
ਗਾਇਕ ਰਵਿੰਦਰ ਗਰੇਵਾਲ (Ravinder Grewal)ਦੇ ਮਾਮਾ ਜੀ ਦਾ ਦਿਹਾਂਤ (Death)ਹੋ ਗਿਆ ਹੈ । ਇਸ ਮੌਕੇ ਗਾਇਕ ਨੇ ਆਪਣੇ ਮਾਮਾ ਜੀ ਦੀ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਨੂੰ ਯਾਦ ਕੀਤਾ ਹੈ । ਗਾਇਕ ਨੇ ਲਿਖਿਆ ‘ਅਲਵਿਦਾ ਮਾਮਾ ਜੀ ਛੋਟੇ ਹੁੰਦਿਆਂ ਜਦੋਂ ਗਾਉਣਾ ਬਿੱਲੂ ਮਾਮੇ ਨੇ ਹਮੇਸ਼ਾਂ ਥਾਪੀ ਦੇਣੀ 'ਚੱਕਦੇ ਰਵਿੰਦਰਾ ਤੇਰੀ ਮਾਂ ਨੇ ਸ਼ੀਸ਼ਾ ਤੋੜਤਾ' ਤੁਹਾਡਾ ਇਸ ਤਰਾਂ ਤੁਰ ਜਾਣਾ ਸਭਨੂੰ ਗਹਿਰਾ ਸਦਮਾਂ ਦੇ ਗਿਆ।

ਹੋਰ ਪੜ੍ਹੋ : ਟੀਵੀ ਅਦਾਕਾਰ ਅਪੂਰਵ ਅਗਨੀਹੋਤਰੀ ਦੇ ਘਰ 18 ਸਾਲ ਬਾਅਦ ਗੂੰਜੀ ਕਿਲਕਾਰੀ, ਪਤਨੀ ਨੇ ਧੀ ਨੂੰ ਦਿੱਤਾ ਜਨਮ
ਪ੍ਰਮਾਤਮਾ ਬਿੱਲੂ ਮਾਮੇ ਨੂੰ ਆਪਣੇ ਚਰਨਾਂ 'ਚ ਨਿਵਾਸ ਬਖ਼ਸ਼ੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ’ ।
ਮਾਮੇ ਦੀ ਹੱਲਾਸ਼ੇਰੀ ਵੀ ਗਾਇਕੀ ਦੇ ਖੇਤਰ ‘ਚ ਅੱਗੇ ਵਧਣ ਲਈ ਉਨ੍ਹਾਂ ਨੂੰ ਪ੍ਰੇਰਿਤ ਕਰਦੀ ਰਹੀ ਸੀ । ਗਾਇਕ ਦੇ ਮਾਮੇ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਰਵਿੰਦਰ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ।

ਹੋਰ ਪੜ੍ਹੋ : ਗਾਇਕਾ ਅਫਸਾਨਾ ਖ਼ਾਨ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾਉਂਦੀ ਆਈ ਨਜ਼ਰ, ਵੀਡੀਓ ਕੀਤਾ ਸਾਂਝਾ
ਰਵਿੰਦਰ ਗਰੇਵਾਲ ਨੇ ਪੰਜਾਬੀ ਇੰਡਸਟਰੀ ਨੂੰ ਅਨੇਕਾਂ ਹੀ ਹਿੱਟ ਗੀਤ ਦਿੱਤੇ ਹਨ ਅਤੇ ਉਨ੍ਹਾਂ ਦੇ ਮਾਮਾ ਜੀ ਵੀ ਅਕਸਰ ਉਨ੍ਹਾਂ ਨੂੰ ਹੱਲਾਸ਼ੇਰੀ ਦਿੰਦੇ ਹੁੰਦੇ ਸਨ ।ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ।

ਗੀਤਾਂ ਦੇ ਨਾਲ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਸਰਗਰਮ ਹਨ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦਿਖਾ ਚੁੱਕੇ ਹਨ ।