ਰਾਸ਼ੀ ਸੂਦ ਲੈ ਕੇ ਆਈ ਰਹੀ ਹੈ ਨਵਾਂ ਗੀਤ 'ਜਾਨ ਵਾਲੇ', ਪੀਟੀਸੀ ਨੈੱਟਵਰਕ 'ਤੇ ਇਸ ਦਿਨ ਹੋਵੇਗਾ ਪ੍ਰੀਮੀਅਰ

Written by  Aaseen Khan   |  October 04th 2019 03:37 PM  |  Updated: October 04th 2019 03:37 PM

ਰਾਸ਼ੀ ਸੂਦ ਲੈ ਕੇ ਆਈ ਰਹੀ ਹੈ ਨਵਾਂ ਗੀਤ 'ਜਾਨ ਵਾਲੇ', ਪੀਟੀਸੀ ਨੈੱਟਵਰਕ 'ਤੇ ਇਸ ਦਿਨ ਹੋਵੇਗਾ ਪ੍ਰੀਮੀਅਰ

2014 'ਚ ਪ੍ਰਭ ਗਿੱਲ ਦੇ ਗੀਤ ਜੀਣ ਦੀ ਗੱਲ ਦੇ ਫੀਮੇਲ ਵਰਜ਼ਨ ਨੂੰ ਅਵਾਜ਼ ਦੇ ਕੇ ਚਰਚਾ 'ਚ ਆਈ ਗਾਇਕਾ ਰਾਸ਼ੀ ਸੂਦ ਹੁਣ ਲੱਖਾਂ ਹੀ ਲੋਕਾਂ ਦੀ ਪਹਿਲੀ ਪਸੰਦ ਬਣ ਚੁੱਕੀ ਹੈ। ਸਮੇਂ ਸਮੇਂ 'ਤੇ ਆਪਣੇ ਗੀਤਾਂ ਨਾਲ ਦਰਸ਼ਕਾਂ ਨੂੰ ਸਰਪ੍ਰਾਈਜ਼ ਦੇਣ ਵਾਲੀ ਰਾਸ਼ੀ ਸੂਦ ਬਹੁਤ ਜਲਦ ਆਪਣਾ ਨਵਾਂ ਗੀਤ 'ਜਾਨ ਵਾਲੇ' ਲੈ ਕੇ ਆ ਰਹੀ ਹੈ ਜਿਸ ਦਾ ਪੋਸਟਰ ਸਾਹਮਣੇ ਆ ਚੁੱਕਿਆ ਹੈ। ਗਾਣੇ ਦੇ ਬੋਲ ਨਵੀ ਫਿਰੋਜ਼ਪੁਰਵਾਲਾ ਨੇ ਲਿਖੇ ਹਨ, ਸੰਗੀਤ ਹਾਰਲੇ ਜੋਸ਼ਨ ਵੱਲੋਂ ਤਿਆਰ ਕੀਤਾ ਗਿਆ ਹੈ।

ਗਾਣੇ ਦਾ ਵਰਲਡ ਟੀਵੀ ਪ੍ਰੀਮੀਅਰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ 8 ਅਕਤੂਬਰ ਨੂੰ ਹੋਣ ਜਾ ਰਿਹਾ ਹੈ। ਪੀਟੀਸੀ ਤੋਂ ਇਲਾਵਾ ਇਹ ਗੀਤ ਟੀ ਸੀਰੀਜ਼ ਦੇ ਯੂ ਟਿਊਬ ਚੈਨਲ 'ਤੇ ਰਿਲੀਜ਼ ਹੋਵੇਗਾ। ਯਾਦੂ ਬਰਾੜ ਵੱਲੋਂ ਗਾਣੇ ਦਾ ਵੀਡੀਓ ਬਣਾਇਆ ਗਿਆ ਹੈ।

ਹੋਰ ਵੇਖੋ : ਵਿਦੇਸ਼ਾਂ 'ਚ ਪੜ੍ਹਦੇ ਵਿਦਿਆਰਥੀਆਂ ਦੇ ਸੰਘਰਸ਼ ਦੀ ਕਹਾਣੀ ਦੇਬੀ ਮਖਸੂਸਪੁਰੀ ਗੀਤ ਰਾਹੀਂ ਕਰਨਗੇ ਪੇਸ਼

 

View this post on Instagram

 

? new update very sooooon @naviferozpurwala Picture credits- @sl.creationz Makeup and hair- @smk__makeovers

A post shared by Raashi Sood (@raashisood) on

ਰਾਸ਼ੀ ਸੂਦ ਦੇ ਗਾਏ ਹੁਣ ਤੱਕ ਦੇ ਗੀਤਾਂ ਦੀ ਗੱਲ ਕਰੀਏ ਤਾਂ ਉਹ ਬੇਵਫ਼ਾ ਹੁੰਦੇ ਨੇ, ਬੇਗਾਨਾ, ਕਾਲਜ ਮਿੱਸ ਕਰਦੀ, ਅਤੇ ਸਾਰਾ ਜ਼ਮਾਨਾ ਵਰਗੇ ਸੁਪਰਹਿੱਟ ਗੀਤ ਦੇ ਚੁੱਕੇ ਹਨ। ਹੁਣ ਦੇਖਣਾ ਹੋਵੇਗਾ ਰਾਸ਼ੀ ਸੂਦ ਇਸ ਵਾਰ ਆਪਣੇ ਫੈਨਸ ਲਈ ਕਿਹੋ ਜਿਹਾ ਗਾਣਾ ਲੈ ਕੇ ਆਉਂਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network