ਨਸ਼ੇ ਦੇ ਮਾਮਲੇ ਵਿੱਚ ਰੀਆ ਚੱਕਰਵਤੀ ਨੂੰ ਕੀਤਾ ਗਿਆ ਗ੍ਰਿਫਤਾਰ

Written by  Rupinder Kaler   |  September 08th 2020 05:37 PM  |  Updated: September 08th 2020 05:37 PM

ਨਸ਼ੇ ਦੇ ਮਾਮਲੇ ਵਿੱਚ ਰੀਆ ਚੱਕਰਵਤੀ ਨੂੰ ਕੀਤਾ ਗਿਆ ਗ੍ਰਿਫਤਾਰ

ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੇ ਚਲਦੇ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਮੰਗਲਵਾਰ ਨੂੰ ਲਗਾਤਾਰ ਤੀਸਰੇ ਦਿਨ ਰੀਆ ਚੱਕਰਵਤੀ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰੀਆ ਦੇ ਭਰਾ ਸ਼ੌਵਿਕ ਤੇ ਸੈਮੁਅਲ ਮਿਰਾਂਡਾ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ । ਤਿੰਨਾਂ ਨੂੰ ਬੁੱਧਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।

https://www.instagram.com/p/CE380dHgJkv/?utm_source=ig_web_copy_link

ਐੱਨਡੀਪੀਐੱਸ ਐਕਟ ਤਹਿਤ ਇਹ ਗ੍ਰਿਫ਼ਤਾਰੀ ਹੋਈ ਹੈ। ਇਸ ਤੋਂ ਪਹਿਲਾਂ ਐਤਵਾਰ ਤੇ ਸੋਮਵਾਰ ਨੂੰ ਕੁੱਲ ਮਿਲਾ ਕੇ ਕਰੀਬ 14 ਘੰਟੇ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਐੱਨਸੀਬੀ ਰੀਆ ਤੋਂ ਪੁੱਛਗਿੱਛ ਜ਼ਰੀਏ ਬਾਲੀਵੁੱਡ ਹਸਤੀਆਂ ਵੱਲੋਂ ਡਰੱਗਜ਼ ਦੀ ਵਰਤੋਂ ਦੀ ਤਹਿ 'ਚ ਜਾਣਾ ਚਾਹੁੰਦੀ ਹੈ। ਮੀਡੀਆ ਰਿਪੋਰਟਸ ਮੁਤਾਬਿਕ, ਐੱਨਸੀਬੀ ਨੇ 'ਦਮ ਮਾਰੋ ਦਮ' ਕਰਨ ਵਾਲੀਆਂ 25 ਫਿਲਮੀ ਹਸਤੀਆਂ ਦੀ ਲਿਸਟ ਤਿਆਰ ਕਰ ਲਈ ਹੈ, ਜਿਨ੍ਹਾਂ ਖ਼ਿਲਾਫ਼ ਜਲਦ ਕਾਰਵਾਈ ਹੋ ਸਕਦੀ ਹੈ।

https://twitter.com/ANI/status/1303278504448942080

ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਸ਼ੱਕੀ ਹਾਲਾਤ 'ਚ ਮੌਤ ਦੇ ਮਾਮਲੇ ਦੀ ਜਾਂਚ ਦਾ ਇਕ ਹਿੱਸਾ ਹੁਣ ਬਾਲੀਵੁੱਡ 'ਚ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਤੇ ਖਰੀਦੋ-ਫਰੋਖ਼ਤ ਤਕ ਜਾ ਪੁੱਜਾ ਹੈ। ਇਸ ਦੇ ਸਬੂਤ ਰੀਆ ਚੱਕਰਵਰਤੀ ਦੇ ਮੋਬਾਈਲ ਰਾਹੀਂ 2019-20 'ਚ ਕੀਤੀ ਗਈ ਚੈਟ ਤੋਂ ਮਿਲੇ ਹਨ। ਇਸ ਲਈ ਰੀਆ ਤੇ ਉਸ ਦੇ ਭਰਾ ਸ਼ੌਵਿਕ ਇਸ ਮਾਮਲੇ 'ਚ ਨਾਮਜ਼ਦ ਕੀਤੇ ਗਏ ਹਨ।

https://www.instagram.com/p/CE3z6INgCzt/?utm_source=ig_web_copy_link


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network