'ਉਹ ਮੈਨੂੰ ਘਸੀਟ ਕੇ ਜੰਗਲ ਵੱਲ ਲੈ ਕੇ ਜਾ ਰਿਹਾ ਸੀ...ਲੋਕ ਬਸ ਤਮਾਸ਼ਾ ਦੇਖ ਰਹੇ ਸੀ', ਰਤਨ ਰਾਜਪੂਤ ਨੇ ਸੁਣਾਈ ਦਿਲ ਦਹਿਲਾਉਣ ਵਾਲੀ ਆਪਬੀਤੀ

written by Lajwinder kaur | August 12, 2022

Ratan Rajput recalls the heart-wrenching incident: ਰਤਨ ਰਾਜਪੂਤ ਇੱਕ ਮਸ਼ਹੂਰ ਟੀਵੀ ਅਦਾਕਾਰਾ ਹੈ। ਉਹ ‘Agle Janam Mohe Bitiya Hi Kijo’ 'ਚ 'ਲਾਲੀ' ਦਾ ਕਿਰਦਾਰ ਨਿਭਾਉਂਦੀ ਨਜ਼ਰ ਆਈ ਸੀ। ਰਤਨ ਰਾਜਪੂਤ ਕੁਝ ਸਮੇਂ ਤੋਂ ਟੀਵੀ ਤੋਂ ਦੂਰ ਹੈ ਪਰ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ।

ਰਤਨ ਯੂਟਿਊਬ ਉੱਤੇ ਵੀਲੌਗਸ ਦੇ ਰਾਹੀਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਜੁੜੀ ਰਹਿੰਦੀ ਹੈ। ਹਾਲ ਹੀ 'ਚ ਰਤਨ ਰਾਜਪੂਤ ਨੇ ਨਵਾਂ ਫੋਨ ਖਰੀਦਿਆ ਹੈ ਅਤੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲ ਵਾਪਰੀ ਇੱਕ ਘਟਨਾ ਬਾਰੇ ਦੱਸਿਆ, ਜਿਸ ਨੂੰ ਸੁਣ ਕੇ ਲੋਕ ਹੈਰਾਨ ਰਹਿ ਗਏ ਹਨ।

ਹੋਰ ਪੜ੍ਹੋ :  ਕੀ ਸਚਿਨ ਤੇਂਦੁਲਕਰ ਦੀ ਧੀ ਸਾਰਾ ਤੇਂਦੁਲਕਰ ਦਾ ਹੋਣ ਜਾ ਰਿਹਾ ਹੈ ਵਿਆਹ? ਮਹਿੰਦੀ ਲਗਵਾਉਂਦੀ ਹੋਈ ਦੀ ਤਸਵੀਰ ਹੋਈ ਵਾਇਰਲ

inside image of actress image source Instagram

ਇਸ ਵੀਲੌਗ ਵਿੱਚ ਜਦੋਂ ਰਤਨ ਨੇ ਆਪਣਾ ਨਵਾਂ ਫੋਨ ਖਰੀਦਿਆ ਤਾਂ ਉਸ ਨੂੰ ਉਹ ਘਟਨਾ ਯਾਦ ਆ ਗਈ, ਜਿਸ ਬਾਰੇ ਸੋਚ ਕੇ ਉਹ ਅੱਜ ਵੀ ਉਸਦੀ ਰੂਹ ਕੰਬ ਜਾਂਦੀ ਹੈ। ਅਦਾਕਾਰਾ ਨੇ ਦੱਸਿਆ ਕਿ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਉਹ ਦਿੱਲੀ ਰਹਿੰਦੀ ਸੀ।

ਉਨ੍ਹਾਂ ਦਿਨਾਂ ਵਿੱਚ ਉਹ ਮੰਡੀ ਹਾਊਸ ਵਿੱਚ ਨਾਟਕ ਦਾ ਅਭਿਆਸ ਕਰਦੀ ਸੀ। ਰਤਨ ਨੇ ਦੱਸਿਆ ਕਿ ਇੱਕ ਦਿਨ ਜਦੋਂ ਉਹ ਆਪਣੀ ਮਾਂ ਨਾਲ ਫੋਨ 'ਤੇ ਗੱਲ ਕਰਦੀ ਹੋਏ ਮੰਡੀ ਹਾਊਸ ਤੋਂ ਵਾਪਸ ਆ ਰਹੀ ਸੀ ਤਾਂ ਇੱਕ ਲੜਕੇ ਨੇ ਜ਼ਬਰਦਸਤੀ ਉਸ ਦਾ ਫੋਨ ਖੋਹ ਲਿਆ ਸੀ।

