
ਬਾਲੀਵੁੱਡ ਦੀ ਇਸ ਸਾਲ ਦੀ ਮੋਸਟ ਅਵੇਟਿੰਡ ਫਿਲਮ 'ਬ੍ਰਹਮਾਸਤਰ' ਆਪਣੇ ਐਲਾਨ ਤੋਂ ਬਾਅਦ ਲਗਾਤਾਰ ਸੁਰਖੀਆਂ 'ਚ ਹੈ। ਇਸ ਫਿਲਮ ਅਤੇ ਇਸ ਦੀ ਸ਼ਾਨਦਾਰ ਸਟਾਰਕਾਸਟ ਕਾਰਨ ਲੋਕ ਇਸ ਫਿਲਮ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ। ਬੀਤੇ ਦਿਨ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋਣ ਮਗਰੋਂ ਦਰਸ਼ਕ ਇਸ ਫਿਲਮ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ। ਹੁਣ ਇਸ ਫਿਲਮ ਤੋਂ ਸ਼ਾਹਰੁਖ ਖਾਨ ਦਾ ਫਰਸਟ ਲੁੱਕ ਸਾਹਮਣੇ ਆਇਆ ਹੈ। ਸ਼ਾਹਰੁਖ ਖਾਨ ਦੇ ਫੈਨਜ਼ ਨੇ ਫਿਲਮ 'ਬ੍ਰਹਮਾਸਤਰ' ਦੇ ਟ੍ਰੇਲਰ 'ਚ ਲੱਭਿਆ ਉਨ੍ਹਾਂ ਦਾ ਫਰਸਟ ਲੁੱਕ ਲੱਭ ਲਿਆ ਹੈ।

ਬੀਤੇ ਦਿਨੀਂ 15 ਜੂਨ ਨੂੰ ਫਿਲਮ ਨਿਰਮਾਤਾਵਾਂ ਨੇ ਇਸ ਫਿਲਮ ਦਾ ਧਮਾਕੇਦਾਰ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ, ਜਿਸ ਵਿੱਚ ਰਣਬੀਰ ਕਪੂਰ ਤੋਂ ਲੈ ਕੇ ਆਲੀਆ ਭੱਟ, ਅਮਿਤਾਭ ਬੱਚਨ, ਮੌਨੀ ਰਾਏ ਅਤੇ ਨਾਗਾਰਜੁਨ ਤੱਕ ਦੇ ਕਿਰਦਾਰਾਂ ਦੀ ਪਹਿਲੀ ਝਲਕ ਦਰਸ਼ਕਾਂ ਨੂੰ ਦਿਖਾਈ ਗਈ ਹੈ। ਪਰ ਇਸ ਪਹਿਲੇ ਟ੍ਰੇਲਰ 'ਚ ਸ਼ਾਹਰੁਖ ਖਾਨ ਨੂੰ ਸਾਫ ਤੌਰ 'ਤੇ ਨਹੀਂ ਦਿਖਾਇਆ ਗਿਆ ਹੈ। ਫਿਲਮ ਦੀ ਪਹਿਲੀ ਝਲਕ ਅਤੇ ਆਪਣੇ ਚਹੇਤੇ ਕਲਾਕਾਰਾਂ ਨੂੰ ਦੇਖ ਕੇ ਦਰਸ਼ਕ ਇਸ ਫਿਲਮ ਲਈ ਉਤਸ਼ਾਹਿਤ ਹੋ ਰਹੇ ਹਨ। ਫਿਲਮ ਦੇ ਟ੍ਰੇਲਰ ਲਗਾਤਾਰ ਸੋਸ਼ਲ ਮੀਡੀਆ 'ਤੇ ਟ੍ਰੈਂਡ ਹੋ ਰਿਹਾ ਹੈ। ਟ੍ਰੇਲਰ ਵਾਇਰਲ ਹੋਣ ਦੇ ਨਾਲ, ਫੈਨਜ਼ ਲਗਾਤਾਰ ਸੋਸ਼ਲ ਮੀਡੀਆ 'ਤੇ ਫਿਲਮ ਤੋਂ ਸ਼ਾਹਰੁਖ ਖਾਨ ਦੇ ਫਰਸਟ ਲੁੱਕ ਨੂੰ ਸ਼ੇਅਰ ਕਰ ਰਹੇ ਹਨ।
ਦੱਸ ਦਈਏ ਕਿ ਬਾਲੀਵੁੱਡ ਸਟਾਰਸ ਰਣਬੀਰ ਕਪੂਰ, ਆਲੀਆ ਭੱਟ, ਅਮਿਤਾਭ ਬੱਚਨ ਅਤੇ ਨਿਰਦੇਸ਼ਕ ਅਯਾਨ ਮੁਖਰਜੀ ਦੀ ਫਿਲਮ 'ਬ੍ਰਹਮਾਸਤਰ ਪਾਰਟ 1: ਸ਼ਿਵ' ਜਲਦ ਹੀ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ।
ਫਿਲਮ ਮੇਕਰਸ ਨੇ ਆਪਣੇ ਵਾਅਦੇ ਮੁਤਾਬਕ ਫਿਲਮ 'ਬ੍ਰਹਮਾਸਤਰ' ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ ਅਤੇ ਉਮੀਂਦ ਮੁਤਾਬਕ ਇਹ ਟ੍ਰੇਲਰ ਦਰਸ਼ਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਵਿੱਚ ਕਾਮਯਾਬ ਰਿਹਾ।

