ਰੇਖਾ ਤੇ ਅਮਿਤਾਬ ਬੱਚਨ ਦੀਆਂ ਏਨਾਂ ਹਰਕਤਾਂ ਤੋਂ ਰਣਜੀਤ ਹੋ ਗਏ ਸਨ ਏਨੇਂ ਪਰੇਸ਼ਾਨ ਕਿ ਕਰਨੀ ਪਈ ਸੀ ਧਰਮਿੰਦਰ ਨੂੰ ਸ਼ਿਕਾਇਤ

written by Rupinder Kaler | July 30, 2020

90 ਦੇ ਦਹਾਕੇ ਵਿੱਚ ਰਣਜੀਤ ਫ਼ਿਲਮ ਬਣਾ ਰਹੇ ਸਨ ਜਿਸ ਦਾ ਨਾਂਅ ਸੀ ‘ਕਾਰਨਾਮਾ’ । ਫ਼ਿਲਮ ਦੇ ਲੀਡ ਰੋਲ ਵਿੱਚ ਉਹਨਾਂ ਨੇ ਰੇਖਾ ਦੇ ਨਾਲ ਧਰਮਿੰਦਰ ਨੂੰ ਸਾਈਨ ਕੀਤਾ ਸੀ । ਰਣਜੀਨ ਨੇ ਸ਼ਾਮ ਦੇ ਸਮੇਂ ਫ਼ਿਲਮ ਦੀ ਸ਼ੂਟਿੰਗ ਦਾ ਟਾਈਮ ਰੱਖਿਆ ਸੀ ਪਰ ਰੇਖਾ ਨੂੰ ਇਹ ਟਾਈਮ ਪਸੰਦ ਨਹੀਂ ਸੀ, ਜਿਸ ਦੀ ਵਜ੍ਹਾ ਸੀ ਅਮਿਤਾਬ ਬੱਚਨ । ਹਾਲਾਂ ਕਿ ਇਸ ਟਾਈਮ ਨੂੰ ਲੈ ਕੇ ਰੇਖਾ ਨੇ ਕਿਸੇ ਨੂੰ ਸ਼ਿਕਾਇਤ ਨਹੀਂ ਕੀਤੀ ਪਰ ਜਦੋਂ ਉਸ ਕੋਲੋਂ ਰਿਹਾ ਨਹੀਂ ਗਿਆ ਤਾਂ ਉਸ ਨੇ ਰਣਜੀਤ ਨੂੰ ਕਿਹਾ ‘ਕੀ ਤੁਸੀਂ ਸ਼ੂਟਿੰਗ ਸਵੇਰੇ ਸ਼ਿਫਟ ਨਹੀਂ ਕਰ ਸਕਦੇ ! ਕਿਉਂਕਿ ਮੈਂ ਸ਼ਾਮ ਦਾ ਟਾਈਮ ਅਮਿਤਾਬ ਨਾਲ ਬਿਤਾਉਣਾ ਚਾਹੁੰਦੀ ਹਾਂ’ । ਰਣਜੀਤ ਨੂੰ ਨਾ ਚਾਹੁੰਦੇ ਹੋਏ ਵੀ ਰੇਖਾ ਦੀ ਗੱਲ ਮੰਨਣੀ ਪਈ ਕਿਉਂਕਿ ਉਹ ਫ਼ਿਲਮ ਵਿੱਚ ਲੀਡ ਰੋਲ ਕਰ ਰਹੀ ਸੀ । ਜਿਸ ਦਾ ਖੁਲਾਸਾ ਰਣਜੀਤ ਨੇ ਖੁਦ ਇੱਕ ਇੰਟਰਵਿਊ ਵਿੱਚ ਕੀਤਾ ਹੈ । https://www.instagram.com/p/CCk33muh58M/ ਇਸ ਫ਼ਿਲਮ ਕਰਕੇ ਰਣਜੀਤ ਕਾਫੀ ਪਰੇਸ਼ਾਨ ਹੋ ਗਏ ਸਨ । ਉਸ ਦੀ ਪਰੇਸ਼ਾਨੀ ਦੇਖਕੇ ਧਰਮਿੰਦਰ ਨੇ ਰਣਜੀਤ ਨੂੰ ਸਲਾਹ ਦਿੱਤੀ ਕਿ ਉਹ ਫ਼ਿਲਮ ਦੀ ਹੀਰੋਇਨ ਬਦਲ ਦੇਵੇ ਬਾਅਦ ਵਿੱਚ ਰਣਜੀਤ ਨੇ ਇਹੀ ਫ਼ਿਲਮ ਵਿਨੋਦ ਖੰਨਾ ਤੇ ਫਰਾਹ ਨਾਜ ਨਾਲ ਬਣਾਈ ਸੀ । https://www.instagram.com/p/CCSsnJlBGMj/

0 Comments
0

You may also like