
ਬਾਲੀਵੁੱਡ ਸਿਤਾਰਿਆਂ ਦੀ ਨਿੱਜੀ ਜ਼ਿੰਦਗੀ ਬਾਰੇ ਜਾਣਨ ਲਈ ਫੈਨਜ਼ ਕਾਫੀ ਉਤਸ਼ਾਹਿਤ ਹਨ। ਪ੍ਰਸ਼ੰਸਕ ਇਸ ਤਰ੍ਹਾਂ ਦੀਆਂ ਸਾਰੀਆਂ ਗੱਲਾਂ ਜਾਣਨ ਲਈ ਹਮੇਸ਼ਾ ਬੇਤਾਬ ਰਹਿੰਦੇ ਹਨ ਕਿ ਉਨ੍ਹਾਂ ਦੇ ਚਹੇਤੇ ਸਿਤਾਰੇ ਬਚਪਨ 'ਚ ਕਿਹੋ ਜਿਹੇ ਲੱਗਦੇ ਸਨ, ਉਨ੍ਹਾਂ ਨੇ ਆਪਣੀ ਪੜ੍ਹਾਈ ਕਿੱਥੇ ਕੀਤੀ, ਕਿੱਥੇ ਰਹਿੰਦੇ ਸਨ। ਇਸ ਦੇ ਨਾਲ ਹੀ ਬਾਲੀਵੁੱਡ ਸੈਲੇਬਸ ਨੂੰ ਉਨ੍ਹਾਂ ਦੇ ਬਚਪਨ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਕਰਕੇ ਉਨ੍ਹਾਂ ਦੀ ਪਹਿਚਾਣ ਕਰਨ ਦੀ ਚੁਣੌਤੀ ਦਿੰਦੇ ਰਹਿੰਦੇ ਨੇ। ਤੁਹਾਡੇ ਲਈ ਲੈ ਕੇ ਆਏ ਹਾਂ ਇਕ ਅਜਿਹੀ ਹੀ ਮਸ਼ਹੂਰ ਹਸਤੀ ਦੀ ਅਣਦੇਖੀ ਫੋਟੋ, ਜਿਸ ਨੂੰ ਪਛਾਣ ਕੇ ਵੱਡੇ-ਵੱਡੇ ਸਿਕੰਦਰਾਂ ਤੇ ਹੀਰੋਆਂ ਦੇ ਪਸੀਨੇ ਛੁੱਟ ਜਾਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਸੈਲੀਬ੍ਰਿਟੀ ਅੱਜ ਦੇ ਸਮੇਂ 'ਚ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਹੈ, ਜੋ ਵਿਸ਼ਵ ਸੁੰਦਰੀ ਵੀ ਰਹਿ ਚੁੱਕੀ ਹੈ।

ਹੋਰ ਪੜ੍ਹੋ : ਕਪਿਲ ਸ਼ਰਮਾ ਦੀ ਧੀ ਅਨਾਇਰਾ ਦੀਆਂ ਨਵੀਆਂ ਕਿਊਟ ਤਸਵੀਰਾਂ ਨੇ ਜਿੱਤਿਆ ਸਭ ਦਾ ਦਿਲ, ਪਾਪਾ ਨੂੰ ਕਾਪੀ ਕਰਦੀ ਆਈ ਨਜ਼ਰ
ਫੋਟੋ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮਾਸੂਮ ਬੱਚੀ ਜਿਸ ਨੇ ਆਪਣੇ ਹੱਥਾਂ ਵਿੱਚ ਇੱਕ ਖਿਡੌਣਾ ਫੜਿਆ ਹੋਇਆ ਤੇ ਹਲਕੇ ਜਿਹਾ ਮੁਸਕਰਾ ਰਹੀ ਹੈ। ਫੋਟੋ 'ਚ ਬੁਆਏਕੱਟ ਵਾਲਾਂ 'ਚ ਨਜ਼ਰ ਆ ਰਹੀ ਇਹ ਬੱਚੀ ਅੱਜ ਬਾਲੀਵੁੱਡ ਜਗਤ ਦੀ ਨਾਮੀ ਅਦਾਕਾਰਾ ਹੈ ਜੋ ਕਿ ਕਰੋੜਾਂ ਦਿਲਾਂ ਉੱਤੇ ਰਾਜ ਕਰਦੀ ਹੈ। ਕੀ ਹੋਇਆ, ਤੁਸੀਂ ਉਨ੍ਹਾਂ ਨੂੰ ਪਛਾਣ ਲਿਆ? ਜੇਕਰ ਹੁਣ ਵੀ ਨਹੀਂ ਤਾਂ ਦੱਸ ਦੇਈਏ ਕਿ ਇਹ ਕਿਊਟ ਜਿਹੀ ਬੱਚੀ ਕੋਈ ਹੋਰ ਨਹੀਂ ਬਲਕਿ ਅੱਜ ਦੇ ਸਮੇਂ ਦੀ ਮਸ਼ਹੂਰ ਅਦਾਕਾਰਾ ਅਤੇ ਸਾਬਕਾ ਮਿਸ ਯੂਨੀਵਰਸ ਸੁਸ਼ਮਿਤਾ ਸੇਨ Sushmita Sen ਹੈ। ਜੀ ਹਾਂ, ਇਸ ਤਸਵੀਰ 'ਚ ਸੁਸ਼ਮਿਤਾ ਸੇਨ ਨੂੰ ਪਹਿਚਾਣਨਾ ਲੋਕਾਂ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ।
ਹੋਰ ਪੜ੍ਹੋ : ਕਿਮ ਸ਼ਰਮਾ ਅਤੇ ਲਿਏਂਡਰ ਪੇਸ ਦੋਸਤ ਦੇ ਵਿਆਹ ‘ਚ ਖੂਬ ਮਸਤੀ ਕਰਦੇ ਆਏ ਨਜ਼ਰ, ਦੇਖੋ ਦੋਵਾਂ ਦੀਆਂ ਰੋਮਾਂਟਿਕ ਤਸਵੀਰਾਂ

ਸੁਸ਼ਮਿਤਾ ਸੇਨ ਭਾਵੇਂ ਹੀ ਫਿਲਮਾਂ 'ਚ ਜ਼ਿਆਦਾ ਐਕਟਿਵ ਨਹੀਂ ਹੈ ਪਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਹਾਲ ਹੀ 'ਚ ਆਪਣੀ ਵੈੱਬ ਸੀਰੀਜ਼ 'ਆਰਿਆ 2' ਕਰਕੇ ਖੂਬ ਸੁਰਖੀਆਂ ਬਟੋਰ ਚੁੱਕੀ ਹੈ। ਉਨ੍ਹਾਂ ਦੇ ਕੰਮ ਦੀ ਸਭ ਨੇ ਸ਼ਲਾਘਾ ਕੀਤੀ ਸੀ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸੁਸ਼ਮਿਤਾ ਸੇਨ ਨੇ ਆਰੀਆ ਵੈੱਬ ਸੀਰੀਜ਼ ਨਾਲ ਐਕਟਿੰਗ ਦੀ ਦੁਨੀਆ 'ਚ ਦਮਦਾਰ ਵਾਪਸੀ ਕੀਤੀ ਹੈ। ਹਾਲ ਹੀ 'ਚ ਸੁਸ਼ਮਿਤਾ ਆਪਣੇ ਬੁਆਏਫ੍ਰੈਂਡ ਰੋਹਮਨ ਸ਼ਾਲ ਨਾਲ ਬ੍ਰੇਕਅੱਪ ਨੂੰ ਲੈ ਕੇ ਚਰਚਾ 'ਚ ਸੀ।