ਰੇਮੋ ਡਿਸੂਜ਼ਾ ਦੀ ਪਤਨੀ ਨੇ ਆਪਣੀ ਨਵੀਂ ਲੁੱਕ ਨਾਲ ਕੀਤਾ ਹਰ ਇੱਕ ਨੂੰ ਹੈਰਾਨ, ਇੰਨਾ ਘਟਾਇਆ ਭਾਰ, ਫੋਟੋਆਂ ਵਾਇਰਲ

written by Lajwinder kaur | September 20, 2021

ਬਾਲੀਵੁੱਡ ਦੇ ਮਸ਼ਹੂਰ ਕੋਰਿਓਗ੍ਰਾਫਰ ਰੇਮੋ ਡਿਸੂਜ਼ਾ Remo D'Souza ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਨੇ।  ਉਨ੍ਹਾਂ ਦੇ ਡਾਂਸ ਵੀਡੀਓਜ਼ ਤੇ ਫਨੀ ਵੀਡੀਓਜ਼ ਵੀ ਅਕਸਰ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲਦੇ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਆਪਣੀ ਪਤੀ ਲਿਜ਼ੇਲ ਡਿਸੂਜ਼ਾ (Lizelle's weight loss) ਦੀ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ।

ਹੋਰ ਪੜ੍ਹੋ : ਸਕੂਲ ਯੂਨੀਫਾਰਮ ‘ਚ ਨਜ਼ਰ ਆ ਰਹੀ ਇਸ ਕਿਊਟ ਬੱਚੀ ਨੂੰ ਕੀ ਤੁਸੀਂ ਪਹਿਚਾਣਿਆ? ਅੱਜ ਹੈ ਬਾਲੀਵੁੱਡ ਦੀ ਨਾਮੀ ਹੀਰੋਇਨ

remo dsouza with his wife-min image source-instagram

ਇਸ ਫੋਟੋ ਵਿੱਚ ਉਹ ਆਪਣੀ ਪਤਨੀ ਲਿਜ਼ੇਲ (Lizelle D'Souza) ਦੇ ਨਾਲ ਨਜ਼ਰ ਆ ਰਹੇ ਨੇ। ਦਰਅਸਲ ਰੇਮੋ ਆਪਣੀ ਪਤਨੀ ਦੁਆਰਾ ਘਟਾਇਆ ਹੋਇਆ ਭਾਰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਆਪਣੀ ਪਤਨੀ ਦੀ ਇੱਕ ਪੁਰਾਣੀ ਅਤੇ ਮੌਜੂਦਾ ਫੋਟੋ ਸਾਂਝੀ ਕੀਤੀ ਹੈ। ਜਿਸ ਵਿੱਚ ਇਹ ਵੇਖਿਆ ਜਾ ਸਕਦਾ ਹੈ ਕਿ ਲਿਜ਼ੇਲ ਨੇ ਸੱਚਮੁੱਚ ਸਖਤ ਮਿਹਨਤ ਕੀਤੀ ਹੋਵੇਗੀ। ਜੇ ਤੁਸੀਂ ਉਨ੍ਹਾਂ ਦੀ ਪੁਰਾਣੀ ਫੋਟੋਆਂ ਨਾਲ ਤੁਲਨਾ ਕਰਦੇ ਹੋ, ਤਾਂ ਉਨ੍ਹਾਂ ਦੀ ਪਛਾਣ ਕਰਨਾ ਮੁਸ਼ਕਲ ਹੋ ਜਾਵੇਗਾ। ਲਿਜ਼ੇਲ ਦੇ ਨਵੀਂ ਲੁੱਕ ਕਿਸੇ ਹੀਰੋਇਨ ਤੋਂ ਘੱਟ ਨਹੀਂ । ਪ੍ਰਸ਼ੰਸਕ ਵੀ ਕਮੈਂਟ ਕਰਕੇ ਲਿਜ਼ੇਲ ਦੀ ਤਾਰੀਫ ਕਰ ਰਹੇ ਨੇ। ਇਸ ਪੋਸਟ ਉੱਤੇ ਵੱਡੀ ਗਿਣਤੀ ਚ ਲਾਈਕਸ ਆ ਚੁੱਕੇ ਨੇ।

ਹੋਰ ਪੜ੍ਹੋ : ਗਾਇਕ Davi Singh ਨੇ ਆਪਣੀ ਲੁੱਕ ਨਾਲ ਕੀਤਾ ਸਭ ਨੂੰ ਹੈਰਾਨ, ਹਰ ਕੋਈ ਜਾਣਨਾ ਚਾਹੁੰਦਾ ਹੈ ਕੀ ਹੋਇਆ ਸੀ ਗਾਇਕ ਨਾਲ?

remodsouza with shilpa shetty-min image source-instagram

ਜੇ ਗੱਲ ਕਰੀਏ ਰੇਮੋ ਡਿਸੂਜ਼ਾ ਦੇ ਵਰਕ ਫਰੰਟ ਦੀ ਤਾਂ ਉਹ ਡਾਂਸ ਪਲੱਸ ਦੇ ਸ਼ੋਅ ਚ ਜੱਜ ਦੀ ਭੂਮਿਕਾ ਨਿਭਾ ਰਹੇ ਨੇ। ਤੁਹਾਨੂੰ ਦੱਸ ਦੇਈਏ ਕਿ ਰੇਮੋ ਨੇ ਡਾਂਸ ਕੋਰੀਓਗ੍ਰਾਫਰ ਦੇ ਨਾਲ -ਨਾਲ ਕਈ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1995 ਵਿੱਚ ਕੀਤੀ ਸੀ। ਉਨ੍ਹਾਂ ਨੇ ਕਈ ਸੁਪਰ ਹਿੱਟ ਫ਼ਿਲਮਾਂ ਦੇ ਗੀਤਾਂ ਨੂੰ ਕੋਰੀਓਗ੍ਰਾਫ ਕੀਤੇ ਨੇ।

 

View this post on Instagram

 

A post shared by Remo Dsouza (@remodsouza)

0 Comments
0

You may also like