ਅਫਸਾਨਾ ਖ਼ਾਨ ਦੇ ਹੱਕ ‘ਚ ਅੱਗੇ ਆਈ ਰਸ਼ਮੀ ਦੇਸਾਈ, ਟਵੀਟ ਕਰਕੇ ਆਖੀ ਇਹ ਗੱਲ

written by Shaminder | November 11, 2021 04:32pm

ਅਫਸਾਨਾ ਖ਼ਾਨ (Afsana Khan ) ਨੇ ਬੀਤੇ ਦਿਨ ਇੱਕ ਟਾਸਕ ਦੇ ਦੌਰਾਨ ਖੁਦ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ । ਇਸ ਦੌਰਾਨ ਉਸ ਨੂੰ ਪੈਨਿਕ ਅਟੈਕ ਵੀ ਆਇਆ । ਅਫਸਾਨਾ ਦੀ ਇਸ ਹਰਕਤ ਤੋਂ ਬਾਅਦ ਉਸ ਦੇ ਪ੍ਰਸ਼ੰਸਕ ਵੀ ਗਾਇਕਾ ਤੋਂ ਨਰਾਜ਼ ਹਨ । ਇਸ ਦੇ ਨਾਲ ਹੀ ਲੋਕ ਉਸ ਨੂੰ ਲਗਾਤਾਰ ਟਰੋਲ ਵੀ ਕਰ ਰਹੇ ਹਨ । ਜਦੋਂਕਿ ਕੁਝ ਸੈਲੀਬ੍ਰੇਟੀ ਅਫਸਾਨਾ ਦੇ ਹੱਕ ‘ਚ ਅੱਗੇ ਆਏ ਹਨ । ਉਨ੍ਹਾਂ ਚੋਂ ਹੀ ਇੱਕ ਹੈ ਅਦਾਕਾਰਾ ਰਸ਼ਮੀ ਦੇਸਾਈ (Rashmi Desai) । ਜਿਸ ਨੇ ਅਫਸਾਨਾ ਖ਼ਾਨ ਦਾ ਸਮਰਥਨ ਕੀਤਾ ਹੈ ।

afsana khan

ਹੋਰ ਪੜ੍ਹੋ : ਕੰਗਨਾ ਰਣੌਤ ’ਤੇ ਲੱਗੇ ਅਜ਼ਾਦੀ ਘੁਲਾਟੀਆਂ ਦਾ ਅਪਮਾਨ ਕਰਨ ਦੇ ਇਲਜ਼ਾਮ, ਦਿੱਤਾ ਸੀ ਇਹ ਗੰਦਾ ਬਿਆਨ, ਵੀਡੀਓ ਵਾਇਰਲ

ਰਸ਼ਮੀ ਦੇਸਾਈ ਨੇ ਆਪਣੇ ਟਵਿੱਟਰ ਅਕਾਊਂਟ ਤੇ ਅਫਸਾਨਾ ਖ਼ਾਨ ਦੇ ਹੱਕ ‘ਚ ਇੱਕ ਟਵੀਟ ਕੀਤਾ ਹੈ । ਜਿਸ ‘ਚ ਉਸ ਨੇ ਲਿਖਿਆ ਹੈ ਕਿ ‘ਇਹ ਬਹੁਤ ਹੀ ਦਰਦਨਾਕ ਹੈ, ਏਨੀ ਚੰਗੀ ਪ੍ਰਤਿਭਾ, ਕੋਈ ਨਹੀਂ ਜਾਣਦਾ ਕਿ ਉਹ ਕੀ ਕਰ ਰਹੀ ਹੈ । ਅਸੀਂ ਸਾਰੇ ਆਪਣੀਆਂ ਅਤੇ ਦੂਜਿਆਂ ਦੀਆਂ ਗਲਤੀਆਂ ਤੋਂ ਸਿੱਖਦੇ ਹਾਂ। ਕੋਈ ਵੀ ਦੁੱਧ ਦਾ ਧੋਤਾ ਨਹੀਂ ਹੁੰਦਾ’।

Rashmi Desai Tweet,-min image From Twitter

ਦੱਸ ਦਈਏ ਕਿ ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖਾਨ ਜਦੋਂ ਤੋਂ ਬਿੱਗ ਬੌਸ ੧੫ ਵਿੱਚ ਆਈ ਹੈ, ਉਦੋਂ ਤੋਂ ਹੀ ਸੁਰਖੀਆਂ ਵਿੱਚ ਹੈ। ਹੁਣ ਤੱਕ ਉਸ ਨੂੰ ਬਿੱਗ ਬੌਸ ਦੇ ਘਰ ਵਿੱਚ ਹਮੇਸ਼ਾ ਆਪਣੇ ਆਪ ਨੂੰ ਦੁਖੀ ਹੁੰਦਿਆ ਚੀਕਦੇ ਹੋਏ ਦੇਖਿਆ ਗਿਆ ਹੈ। ਕਲਰਸ ਟੀਵੀ ਦੁਆਰਾ ਸ਼ੇਅਰ ਕੀਤੇ ਗਏ ਅੱਜ ਦੇ ਐਪੀਸੋਡ ਦੇ ਪ੍ਰੋਮੋ ਵਿੱਚ, ਅਫਸਾਨਾ ਵੀਆਈਪੀ ਜ਼ੋਨ ਐਕਸੈਸ ਟਾਸਕ ਵਿੱਚ ਹਾਰਨ ਤੋਂ ਬਾਅਦ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੀ ਨਜ਼ਰ ਆ ਰਹੀ ਹੈ। ਇੰਨਾ ਹੀ ਨਹੀਂ ਇਹ ਹੰਗਾਮਾ ਕਰਦੇ ਹੋਏ ਵੀਡੀਓ 'ਚ ਉਨ੍ਹਾਂ ਦੀ ਸਿਹਤ ਵਿਗੜਦੀ ਜਾ ਰਹੀ ਹੈ।

 

You may also like