ਰਵੀਨਾ ਟੰਡਨ ਨੇ 'ਹਮਾਰਾ ਕੋਹਿਨੂਰ ਵਾਪਸ ਕਰੋ' ਦੇ ਮੁੱਦੇ 'ਤੇ ਮਜ਼ੇਦਾਰ ਵੀਡੀਓ ਕੀਤਾ ਸ਼ੇਅਰ, ਖੋਲ੍ਹ ਦਿੱਤੀ ਅੰਗਰੇਜ਼ਾਂ ਦੀ ਪੋਲ

written by Lajwinder kaur | September 14, 2022

Raveena Tandon shared John Oliver's Show Funny clip on the Kohinoor diamond: ਹਾਲ ਹੀ ਵਿੱਚ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ  II ਦੀ ਮੌਤ ਹੋ ਗਈ ਸੀ। ਸਾਰੇ ਸੰਸਾਰ ਵਿੱਚ ਉਸਦੇ ਦਿਹਾਂਤ ਦੀ ਖਬਰ ਸੁਣ ਕੇ ਲੋਕ ਬਹੁਤ ਦੁਖੀ ਹੋਏ। ਪਰ ਇਸ ਸਭ ਦੇ ਵਿਚਕਾਰ ਕੋਹਿਨੂਰ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰਨ ਲੱਗਾ। ਲੋਕ ਮੰਗ ਕਰ ਰਹੇ ਹਨ ਕਿ ਕੋਹਿਨੂਰ ਵਾਪਸ ਕੀਤਾ ਜਾਵੇ ਅਤੇ ਲੋਕ ਇਸ ਬਾਰੇ ਆਪਣੇ ਵਿਚਾਰ ਰੱਖ ਰਹੇ ਹਨ।

ਇੰਟਰਨੈੱਟ 'ਤੇ ਚੱਲ ਰਹੀ ਇਸ ਬਹਿਸ 'ਚ ਹੁਣ ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਵੀ ਕੁੱਦ ਪਈ ਹੈ ਅਤੇ ਇਸ ਪੂਰੇ ਮਾਮਲੇ 'ਚ ਆਪਣਾ ਪੱਖ ਰੱਖਿਆ ਹੈ। ਰਵੀਨਾ ਟੰਡਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕਾਮੇਡੀਅਨ ਅਤੇ ਸਿਆਸੀ ਟਿੱਪਣੀਕਾਰ ਜਾਨ ਓਲੀਵਰ ਦੇ ਕੋਹਿਨੂਰ ਹੀਰੇ 'ਤੇ ਬਣਾਏ ਇੱਕ ਮਜ਼ਾਕੀਆ ਵੀਡੀਓ ਨੂੰ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ : ‘ਛੱਲੇ ਮੁੰਦੀਆਂ’ ਫ਼ਿਲਮ ਦਾ ਮਜ਼ੇਦਾਰ ਟ੍ਰੇਲਰ ਹੋਇਆ ਰਿਲੀਜ਼, ਐਮੀ, ਮੈਂਡੀ ਤੇ ਕੁਲਵਿੰਦਰ ਵਿਆਹ ਨੂੰ ਲੈ ਕੇ ਪਏ ਭੰਬਲਭੂਸੇ ‘ਚ

After Queen Elizabeth II's death, know what will happen to Kohinoor diamond crown now image source twitter

ਮਹਾਰਾਣੀ ਐਲਿਜ਼ਾਬੈਥ II ਦੀ ਮੌਤ ਤੋਂ ਬਾਅਦ, ਕੁਝ ਲੋਕਾਂ ਦਾ ਮੰਨਣਾ ਹੈ ਕਿ ਹੁਣ ਉਸਦਾ ਕੋਹਿਨੂਰ ਹੀਰਾ ਭਾਰਤ ਨੂੰ ਵਾਪਸ ਕਰ ਦੇਣਾ ਚਾਹੀਦਾ ਹੈ। ਰਵੀਨਾ ਨੇ ਵੀ ਇਸ ਮੁੱਦੇ 'ਤੇ ਆਪਣੀ ਰਾਏ ਦਿੱਤੀ ਹੈ। ਅਦਾਕਾਰਾ ਨੇ ਹਾਲ ਹੀ ਵਿੱਚ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਹ ਵੀਡੀਓ ਹੋਸਟ ਜੌਨ ਦਾ ਕਹਿਣਾ ਹੈ ਕਿ ਭਾਰਤੀ ਮੰਗ ਕਰ ਰਹੇ ਹਨ ਕਿ ਕੋਹਿਨੂਰ ਹੀਰਾ ਉਨ੍ਹਾਂ ਨੂੰ ਵਾਪਸ ਕੀਤਾ ਜਾਵੇ, ਕੋਹਿਨੂਰ ਭਾਰਤ ਤੋਂ ਲਿਆਂਦਾ ਗਿਆ ਸੀ, ਜੋ ਹੁਣ ਤੱਕ ਮਹਾਰਾਣੀ ਦੇ ਤਾਜ ਦਾ ਸ਼ਿੰਗਾਰ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਰਾਇਲ ਟਰੱਸਟ ਕਲੈਕਸ਼ਨ ਦੇ ਮੁਤਾਬਕ ਮਰਹੂਮ ਮਹਾਰਾਣੀ ਐਲਿਜ਼ਾਬੈਥ II ਨੇ 1953 ਵਿੱਚ ਆਪਣੀ ਤਾਜਪੋਸ਼ੀ ਦੇ ਦੌਰਾਨ ਇਸਨੂੰ ਪਹਿਨਿਆ ਸੀ।

