ਕਿਸਾਨਾਂ ਦੇ ਦਰਦਨਾਕ ਹਾਲਾਤਾਂ ਨੂੰ ਬਿਆਨ ਕਰਦੀ ਰਵਿੰਦਰ ਗਰੇਵਾਲ ਦੀ ਫ਼ਿਲਮ ‘ਪਟਵਾਰੀ’, ਫ਼ਿਲਮ ਦਾ ਟ੍ਰੇਲਰ ਹਰ ਕਿਸੇ ਨੂੰ ਕਰ ਰਿਹਾ ਭਾਵੁਕ

written by Shaminder | July 13, 2022

ਰਵਿੰਦਰ ਗਰੇਵਾਲ (Ravinder Grewal) ਜਲਦ ਹੀ ਆਪਣੀ ਨਵੀਂ ਸ਼ਾਰਟ ਫ਼ਿਲਮ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਰ ਹੋਣਗੇ । ਖੇਤੀ ਕਿਰਸਾਨੀ ਦੇ ਨਾਲ ਸਬੰਧਤ ਦਰਪੇਸ਼ ਮੁਸ਼ਕਿਲਾਂ ਨੂੰ ਦਰਸਾਉਂਦੀ ਇਹ ਫ਼ਿਲਮ ਕਿਸਾਨਾਂ ਦੀ ਤਰਾਸਦੀ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰੇਗੀ ਕਿ ਕਿਸ ਤਰ੍ਹਾਂ ਕਿਸਾਨਾਂ ਨੂੰ ਕਰਜ਼ਿਆਂ ਦੇ ਕਾਰਨ ਖੁਦਕੁਸ਼ੀ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।

parminder gill ,,- image From Patwari movie Trailer

ਹੋਰ ਪੜ੍ਹੋ : ਰਵਿੰਦਰ ਗਰੇਵਾਲ ਪਹੁੰਚੇ ਪਿੰਡ ਦੇ ਸਕੂਲ ‘ਚ, ਵੀਡੀਓ ਕੀਤਾ ਸਾਂਝਾ

ਇਸ ਫ਼ਿਲਮ ‘ਚ ਪ੍ਰਮਿੰਦਰ ਗਿੱਲ, ਜਸਮੀਨ ਮੀਨੂ, ਸੈਂਡੀ ਸੰਦੀਪ ਤੋਂ ਇਲਾਵਾ ਹੋਰ ਕਈ ਅਦਾਕਾਰ ਵੀ ਨਜ਼ਰ ਆਉਣਗੇ । ਫ਼ਿਲਮ ਨੂੰ ਰਵਿੰਦਰ ਗਰੇਵਾਲ ਦੇ ਵੱਲੋਂ ਹੀ ਪ੍ਰੋਡਿਊਸ ਕੀਤਾ ਗਿਆ ਹੈ । ਫ਼ਿਲਮ ‘ਚ ਜੱਟ ਜਿਮੀਂਦਾਰਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਦਰਸਾਇਆ ਜਾਵੇਗਾ ।

Ravinder Grewal ,- image From Patwari Movie Trailer

ਹੋਰ ਪੜ੍ਹੋ : ਗਾਇਕ ਰਵਿੰਦਰ ਗਰੇਵਾਲ ਸੱਚਖੰਡ ਸ੍ਰੀ ਹਜੂਰ ਸਾਹਿਬ ‘ਚ ਹੋਏ ਨਤਮਸਤਕ, ਵੀਡੀਓ ਕੀਤਾ ਸਾਂਝਾ

ਰਵਿੰਦਰ ਗਰੇਵਾਲ ਇਸ ਤੋਂ ਪਹਿਲਾਂ ਵੀ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਇਨ੍ਹਾਂ ਫ਼ਿਲਮਾਂ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਹੈ । ਇਸ ਤੋਂ ਇਲਾਵਾ ਉਹਨਾਂ ਨੇ ਕਈ ਹਿੱਟ ਗੀਤ ਵੀ ਦਿੱਤੇ ਹਨ । ਫ਼ਿਲਮਾਂ ‘ਚ ਸਰਗਰਮ ਰਹਿਣ ਵਾਲੇ ਗਾਇਕ ਰਵਿੰਦਰ ਗਰੇਵਾਲ ਪੰਜਾਬੀ ਇੰਡਸਟਰੀ ‘ਚ ਲੰਮੇ ਸਮੇਂ ਤੋਂ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਚੁੱਕੇ ਹਨ ।

ਉਨ੍ਹਾਂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਲੰਮੇ ਅਰਸੇ ਤੋਂ ਇੰਡਸਟਰੀ ‘ਚ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਰਹੇ ਹਨ । ਰਵਿੰਦਰ ਗਰੇਵਾਲ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਉਹ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ ।

You may also like