ਇਸ ਖ਼ਾਸ ਤਸਵੀਰ ‘ਚ ਉਹ ਤਿੰਨ ਪੰਜਾਬੀ ਜਿਨ੍ਹਾਂ ਨੇ ਪਹੁੰਚਾਇਆ ਬਾਲੀਵੁੱਡ ਨੂੰ ਵੱਖਰੇ ਹੀ ਮੁਕਾਮ ‘ਤੇ

written by Lajwinder kaur | July 17, 2019

ਇਹ ਤਸਵੀਰ ਹੈ ਬਹੁਤ ਹੀ ਖ਼ਾਸ ਕਿਉਂਕਿ ਇਸ ‘ਚ ਨਜ਼ਰ ਆ ਰਹੇ ਨੇ ਬਾਲੀਵੁੱਡ ਦੇ ਉਹ ਵੱਡੇ ਸਿਤਾਰੇ। ਇਸ ਫੋਟੋ ‘ਚ ਦਿੱਗਜ ਅਦਾਕਾਰ ਧਰਮਿੰਦਰ, ਦਾਰਾ ਸਿੰਘ ਤੇ ਰਾਜ ਕਪੂਰ ਨਜ਼ਰ ਆ ਰਹੇ ਹਨ। ਇਹ ਤਿੰਨੋਂ ਉਹ ਅਦਾਕਾਰ ਨੇ ਜਿਨ੍ਹਾਂ ਦਾ ਖ਼ਾਸ ਸਬੰਧ ਹੈ ਪੰਜਾਬ ਤੇ ਪੰਜਾਬੀਅਤ ਦੇ ਨਾਲ। ਇਹ ਤਸਵੀਰ ਵਿੰਦੂ ਦਾਰਾ ਸਿੰਘ ਕੁਝ ਦਿਨ ਪਹਿਲਾਂ ਹੀ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੇ ਫੈਨਜ਼ ਨਾਲ ਸਾਂਝਾ ਕੀਤਾ ਸੀ।

ਹੋਰ ਵੇਖੋ:ਸਲਮਾਨ ਖ਼ਾਨ ਦੀ ਸਪੈਸ਼ਲ ਫੈਨ ਨੇ ਪੈਰ ਦੇ ਨਾਲ ਬਣਾਇਆ ਸਕੈਚ, ਦੇਖੋ ਵੀਡੀਓ ਇਸ ਫੋਟੋ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ। ਜੇ ਗੱਲ ਕੀਤੀ ਜਾਵੇ ਦਿੱਗਜ ਅਦਾਕਾਰ ਰਾਜ ਕਪੂਰ, ਧਰਮਿੰਦਰ ਤੇ ਦਾਰਾ ਸਿੰਘ ਜਿਨ੍ਹਾਂ ਨੇ ਆਪਣੀ ਵਧੀਆ ਅਦਾਕਾਰੀ ਦੇ ਨਾਲ ਬਾਲੀਵੁੱਡ ਦੇ ਮੁਕਾਮ ਨੂੰ ਬੁਲੰਦੀਆਂ ਦੀਆਂ ਉਚਾਈਆਂ ਤੱਕ ਪਹੁੰਚਾ ਦਿੱਤਾ। ਇਨ੍ਹਾਂ ਅਦਾਕਾਰਾਂ ਵੱਲੋਂ ਨਿਭਾਏ ਗਏ ਕਿਰਦਾਰ ਅੱਜ ਵੀ ਲੋਕਾਂ ਦੇ ਜ਼ਿਹਨ ‘ਚ ਤਾਜ਼ਾ ਨੇ।  

0 Comments
0

You may also like