ਇਹ ਨੇ ਉਹ ਸਰਦਾਰ ਜੋ ਪੱਗਾਂ ਦੇ ਰੰਗਾਂ ਨਾਲ ਮੈਚ ਕਰਕੇ ਚਲਾਉਂਦੇ ਨੇ ਲਗਜ਼ਰੀ ਰੌਲਸ ਰਾਇਸ ਕਾਰਾਂ
ਪੰਜਾਬੀ ਜੋ ਅਕਸਰ ਹੀ ਆਪਣੇ ਵੱਖਰੇ ਤਰ੍ਹਾਂ ਦੇ ਸ਼ੋਕਾਂ ਕਰਕੇ ਵੀ ਚਰਚਾ ‘ਚ ਬਣੇ ਰਹਿੰਦੇ ਹਨ। ਪੰਜਾਬੀਆਂ ਦੇ ਸ਼ੋਕ ਦਾ ਕੋਈ ਮੁੱਲ ਨਹੀਂ। ਅਜਿਹਾ ਹੀ ਦੇਖਣ ਨੂੰ ਮਿਲਿਆ ਵਿਦੇਸ਼ਾਂ ‘ਚ ਰਹਿੰਦੇ ਸਿੱਖ ਕਾਰੋਬਾਰੀ ਰੂਬੇਨ ਸਿੰਘ ਵੱਲੋਂ, ਜੀ ਹਾਂ ਉਨ੍ਹਾਂ ਨੇ ਪਿੱਛਲੇ ਸਾਲ 50 ਕਰੋੜ ਰੁਪਏ ਖ਼ਰਚ ਕਰਕੇ 6 ਰੌਲਸ ਰਾਇਸ ਕਾਰਾਂ ਖਰੀਦੀਆਂ ਹਨ। 6 ਨਵੀਂਆਂ ਰੌਲਸ ਰਾਇਸ ਕਾਰਾਂ ਖਰੀਦ ਕੇ ਉਸ ਨੂੰ ਆਪਣਾ ਨਿੱਜੀ ‘ਜਵੈਲਜ਼ ਕਲੈਕਸ਼ਨ’ ਕਰਾਰ ਦਿੱਤਾ ਹੈ। ਕਿਉਂਕਿ ਇਸ ਕਲੈਕਸ਼ਨ ‘ਚ ਰੂਬੀ, ਪੰਨਾ ਅਤੇ ਨੀਲਮ ਰੰਗ ਸ਼ਾਮਿਲ ਨੇ। ਹੁਣ ਉਨ੍ਹਾਂ ਦੀ ਕਾਰ ਕੁਲੈਕਸ਼ਨ ‘ਚ ਕੁੱਲ 20 ਰੌਲਸ ਰਾਇਸ ਕਾਰਾਂ ਸ਼ਾਮਿਲ ਹੋ ਚੁੱਕੀਆਂ ਹਨ।
ਹੋਰ ਵੇਖੋ:ਗਗਨ ਕੋਕਰੀ ਲੈ ਕੇ ਆ ਰਹੇ ਨੇ ਨਵੇਂ ਸਾਲ ਦਾ ਪਹਿਲਾ ਗੀਤ, ਸ਼ੇਅਰ ਕੀਤਾ ਪੋਸਟਰ
ਉਨ੍ਹਾਂ ਨੇ ਆਪਣੇ ਹੁਨਰ ਤੇ ਕਾਬਲੀਅਤ ਦੇ ਨਾਲ ਯੂ.ਕੇ ‘ਚ ਚੰਗਾ ਕਾਰੋਬਾਰ ਖੜ੍ਹਾ ਕੀਤਾ ਹੈ। ਰੂਬੇਨ ਸਿੰਘ ਯੂ.ਕੇ ‘ਚ ਕਾਮਯਾਬ ਕਾਰੋਬਾਰੀ ਨੇ।
ਉਨ੍ਹਾਂ ਦੇ ਇਸ ਸ਼ੌਕ ਪਿੱਛੇ ਇੱਕ ਕਾਹਣੀ ਦੱਸੀ ਜਾਂਦੀ ਹੈ। ਮੀਡੀਆ ਖ਼ਬਰਾਂ ਦੇ ਅਨੁਸਾਰ ਇੱਕ ਵਾਰ ਕਿਸੇ ਅੰਗਰੇਜ਼ ਨੇ ਉਨ੍ਹਾਂ ਦੀ ਦਸਤਾਰ ਨੂੰ ਲੈ ਕੇ ਕੋਈ ਟਿੱਪਣੀ ਕਰ ਦਿੱਤੀ ਸੀ। ਜਿਸ ਤੋਂ ਬਾਅਦ ਰੂਬੇਨ ਸਿੰਘ ਨੇ ਦਸਤਾਰ ਦੀ ਤਾਕਤ ਤੇ ਸ਼ਾਨ ਦਿਖਾਉਣ ਲਈ ਉਨ੍ਹਾਂ ਨੇ ਆਪਣੀ ਹਰ ਦਸਤਾਰ ਦੇ ਰੰਗ ਦੀ ਰੌਲਸ ਰਾਇਸ ਕਾਰ ਖਰੀਦਣੀ ਸ਼ੁਰੂ ਕਰ ਦਿੱਤੀ ਸੀ। ਰੂਬੇਨ ਸਿੰਘ ਕੋਲ ਰੌਲਸ ਰਾਇਸ ਤੋਂ ਇਲਾਵਾ ਬੁਗਾਟੀ ਵੇਰਾਨ, ਪੋਰਸ਼ 918 ਸਪਾਈਡਰ, ਪਗਾਨੀ ਹੁਅਰਾ, ਲੈਂਬਰਗਿਨੀ ਹੁਰਾਕਨ ਅਤੇ ਫੇਰਾਰੀ ਐਫ ਬਰਲਿਨ ਟਾਟਾ ਲਿਮਟਿਡ ਐਡੀਸ਼ਨ ਵਰਗੀਆਂ ਮਹਿੰਗੀਆਂ ਕਾਰਾਂ ਵੀ ਸ਼ਾਮਿਲ ਹਨ।