
Rhea Chakraborty news: ਰੀਆ ਚੱਕਰਵਰਤੀ ਬਾਲੀਵੁੱਡ ਦੀ ਇੱਕ ਜਾਣੀ-ਪਛਾਣੀ ਅਦਾਕਾਰਾ ਹੈ, ਜਿਸ ਨੂੰ ਸਾਲ 2020 ਤੋਂ ਹੀ ਆਪਣੇ ਬੁਆਏਫ੍ਰੈਂਡ ਸੁਸ਼ਾਂਤ ਸਿੰਘ ਰਾਜਪੂਤ ਦੀ ਰਹੱਸਮਈ ਮੌਤ ਲਈ ਕਿਤੇ ਨਾ ਕਿਤੇ ਜ਼ਿੰਮੇਵਾਰ ਮੰਨਿਆ ਜਾ ਰਿਹਾ ਸੀ ਅਤੇ ਇਨ੍ਹਾਂ ਇਲਜ਼ਾਮਾਂ ਕਾਰਨ ਉਸ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪਈ ਸੀ। ਰੀਆ ਨੂੰ ਸੁਸ਼ਾਂਤ ਨਾਲ ਪਿਆਰ ਸੀ ਪਰ ਹੁਣ ਸੁਸ਼ਾਂਤ ਦੇ ਜਾਣ ਤੋਂ ਲਗਭਗ ਦੋ ਸਾਲ ਬਾਅਦ ਰੀਆ ਚੱਕਰਵਰਤੀ ਨੂੰ ਇੱਕ ਵਾਰ ਫਿਰ ਤੋਂ ਪਿਆਰ ਹੋ ਗਿਆ ਹੈ।
ਹੋਰ ਪੜ੍ਹੋ : ਸੁਨੰਦਾ ਸ਼ਰਮਾ ਨੇ ਰੋ-ਰੋ ਦੱਸਿਆ ਕਿ ਉਨ੍ਹਾਂ ਦਾ ਟੁੱਟਿਆ ਦਿਲ, ਪਰ ਫੈਨਜ਼ ਦਾ ਨਿਕਲਿਆ ਹਾਸਾ, ਦੇਖੋ ਵੀਡੀਓ

ਤੁਹਾਨੂੰ ਦੱਸ ਦੇਈਏ ਕਿ ਰੀਆ ਜਿਸ ਵਿਅਕਤੀ ਨੂੰ ਡੇਟ ਕਰ ਰਹੀ ਹੈ, ਉਹ ਇੱਕ ਮਸ਼ਹੂਰ OTT ਅਦਾਕਾਰਾ ਦਾ ਭਰਾ ਹੈ ਅਤੇ ਮੁੰਬਈ ਦਾ ਇੱਕ ਵੱਡਾ ਕਾਰੋਬਾਰੀ ਹੈ। ਆਓ ਜਾਣਦੇ ਹਾਂ ਰੀਆ ਕਿਸ ਨਾਲ ਰਿਲੇਸ਼ਨਸ਼ਿਪ 'ਚ ਹੈ।

ਇੱਕ ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨੂੰ ਡੇਟ ਕਰਨ ਵਾਲੀ ਇਹ ਅਦਾਕਾਰਾ ਮੁੜ ਤੋਂ ਪਿਆਰ ਵਿੱਚ ਪੈ ਗਈ ਹੈ ਅਤੇ ਉਹ ਇਸ ਸਖ਼ਸ਼ ਨੂੰ ਡੇਟ ਵੀ ਕਰ ਰਹੀ ਹੈ। ਜਿਸ ਬਿਜ਼ਨੈੱਸਮੈਨ ਨਾਲ ਰੀਆ ਰਿਲੇਸ਼ਨਸ਼ਿਪ 'ਚ ਹੈ, ਉਹ ਇੰਡਸਟਰੀ 'ਚ ਇੱਕ ਵੱਡੀ ਟੈਲੇਂਟ ਮੈਨੇਜਮੈਂਟ ਏਜੰਸੀ ਦਾ ਮਾਲਕ ਹੈ ਅਤੇ ਰੀਆ ਉਸ ਦੀ ਗਾਹਕ ਵੀ ਰਹੀ ਹੈ। ਜਦੋਂ ਸੁਸ਼ਾਂਤ ਦੀ ਅਚਾਨਕ ਹੋਈ ਮੌਤ ਕਾਰਨ ਰੀਆ ਮੁਸੀਬਤਾਂ ਵਿੱਚ ਘਿਰੀ ਹੋਈ ਸੀ ਤਾਂ ਇਹ ਕਾਰੋਬਾਰੀ ਉਸ ਦਾ ਸਹਾਰਾ ਸੀ।

ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਉਹ ਕੌਣ ਹੈ, ਜਿਸ ਨੂੰ ਰੀਆ ਚੱਕਰਵਰਤੀ ਡੇਟ ਕਰ ਰਹੀ ਹੈ। ਰੀਆ ਦਾ ਨਵਾਂ ਬੁਆਏਫ੍ਰੈਂਡ ਬੰਟੀ ਸਜਦੇਹ ਹੈ, ਜੋ ਅਭਿਨੇਤਰੀ ਸੀਮਾ ਸਜਦੇਹ ਦਾ ਭਰਾ ਹੈ। ਸੀਮਾ ਸਜਦੇਹ ਸੋਹੇਲ ਖ਼ਾਨ ਦੀ ਸਾਬਕਾ ਪਤਨੀ ਹੈ ਅਤੇ ਪਹਿਲਾਂ ਸੀਮਾ ਖ਼ਾਨ ਦੇ ਨਾਂ ਨਾਲ ਜਾਣੀ ਜਾਂਦੀ ਸੀ। ਤੁਸੀਂ ਸੀਮਾ ਨੂੰ ਕਰਨ ਜੌਹਰ ਦੀ ਮਸ਼ਹੂਰ ਨੈੱਟਫਲਿਕਸ ਸੀਰੀਜ਼, 'ਫੈਬੂਲਸ ਲਾਈਫਜ਼ ਆਫ ਬਾਲੀਵੁੱਡ ਵਾਈਵਜ਼' 'ਚ ਦੇਖਿਆ ਹੋਵੇਗਾ।
ਦੱਸ ਦੇਈਏ ਕਿ ਰੀਆ ਅਤੇ ਬੰਟੀ ਲੰਬੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ ਅਤੇ ਫਿਲਹਾਲ ਆਪਣੇ ਰਿਸ਼ਤੇ ਨੂੰ ਜਨਤਕ ਨਹੀਂ ਕਰਨਾ ਚਾਹੁੰਦੇ।