After Queen Elizabeth II's death, know what will happen to Kohinoor diamond crown now image source twitter

ਵੀਡੀਓ ਵਿੱਚ, ਬ੍ਰਿਟਿਸ਼ ਅਤੇ ਉਨ੍ਹਾਂ ਦੀਆਂ ਪੁਰਾਣੀਆਂ ਕਾਲੋਨੀਆਂ ਤੋਂ ਕਲਾਕ੍ਰਿਤੀਆਂ ਨੂੰ 'ਚੋਰੀ' ਕਰਨ ਦੀ ਉਨ੍ਹਾਂ ਦੀ ਆਦਤ 'ਤੇ ਚੁਟਕੀ ਲੈਂਦਿਆਂ, ਜੌਨ ਓਲੀਵਰ ਅੱਗੇ ਕਹਿੰਦਾ ਹੈ ਕਿ ਬ੍ਰਿਟੇਨ ਨਾ ਸਿਰਫ ਕੋਹਿਨੂਰ ਹੀਰਾ ਬਲਕਿ ਦੁਨੀਆ ਭਰ ਤੋਂ ਬਹੁਤ ਸਾਰੀਆਂ ਇਤਿਹਾਸਕ ਚੀਜ਼ਾਂ ਲੈ ਕੇ ਆਇਆ ਹਨ।

ਜੇਕਰ ਉਹ ਸਭ ਕੁਝ ਵਾਪਸ ਕਰਨਾ ਸ਼ੁਰੂ ਕਰ ਦਿੰਦੇ ਹਨ, ਤਾਂ ਮਸ਼ਹੂਰ ਬ੍ਰਿਟਿਸ਼ ਮਿਊਜ਼ੀਅਮ, ਜੋ 'ਅਪਰਾਧ' ਦਾ ਗਵਾਹ ਹੈ, ਖਾਲੀ ਹੋ ਜਾਵੇਗਾ। ਜੌਨ ਓਲੀਵਰ ਦੇ ਇਨ੍ਹਾਂ ਸ਼ਬਦਾਂ ਨੇ ਰਵੀਨਾ ਨੂੰ ਵੀ ਹਸਾ ਆ ਗਿਆ ਅਤੇ ਇਸ ਵੀਡੀਓ ਸ਼ੇਅਰ ਕਰਨ ਤੋਂ ਖੁਦ ਨੂੰ ਰੋਕ ਨਹੀਂ ਸਕੀ। ਉਸ ਨੇ ਕੈਪਸ਼ਨ 'ਚ ਲਿਖਿਆ, Awesome! ਉਸਦੀ ਪੰਚਲਾਈਨ... ਪੂਰੇ ਬ੍ਰਿਟਿਸ਼ ਮਿਊਜ਼ੀਅਮ ਨੂੰ ਸਰਗਰਮ ਅਪਰਾਧ ਸੀਨ ਘੋਸ਼ਿਤ ਕੀਤਾ ਜਾਣਾ ਚਾਹੀਦਾ ਹੈ।

raveena tandon image image source twitter

ਤੁਹਾਨੂੰ ਦੱਸ ਦੇਈਏ ਕੋਹਿਨੂਰ ਸਭ ਤੋਂ ਮਸ਼ਹੂਰ ਹੀਰਾ ਹੈ। ਕਿਹਾ ਜਾਂਦਾ ਹੈ ਕਿ ਪਹਿਲਾਂ ਇਹ ਲਗਭਗ 793 ਕੈਰੇਟ ਸੀ ਅਤੇ ਹੁਣ ਇਸ ਨੂੰ ਘਟਾ ਕੇ ਲਗਭਗ 105.6 ਕੈਰੇਟ ਕਰ ਦਿੱਤਾ ਗਿਆ ਹੈ। ਕਿਸੇ ਸਮੇਂ ਇਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਹੀਰਾ ਮੰਨਿਆ ਜਾਂਦਾ ਸੀ। ਕੋਹਿਨੂਰ ਹੀਰਾ ਸਦੀਆਂ ਤੋਂ ਇੰਗਲੈਂਡ ਦੀਆਂ ਰਾਣੀਆਂ ਦਾ ਸ਼ਿੰਗਾਰ ਰਿਹਾ ਹੈ।

ਇਹ ਹੀਰਾ ਸਭ ਤੋਂ ਪਹਿਲਾਂ ਮਹਾਰਾਣੀ ਵਿਕਟੋਰੀਆ ਨੂੰ ਸੌਂਪਿਆ ਗਿਆ ਸੀ, ਉਸ ਤੋਂ ਬਾਅਦ ਇਹ ਹੀਰਾ ਮਹਾਰਾਣੀ ਅਲੈਗਜ਼ੈਂਡਰਾ ਕੋਲ ਸੀ। ਉਸਦੀ ਮੌਤ ਤੋਂ ਬਾਅਦ, ਇਹ ਹੀਰਾ ਮਹਾਰਾਣੀ ਮੈਰੀ ਦੇ ਤਾਜ ਦਾ ਮਾਣ ਬਣ ਗਿਆ। ਇਸ ਤੋਂ ਬਾਅਦ ਕੋਹਿਨੂਰ ਹੀਰਾ ਮਹਾਰਾਣੀ ਐਲਿਜ਼ਾਬੈਥ-2 ਦੇ ਸਿਰ 'ਤੇ ਸਜਾਇਆ ਗਿਆ। ਹੁਣ ਇਹ ਹੀਰਾ ਕਿੰਗ ਚਾਰਲਸ-3 ਦੀ ਪਤਨੀ ਕੈਮਿਲਾ ਦਾ ਹੋਵੇਗਾ।

You may also like