ਹਰਾਇਆ ਸੀ।ਸਿੱਧੂ ਮੂਸੇਵਾਲਾ ਨੇ ਵੀ ਪਿਛਲੇ ਸਾਲ ਦਸੰਬਰ ਵਿੱਚ ਸਿਆਸਤ 'ਚ ਕਦਮ ਰੱਖਿਆ।

ਸਿੱਧੂ ਮੂਸੇਵਾਲਾ ਦੇ ਗੀਤਾਂ 'ਚ ਅਕਸਰ ਟੂਪੈਕ ਦਾ ਜ਼ਿਕਰ, 'The Last Ride' song tribute
ਸਿੱਧੂ ਮੂਸੇਵਾਲਾ ਨੇ 2 ਹਫਤੇ ਪਹਿਲਾਂ ਗੀਤ 'ਦਿ ਲਾਸਟ ਰਾਈਡ' ਰਿਲੀਜ਼ ਕੀਤਾ ਸੀ। ਇਸ ਗੀਤ 'ਚ ਸਿੱਧੂ ਨੇ ਆਪਣੇ ਸੰਗੀਤ ਕਰੀਅਰ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਸੀ। ਉਨ੍ਹਾਂ ਨੇ ਇਸ ਗੀਤ 'ਚ ਕਿਹਾ ਸੀ ਕਿ ਉਨ੍ਹਾਂ ਨੇ ਆਪਣੀ ਉਮਰ ਤੋਂ ਦੁੱਗਣਾ ਸਟੇਟਸ ਬਣਾਇਆ ਹੈ। ਸਿੱਧੂ ਦੇ ਇਸ ਗੀਤ ਦੀ ਵੀਡੀਓ 'ਚ ਵੀ ਟੂਪੈਕ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ ਅਤੇ ਉਸ 'ਲੈਜੈਂਡ' ਦੱਸਿਆ ਗਿਆ ਹੈ। ਹਿਪ ਹੌਪ ਸੰਗੀਤ ਦੇ ਫੈਨਜ਼ ਅਕਸਰ ਹੀ ਸਿੱਧੂ ਮੂਸੇਵਾਲਾ ਦੀ ਟੂਪੈਕ ਨਾਲ ਕਰਦੇ ਹਨ। ਸਿੱਧੂ ਮੂਸੇਵਾਲਾ ਨੇ ਆਪਣੇ ਆਖਰੀ ਗੀਤ 'The Last Ride' ਰਾਹੀਂ ਟੂਪੈਕ ਸ਼ਕੂਰ ਨੂੰ ਸ਼ਰਧਾਂਜਲੀ ਭੇਂਟ ਕੀਤੀ ਸੀ।

ਹੋਰ ਪੜ੍ਹੋ: ਸ਼ਾਹਰੁਖ ਖਾਨ ਦੇ ਫੈਨਜ਼ ਨੇ ਫਿਲਮ 'ਬ੍ਰਹਮਾਸਤਰ' ਦੇ ਟ੍ਰੇਲਰ 'ਚ ਲੱਭਿਆ ਉਨ੍ਹਾਂ ਦਾ ਫਰਸਟ ਲੁੱਕ
ਫੈਨਜ਼ ਕਰਦੇ ਨੇ ਸਿੱਧੂ ਮੂਸੇਵਾਲਾ ਅਤੇ ਟੂਪੈਕ ਸ਼ਕੂਰ ਦੀ ਤੁਲਨਾ
ਸਿੱਧੂ ਮੂਸੇਵਾਲਾ ਅਤੇ ਟੂਪੈਕ ਸ਼ਕੂਰ ਦੀਆਂ ਤਸਵੀਰਾਂ 'ਚ ਨੂੰ ਜੇਕਰ ਧਿਆਨ ਨਾਲ ਵੇਖਿਆ ਜਾਵੇ ਤਾਂ ਦੋਹਾਂ ਦੀਆਂ ਕਈ ਤਸਵੀਰਾਂ ਵਿੱਚ ਰਲਦੇ ਮਿਲਦੇ ਪੋਜ਼ ਵੇਖਣ ਨੂੰ ਮਿਲਣਗੇ। ਇਸ ਲਈ ਜ਼ਿਆਦਾਤਰ ਲੋਕ ਸਿੱਧੂ ਮੂਸੇਵਾਲਾ ਦੀ ਟੂਪੈਕ ਸ਼ਕੂਰ ਨਾਲ ਤੁਲਨਾ ਕਰਦੇ ਹਨ। ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ਵਿੱਚ ਟੂਪੈਕ ਸ਼ਕੂਰ ਦਾ ਵੱਡਾ ਪ੍ਰਭਾਵ ਸੀ ਖ਼ਾਸਕਰ ਉਸ ਦੇ ਸਟਾਈਲ ਤੇ ਸੰਗੀਤ 'ਚ।
View this post on Instagram