ਰਤਨ ਨੇ ਮਦਦ ਲਈ ਉੱਚੀ-ਉੱਚੀ ਦੁਹਾਈ ਦਿੱਤੀ ਪਰ ਕੋਈ ਮਦਦ ਲਈ ਅੱਗੇ ਨਹੀਂ ਆਇਆ। ਉਥੇ ਖੜ੍ਹੇ ਲੋਕ ਬਸ ਤਮਾਸ਼ਾ ਦੇਖਦੇ ਰਹੇ। ਰਤਨ ਨੇ ਦੱਸਿਆ ਕਿ ਉਸ ਨੂੰ ਕਿਸੇ ਕੋਲੋਂ ਵੀ ਮਦਦ ਨਹੀਂ ਮਿਲੀ। ਜਿਸ ਕਰਕੇ ਉਹ ਆਪਣੇ ਫੋਨ ਨੂੰ ਵਾਪਸ ਲੈਣ ਲਈ ਉਸ ਫੋਨ ਖੋਹ ਕੇ ਭੱਜਣ ਵਾਲੇ ਸਖ਼ਸ਼ ਦੇ ਪਿੱਛੇ ਭੱਜਣ ਲੱਗੀ।

inside image of ratan rajput image source Instagram

ਰਤਨ ਅੱਗੇ ਦੱਸਦੀ ਹੈ ਕਿ ਲੜਕੇ ਦਾ ਪਿੱਛਾ ਕਰਦੇ ਹੋਏ ਉਹ ਕਾਫੀ ਦੂਰ ਨਿਕਲ ਗਈ। ਫਿਰ ਇੱਕ ਲੜਕਾ ਉੱਥੇ ਆਉਂਦਾ ਹੈ ਜਿਸ ਤੋਂ ਉਹ ਮਦਦ ਲਈ ਬੇਨਤੀ ਕਰਦੀ ਹੈ, ਪਰ ਉਹ ਉਸਦਾ ਹੱਥ ਫੜ ਲੈਂਦਾ ਹੈ ਅਤੇ ਉਸਨੂੰ ਜੰਗਲ ਵੱਲ ਘਸੀਟਣ ਲੱਗ ਜਾਂਦਾ ਹੈ। ਰਤਨ ਨੂੰ ਜੰਗਲ ਵੱਲ ਖਿੱਚਦਾ ਹੋਇਆ ਮੁੰਡਾ ਕਹਿ ਰਿਹਾ ਸੀ, "ਆ ਤੁਝੇ ਤੇਰਾ ਫ਼ੋਨ ਦਿਲਤਾ ਹੂੰਗਾ"। ਅਦਾਕਾਰਾ ਲਈ ਉਹ ਰਾਤ ਕਿਸੇ ਭਿਆਨਕ ਕਾਲੀ ਰਾਤ ਤੋਂ ਘੱਟ ਨਹੀਂ ਸੀ।

inside image of rattan image source Instagram

ਉਸ ਨੇ ਅੱਗ ਦੱਸਿਆ ਕਿ ਉਸ ਨੇ ਇਸ ਸਖ਼ਸ਼ ਤੋਂ  ਆਪਣਾ ਹੱਥ ਛੁੜਾਉਂਣ ਦੀ ਬਹੁਤ ਕੋਸ਼ਿਸ ਕੀਤੀ ਤੇ ਬਹੁਤ ਚਿਲਾਈ ਕਿ ਮਦਦ ਕਰੋ। ਪਰ ਹਰ ਕੋਈ ਮੈਨੂੰ ਦੇਖ ਕੇ ਬਸ ਅੱਗੇ ਲੰਘ ਰਿਹਾ ਸੀ ਕੋਈ ਵੀ ਮਦਦ ਲਈ ਅੱਗੇ ਨਹੀਂ ਆਇਆ। ਫਿਰ ਆਖ਼ਰਕਾਰ ਦੋ ਲੜਕੇ ਉੱਥੇ ਸਕੂਟੀ ‘ਤੇ ਲੰਘ ਰਹੇ ਸਨ ਅਤੇ ਉਨ੍ਹਾਂ ਚੋਂ ਇੱਕ ਮੁੰਡਾ ਚੱਲਦੀ ਹੋਈ ਸਕੂਟੀ ਤੋਂ ਉਤਰਿਆ ਤੇ ਮੇਰੀ ਮਦਦ ਕੀਤੀ। ਇੰਨਾ ਹੀ ਨਹੀਂ ਉਹ ਦੋਵੇਂ ਲੜਕੇ ਉਸ ਨੂੰ ਸੁਰੱਖਿਅਤ ਘਰ ਵੀ ਲੈ ਗਏ। ਰਤਨ ਵੀਡੀਓ 'ਚ ਕਹਿੰਦੀ ਹੈ ਕਿ ਉਸ ਦਿਨ ਕੁਝ ਵੀ ਹੋ ਸਕਦਾ ਸੀ ਉਸ ਨਾਲ। ਪ੍ਰਸ਼ੰਸਕ ਵੀ ਰਤਨ ਦੀ ਆਪਬੀਤੀ ਸੁਣ ਕੇ ਕੰਬ ਗਏ ਨੇ।

 

You may also like