ਬਹੁਤ ਜਲਦ ਨਾਨੀ ਬਣਨ ਵਾਲੀ ਹੈ ਬਾਲੀਵੁੱਡ ਅਦਾਕਾਰਾ ‘ਰਵੀਨਾ ਟੰਡਨ’
ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਰਵੀਨਾ ਟੰਡਨ ਜੋ ਕਿ ਏਨੀਂ ਦਿਨੀ ਇੱਕ ਟੀਵੀ ਉੱਤੇ ਰਿਐਲਟੀ ਸ਼ੋਅ ‘ਚ ਜੱਜ ਦੀ ਭੂਮਿਕਾ ਨਿਭਾ ਰਹੇ ਨੇ। ਪਰ ਉਹ ਬਹੁਤ ਜਲਦ ਨਾਨੀ ਬਣਨ ਜਾ ਰਹੇ ਹਨ। ਜੀ ਹਾਂ ਉਨ੍ਹਾਂ ਦੀ ਗੋਦ ਲਈ ਧੀ ਛਾਇਆ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਜੀ ਹਾਂ ਰਵੀਨਾ ਟੰਡਨ ਨੇ ਆਪਣੀ ਧੀ ਛਾਇਆ ਲਈ ਬੇਬੀ ਸ਼ਾਵਰ ਦੀ ਰਸਮ ਲਈ ਪਾਰਟੀ ਰੱਖੀ ਸੀ। ਜਿਸ ‘ਚ ਰਵੀਨਾ ਦੇ ਦੋਸਤ ਅਤੇ ਕਰੀਬੀ ਮੌਜੂਦ ਸਨ।
ਹੋਰ ਵੇਖੋ:ਐਮੀ ਵਿਰਕ ਤੇ ਫ਼ਿਲਮ ’83 ਦੀ ਟੀਮ ਨੇ ਲੰਡਨ ਦੀਆਂ ਸੜਕਾਂ ਉੱਤੇ ਪਾਏ ਭੰਗੜੇ, ਦੇਖੋ ਵੀਡੀਓ
ਰਵੀਨਾ ਟੰਡਨ ਦੀ ਦੋਸਤ ਪੂਜਾ ਮਖੀਜਾ ਨੇ ਇੰਸਟਾਗ੍ਰਾਮ ਉੱਤੇ ਰਵੀਨਾ ਟੰਡਨ ਦੀ ਤਸਵੀਰ ਸਾਂਝੀ ਕੀਤੀ ਹੈ, ਜਿਸ ਚ ਉਨ੍ਹਾਂ ਨੇ ਦੱਸਿਆ ਹੈ ਕਿ ਰਵੀਨਾ ਟੰਡਨ ਬਹੁਤ ਜਲਦ ਨਾਨੀ ਬਣਨ ਜਾ ਰਹੇ ਨੇ। ਤਸਵੀਰਾਂ ‘ਚ ਦੇਖ ਸਕਦੇ ਹੋ ਕਿ ਰਵੀਨਾ ਟੰਡਨ ਆਪਣੀ ਧੀਆਂ ਨਾਲ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਰਵੀਨਾ ਨੇ ਸਾਲ 1995 ਵਿੱਚ ਛਾਇਆ ਨੂੰ ਗੋਦ ਲਿਆ ਸੀ। ਰਵੀਨਾ ਨੇ ਪੂਜਾ ਅਤੇ ਛਾਇਆ ਨਾਮ ਦੀਆਂ ਦੋ ਬੱਚੀਆਂ ਨੂੰ ਗੋਦ ਲਿਆ ਸੀ।