ਖਾਲਸਾ ਏਡ ਵੱਲੋਂ ਅਫ਼ਗਾਨੀ ਵਿਦਿਆਰਥੀਆਂ ਨੂੰ ਵੰਡਿਆ ਜਾ ਰਿਹਾ ਰਾਸ਼ਨ, ਵੀਡੀਓ ਖਾਲਸਾ ਏਡ ਨੇ ਕੀਤਾ ਸਾਂਝਾ

Written by  Shaminder   |  September 07th 2021 12:20 PM  |  Updated: September 07th 2021 12:20 PM

ਖਾਲਸਾ ਏਡ ਵੱਲੋਂ ਅਫ਼ਗਾਨੀ ਵਿਦਿਆਰਥੀਆਂ ਨੂੰ ਵੰਡਿਆ ਜਾ ਰਿਹਾ ਰਾਸ਼ਨ, ਵੀਡੀਓ ਖਾਲਸਾ ਏਡ ਨੇ ਕੀਤਾ ਸਾਂਝਾ

ਖਾਲਸਾ ਏਡ  (Khalsa Aid ) ਦੁਨੀਆ ਭਰ ‘ਚ ਆਪਣੇ ਸਮਾਜ ਸੇਵਾ ਦੇ ਕੰਮਾਂ ਲਈ ਜਾਣੀ ਜਾਂਦੀ ਹੈ । ਖ਼ਾਲਸਾ ਏਡ ਦੀਆਂ ਟੀਮਾਂ ਜਦੋਂ ਵੀ ਦੁਨੀਆ ਦੇ ਕਿਸੇ ਕੋਨੇ ਦੇ ਵਿਚ ਔਖਾ ਸਮਾਂ ਆਉਂਦਾ ਹੈ, ਉੱਥੇ ਸੇਵਾ ਦੇ ਲਈ ਪਹੁੰਚ ਜਾਂਦੀ ਹੈ । ਹੁਣ ਜਦੋਂ ਅਫਗਾਨਿਸਤਾਨ ‘ਚ ਤਾਲਿਬਾਨੀਆਂ ਦਾ ਕਬਜ਼ਾ ਹੋ ਚੁੱਕਿਆ ਹੈ । ਅਜਿਹੇ ‘ਚ ਭਾਰਤ ਦੇ ਵੱਖ-ਵੱਖ ਰਾਜਾਂ ‘ਚ ਉਹ ਵਿਦਿਆਰਥੀਆਂ  (Afghan Students) ਦੀ ਮੁਸੀਬਤ ਵੀ ਵੱਧ ਚੁੱਕੀ ਹੈ ਜੋ ਇੱਥੇ ਪੜ੍ਹਾਈ ਕਰਨ ਦੇ ਲਈ ਪਹੁੰਚੇ ਸਨ ।

Khalsa Aid ,-min Image From Instagram

ਹੋਰ ਪੜ੍ਹੋ: ਹਰਸ਼ਦੀਪ ਕੌਰ  ਦਾ ਪੁੱਤਰ ਹੁਨਰ ਛੇ ਮਹੀਨਿਆਂ ਦਾ ਹੋਇਆ, ਗਾਇਕਾ ਨੇ ਸਾਂਝੀਆਂ ਕੀਤੀਆਂ ਕਿਊਟ ਤਸਵੀਰਾਂ

ਇਨ੍ਹਾਂ ਵਿਦਿਆਰਥੀਆਂ ਨੂੰ ਜਿੱਥੇ ਆਪਣਾ ਰੈਂਟ ਅਤੇ ਫੀਸ ਦੇਣ ‘ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉੱਥੇ ਹੀ ਖਾਣ ਪੀਣ ਲਈ ਵੀ ਮੁਸ਼ਕਿਲ ਪੇਸ਼ ਆ ਰਹੀ ਹੈ । ਕਿਉਂਕਿ ਇਨ੍ਹਾਂ ਵਿਦਿਆਰਥੀਆਂ ਦਾ ਸੰਪਰਕ ਆਪਣੇ ਮਾਪਿਆਂ ਦੇ ਨਾਲੋਂ ਟੁੱਟ ਚੁੱਕਿਆ ਹੈ ।

ਕਿਉਂਕਿ ਅਫਗਾਨਿਸਤਾਨ ‘ਚ ਟੈਲੀਫੋਨ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ । ਜਿਸ ਕਾਰਨ ਇਨ੍ਹਾਂ ਵਿਦਿਆਰਥੀਆਂ ਨੂੰ ਕਾਫੀ ਮੁਸ਼ਕਿਲ ਭਰੇ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਅਜਿਹੇ ’ਚ ਖਾਲਸਾ ਏਡ ਇਨ੍ਹਾਂ ਵਿਦਿਆਰਥੀਆਂ ਦੀ ਮਦਦ ਦੇ ਲਈ ਅੱਗੇ ਆਈ ਹੈ ।

Ravi singh,-min Image From Instagarm

ਖਾਲਸਾ ਏਡ ਦੇ ਵੱਲੋਂ ਇਨ੍ਹਾਂ ਵਿਦਿਆਰਥੀਆਂ ਨੂੰ ਮੋਹਾਲੀ ‘ਚ ਰਾਸ਼ਨ ਵੰਡਿਆ ਜਾ ਰਿਹਾ ਹੈ । ਇਨ੍ਹਾਂ ਵਿਦਿਆਰਥੀਆਂ ਨੂੰ ਜ਼ਰੂਰਤ ਦਾ ਸਮਾਨ ਜਿਸ ‘ਚ ਦਾਲ ਚੌਲ, ਚੀਨੀ ਚਾਹ ਪੱਤੀ ਅਤੇ ਆਟਾ ਵਗੈਰਾ ਵੰਡਿਆ ਜਾ ਰਿਹਾ ਹੈ । ਖਾਲਸਾ ਏਡ ਦੇ ਵਲੰਟੀਅਰ ਇਨ੍ਹਾਂ ਵਿਦਿਆਰਥੀਆਂ ਨੂੰ ਰਾਸ਼ਨ ਅਤੇ ਹੋਰ ਜ਼ਰੂਰੀ ਸਮਾਨ ਵੰਡ ਰਹੇ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network