ਹਾਲਾਤਾਂ ਅੱਗੇ ਹਾਰੇ ਲੋਕਾਂ ਨੂੰ ਹੌਂਸਲਾ ਦਿੰਦਾ ਹੈ ਰੇਸ਼ਮ ਸਿੰਘ ਅਨਮੋਲ ਵੱਲੋਂ ਸਾਂਝਾ ਕੀਤਾ ਗਿਆ ਬੱਚੇ ਦਾ ਇਹ ਵੀਡੀਓ

written by Shaminder | September 01, 2022

ਰੇਸ਼ਮ ਸਿੰਘ ਅਨਮੋਲ (Rehsam singh Anmol) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਬੱਚੇ ਦਾ ਵੀਡੀਓ (Child Video) ਸਾਂਝਾ ਕੀਤਾ ਹੈ । ਇਹ ਬੱਚਾ ਸਰੀਰਕ ਤੌਰ ‘ਤੇ ਅਸਮਰਥ ਹੈ । ਉਸ ਦੇ ਦੋਵੇਂ ਹੱਥ ਨਹੀਂ ਹਨ, ਪਰ ਇਸ ਦੇ ਬਾਵਜੂਦ ਉਹ ਹੌਂਸਲਾ ਨਹੀਂ ਹਾਰ ਰਿਹਾ ਅਤੇ ਆਪਣੀਆਂ ਬਾਹਵਾਂ ਦੇ ਨਾਲ ਖੁਦ ਖਾਣਾ ਖਾਂਦਾ ਹੋਇਆ ਨਜ਼ਰ ਆ ਰਿਹਾ ਹੈ ।

Resham Singh Anmol,,,.- image From instagram

ਹੋਰ ਪੜ੍ਹੋ : ਗਾਇਕਾ ਪਰਵੀਨ ਭਾਰਟਾ ਨੇ ਖਰੀਦੀ ਨਵੀਂ ਫਾਰਚੂਨਰ ਕਾਰ, ਪ੍ਰਸ਼ੰਸਕ ਦੇ ਰਹੇ ਵਧਾਈਆਂ

ਇਸ ਤੋਂ ਇਲਾਵਾ ਇਹ ਬੱਚਾ ਹੋਰ ਗਤੀਵਿਧੀਆਂ ‘ਚ ਵੀ ਭਾਗ ਲੈਂਦਾ ਹੋਇਆ ਦਿਖਾਈ ਦੇ ਰਿਹਾ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ਬੱਚੇ ਦੇ ਜਜ਼ਬੇ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਇਸ ਬੱਚੇ ਦੇ ਹੌਸਲੇ ਨੂੰ ਸਲਾਮ ਕਰ ਰਿਹਾ ਹੈ । ਇਸ ਦੇ ਨਾਲ ਹੀ ਇਹ ਵੀਡੀਓ ਉਨ੍ਹਾਂ ਲੋਕਾਂ ਲਈ ਪ੍ਰੇਰਣਾ ਸਰੋਤ ਹੈ ।

Resham singh Anmol , image from instagram

ਹੋਰ ਪੜ੍ਹੋ : ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ‘ਤੇ ਵਿਵਾਦ ਤੋਂ ਬਾਅਦ ਆਮਿਰ ਖ਼ਾਨ ਦੇ ਪ੍ਰੋਡਕਸ਼ਨ ਦੇ ਟਵਿੱਟਰ ਅਕਾਊਂਟ ‘ਤੇ ਪੋਸਟ ਕੀਤਾ ਗਿਆ ਮੁਆਫ਼ੀ ਵਾਲਾ ਕਲਿੱਪ, ਸੋਸ਼ਲ ਮੀਡੀਆ ‘ਤੇ ਹੋਇਆ ਵਾਇਰਲ

ਜੋ ਅਕਸਰ ਮੁਸ਼ਕਿਲ ਹਾਲਾਤਾਂ ਨੂੰ ਵੇਖ ਕੇ ਘਬਰਾ ਜਾਂਦੇ ਹਨ । ਰੇਸ਼ਮ ਸਿੰਘ ਅਨਮੋਲ ਅਕਸਰ ਇਸ ਤਰ੍ਹਾਂ ਦੇ ਵੀਡੀਓ ਸਾਂਝੇ ਕਰਦੇ ਰਹਿੰਦੇ ਹਨ । ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਈ ਹਿੱਟ ਗੀਤ ਉਨ੍ਹਾਂ ਨੇ ਇੰਡਸਟਰੀ ਨੂੰ ਦਿੱਤੇ ਹਨ । ਪਿਛਲੇ ਕਈ ਸਾਲਾਂ ਤੋਂ ਉਹ ਇੰਡਸਟਰੀ ‘ਚ ਸਰਗਰਮ ਹਨ । ਕਿਸਾਨ ਅੰਦੋਲਨ ਦੇ ਦੌਰਾਨ ਵੀ ਉਨ੍ਹਾਂ ਨੇ ਕਿਸਾਨਾਂ ਦੇ ਸਮਰਥਨ ‘ਚ ਕਈ ਗੀਤ ਰਿਲੀਜ਼ ਕੀਤੇ ਸਨ ।

image From instagram

ਇਸ ਤੋਂ ਇਲਾਵਾ ਉਨ੍ਹਾਂ ਨੇ ਬੀਤੇ ਦਿਨੀਂ ਮਾਨਸੂਨ ਸੀਜ਼ਨ ਦੇ ਦੌਰਾਨ ਵੀ ਚਿੱਕੜ ਦੇ ਨਾਲ ਲਿੱਬੜੀ ਇੱਕ ਬੱਚੀ ਦੀ ਤਸਵੀਰ ਵੀ ਸਾਂਝੀ ਕੀਤੀ ਸੀ । ਜਿਸ ‘ਚ ਉਹਨਾਂ ਨੇ ਗੱਡੀਆਂ ਅਤੇ ਕਾਰਾਂ ਚਲਾਉਣ ਵਾਲਿਆਂ ਨੂੰ ਧਿਆਨ ਦੇ ਨਾਲ ਗੱਡੀਆਂ ਚਲਾਉਣ ਦੀ ਨਸੀਹਤ ਦਿੱਤੀ ਸੀ ।

You may also like