ਫਿਲਮ 'ਬ੍ਰਹਮਾਸਤਰ' ਦੇ ਟ੍ਰੇਲਰ ਨਾਲ, ਅਯਾਨ ਮੁਖਰਜੀ ਆਪਣੇ ਸਾਰੇ ਪ੍ਰਸ਼ੰਸਕਾਂ ਨੂੰ ਇੱਕ ਅਜਿਹੀ ਦੁਨੀਆ ਵਿੱਚ ਲੈ ਗਿਆ ਜਿੱਥੇ ਭਾਰਤ ਦੀਆਂ ਮਿਥਿਹਾਸਕ ਸ਼ਕਤੀਆਂ ਨੂੰ ਬਹੁਤ ਵਿਸਥਾਰ ਨਾਲ ਦਰਸਾਇਆ ਗਿਆ ਹੈ। ਟ੍ਰੇਲਰ ਕੁਝ ਅਜਿਹਾ ਦਿਖਾਉਂਦਾ ਹੈ ਜੋ ਅਸੀਂ ਭਾਰਤੀ ਫਿਲਮਾਂ ਵਿੱਚ ਪਹਿਲਾਂ ਕਦੇ ਨਹੀਂ ਦੇਖਿਆ ਹੈ।
#ShahRukhKhan A Scientist
Cameo today (short time) hopefully in #BrahmastraTrailer #Brahmastra
🙏👐👌 pic.twitter.com/gqtOlSM4E2— Filmy imran Ali (@AliFilmy) June 14, 2022
ਇਸ ਵਿੱਚ ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਕੈਮਿਸਟਰੀ ਹੋਵੇ ਜਾਂ ਆਕਰਸ਼ਕ VFX, ਹਰ ਚੀਜ਼ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਫਿਲਮ ਦੇ ਨਾਲ-ਨਾਲ ਪ੍ਰਸ਼ੰਸਕ ਵੀ ਇਸ 'ਚ ਸ਼ਾਹਰੁਖ ਖਾਨ ਦੀ ਮੌਜੂਦਗੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਸ਼ਾਹਰੁਖ ਖਾਨ ਇਸ ਫਿਲਮ 'ਚ ਕੈਮਿਓ ਕਰਦੇ ਨਜ਼ਰ ਆਉਣਗੇ। ਜਿਸ ਨੂੰ ਦੇਖਣ ਲਈ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫੈਨਜ਼ ਨੇ ਫਿਲਮ ਦੇ ਟ੍ਰੇਲਰ ਨੂੰ ਇੰਨੇ ਧਿਆਨ ਨਾਲ ਦੇਖਿਆ ਹੈ ਕਿ ਉਨ੍ਹਾਂ ਨੂੰ ਇਸ ਵਿੱਚ ਆਪਣਾ ਪਸੰਦੀਦਾ ਸਟਾਰ ਮਿਲ ਗਿਆ ਹੈ।

ਹੋਰ ਪੜ੍ਹੋ: ਗਿੱਪੀ ਗਰੇਵਾਲ ਦੇ ਬੇਟੇ ਸ਼ਿੰਦਾ ਤੇ ਏਕਮ ਨੇ ਵਿਦੇਸ਼ 'ਚ ਸਿੱਧੂ ਮੂਸੇਵਾਲਾ ਨੂੰ ਇੰਝ ਦਿੱਤੀ ਸ਼ਰਧਾਂਜਲੀ, ਵੇਖੋ ਵੀਡੀਓ
ਦੱਸਣਯੋਗ ਹੈ ਕਿ ਇਸ ਫਿਲਮ ਦੇ ਨਿਰਮਾਤਾ ਕਰਨ ਜੌਹਰ ਹਨ। ਫਿਲਮ ਦੀ ਸ਼ੂਟਿੰਗ ਪੂਰੀ ਕਰਨ ਤੋਂ ਬਾਅਦ ਅਯਾਨ, ਰਣਬੀਰ ਅਤੇ ਆਲਿਆ ਨੇ ਲਗਭਗ ਪੰਜ ਸਾਲ ਬਾਅਦ ਕਾਸ਼ੀ ਦੇ ਮੰਦਰ ਦੇ ਦਰਸ਼ਨ ਕੀਤੇ। ਤਿੰਨਾਂ ਨੇ ਦਰਸ਼ਨ ਦੀਆਂ ਤਸਵੀਰਾਂ ਆਪਣੇ-ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਤਿੰਨੋਂ ਸੈਲੇਬਸ ਦੇ ਗਲੇ 'ਚ ਫੁੱਲਾਂ ਦੇ ਹਾਰ ਨਜ਼ਰ ਆ ਰਹੇ ਹਨ।ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ ਇਸ ਸਾਲ 9 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।