ਰਵੀਨਾ ਟੰਡਨ ਨੇ ਸਟੇਜ ‘ਤੇ ਲਾਈ ਅੱਗ ਜਦੋਂ ਬਾਹੂਬਲੀ ਨਾਲ ਕੀਤਾ ‘ਟਿਪ ਟਿਪ ਬਰਸਾ ਪਾਣੀ’ ‘ਤੇ ਡਾਂਸ, ਦੇਖੋ ਵਾਇਰਲ ਵੀਡੀਓ
ਫ਼ਿਲਮੀ ਇੰਡਸਟਰੀ ਦੇ ਬਾਹੂਬਲੀ ਯਾਨੀ ਕਿ ਪ੍ਰਭਾਸ ਜਿਹੜੇ ਏਨਾਂ ਦਿਨੀਂ ਆਪਣੇ ਆਉਣ ਵਾਲੀ ਫ਼ਿਲਮ ‘ਸਾਹੋ’ ਦੀ ਪ੍ਰਮੋਸ਼ਨ ‘ਚ ਲੱਗੇ ਹੋਏ ਨੇ। ਜਿਸਦੇ ਚੱਲਦੇ ਉਹ ਸ਼ਰਧਾ ਕਪੂਰ ਦੇ ਨਾਲ ਟੀਵੀ ਦੇ ਡਾਂਸ ਰਿਆਲਟੀ ਸ਼ੋਅ ‘ਚ ਸ਼ਿਰਕਤ ਕਰਨ ਗਏ ਸਨ। ਜਿੱਥੇ ਉਨ੍ਹਾਂ ਨੇ ਦੱਸਿਆ ਕਿ ਉਹ ਰਵੀਨਾ ਟੰਡਨ ਦੇ ਬਹੁਤ ਵੱਡੇ ਫੈਨ ਨੇ।
ਹੋਰ ਵੇਖੋ:ਇਸ ਸਿੱਖ ਪਰਿਵਾਰ ਨਾਲ ਇਸ ਪੰਛੀ ਦੀ ਅਨੋਖੀ ਸਾਂਝ,ਵੀਡੀਓ ਹੋ ਰਿਹਾ ਵਾਇਰਲ
ਇਸ ਸ਼ੋਅ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ। ਇੱਕ ਵੀਡੀਓ ‘ਚ ਪ੍ਰਭਾਸ ਤੇ ਰਵੀਨਾ ਟੰਡਨ ਨਾਲ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਜਦੋਂ ਰਵੀਨਾ ਟੰਡਨ ਨੇ ਆਪਣੇ ਪ੍ਰਸਿੱਧ ਗੀਤ ‘ਟਿਪ ਟਿਪ ਬਰਸਾ ਪਾਣੀ’ ਉੱਤੇ ਬਾਹੂਬਲੀ ਨੂੰ ਆਪਣੀ ਉਂਗਲਾਂ ਉੱਤੇ ਨਚਾਇਆ ਤਾਂ ਚਾਰੇ ਪਾਸੇ ਸੀਟੀਆਂ ਤੇ ਤਾੜੀਆਂ ਦੀਆਂ ਆਵਾਜ਼ਾਂ ਗੂੰਜਣ ਲੱਗ ਪਈਆਂ। ਦਰਸ਼ਕਾਂ ਨੂੰ ਦੋਵਾਂ ਦੀ ਰੋਮਾਂਟਿਕ ਕਮਿਸਟਰੀ ਏਨੀਂ ਪਸੰਦ ਆਈ, ਜਿਸ ਕਰਕੇ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।
ਪ੍ਰਭਾਸ ਤੇ ਸ਼ਰਧਾ ਕਪੂਰ ਦੀ ਫ਼ਿਲਮ ਸਾਹੋ 30 ਅਗਸਤ ਨੂੰ ਸਿਨੇਮਾ ਘਰਾਂ ਚ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ।