ਮਿਊਜ਼ਿਕ ਕੰਪੋਜ਼ਰ ਰਵੀ ਬੱਲ ਦੀ ਪਤਨੀ ਦਾ ਦਿਹਾਂਤ, ਪਾਈ ਭਾਵੁਕ ਪੋਸਟ 

Written by  Rupinder Kaler   |  August 08th 2019 01:56 PM  |  Updated: August 08th 2019 01:56 PM

ਮਿਊਜ਼ਿਕ ਕੰਪੋਜ਼ਰ ਰਵੀ ਬੱਲ ਦੀ ਪਤਨੀ ਦਾ ਦਿਹਾਂਤ, ਪਾਈ ਭਾਵੁਕ ਪੋਸਟ 

'ਕੈਪਟਨ ਭੰਗੜੇ ਦਾ' , 'ਕੌਣ ਨੱਚਦੀ'  ਵਰਗੇ ਹਿੱਟ ਗਾਣੇ ਦੇਣ ਵਾਲੇ ਮਿਊਜ਼ਿਕ ਪ੍ਰੋਡਿਊਸਰ ਤੇ ਕੰਪੋਜ਼ਰ ਰਵੀ ਬੱਲ ਦੀ ਪਤਨੀ ਕੁਲਵਿੰਦਰ ਕੌਰ ਬੱਲ ਦਾ ਦਿਹਾਂਤ ਹੋ ਗਿਆ ਹੈ । ਇਸ ਸਬੰਧ ਵਿੱਚ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਵੀ ਪਾਈ ਹੈ । ਉਹਨਾਂ ਨੇ ਆਪਣੀ ਪਤਨੀ ਦੀ ਤਸਵੀਰ ਸਾਂਝੀ ਕਰਕੇ ਇਸ ਨੂੰ ਇੱਕ ਭਾਵੁਕ ਕੈਪਸ਼ਨ ਵੀ ਦਿੱਤੀ ਹੈ ।

https://www.instagram.com/p/ByU-D6nHWUH/

ਉਹਨਾਂ ਨੇ ਆਪਣੀ ਪੋਸਟ 'ਤੇ ਲਿਖਿਆ ਹੈ ‘Kulwinder Kaur Bal - My Wife | My Friend | My Love | My Life. 26.06.79 - 02.08.19. I will Love you until my heart beats no more. Without you, I am no more. You are my everything. Miss you so much. R.I.P My Kully ❤️? Your husband Ravi. Waheguru.’  ਕੁਲਵਿੰਦਰ ਕੌਰ ਬੱਲ ਬਹੁਤ ਛੋਟੀ ਉਮਰ ਵਿੱਚ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਹਨ ।

https://www.instagram.com/p/B008OCnH0dq/

ਰਵੀ ਬੱਲ ਦੇ ਪ੍ਰਸ਼ੰਸਕਾਂ ਨੇ ਦੁੱਖ ਦੀ ਇਸ ਘੜੀ ਵਿੱਚ ਅਫ਼ਸੋਸ ਪ੍ਰਗਟ ਕੀਤਾ ਹੈ । ਉਹਨਾਂ ਦੇ ਚਾਹੁਣ ਵਾਲੇ ਉਹਨਾਂ ਦੀ ਇਸ ਪੋਸਟ ਤੇ ਆਪਣੇ ਕਮੈਂਟ ਦੇ ਕੇ ਅਫ਼ਸੋਸ ਪ੍ਰਗਟ ਕਰ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਰਵੀ ਬੱਲ ਯੂਕੇ ਦੇ ਵਸਨੀਕ ਹਨ । ਉਹਨਾਂ ਨੇ ਆਪਣੇ ਮਿਊਜ਼ਿਕ ਕਰੀਅਰ ਵਿੱਚ ਲੱਗਪਗ ਹਰ ਛੋਟੇ ਵੱਡੇ ਗਾਇਕ ਨਾਲ ਕੰਮ ਕੀਤਾ ਹੈ । ਉਹਨਾਂ ਨੇ ਇਸ ਕਰੀਅਰ ਦੌਰਾਨ ਕਈ ਹਿੱਟ ਗਾਣੇ ਦਿੱਤੇ ਹਨ ।

https://www.instagram.com/p/B0I6rkkHj0Z/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network